ANGRY INDIAN GODDESSES ( Movie Review )

Director : Pan Nalin

Cast : Sarah jane Dias , Sandhya Mridul , Anushka Manchanda , Rajshri Deshpande , Tanishtha Chaterjee , Pavleen Guzral , Amrit Maghera and Adil Hussain

Review : Harpal Singh

2015 ਚ ਰਿਲੀਜ਼ ਹੋਈ ਇਹ ਫ਼ਿਲਮ ਮੈਂ ਹੁਣ ਜਾ ਕੇ ਦੇਖੀ....ਨੈਟਫਲੀਕਸ ਤੇ ਨਜ਼ਰ ਆਉਂਦੇ ਹੀ ਇਹ ਫ਼ਿਲਮ ਮੈਂ ਦੇਖਣ ਲਈ ਮਨ ਬਣਾ ਲਿਆ ਸੀ...




ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇਕ ਕੁੜੀ ਆਪਣੀਆਂ ਕਾਲਜ ਦੀਆਂ ਸਹੇਲੀਆਂ ਨੂੰ ਆਪਣੇ ਵਿਆਹ ਤੇ ਸੱਦਾ ਭੇਜਦੀ ਹੈ....ਤੇ ਪੁਰਾਣੀਆਂ ਸਹੇਲੀਆਂ ਕਿੰਨੇ ਸਮੇਂ ਬਾਅਦ ਦੁਬਾਰਾ ਆਪਸ ਚ ਮਿਲਦੀਆਂ ਨੇ.....ਤੇ ਇਕ ਵੱਡੇ ਘਰ ਚ ਕੁਛ ਦਿਨ ਇਕੱਠੇ ਬਿਤਾਉਂਦੀਆਂ ਨੇ...

ਬਾਲੀਵੁੱਡ ਚ ਮੈਂ ਅਜੇ ਤੱਕ ਦੀ ਇਹ ਪਹਿਲੀ ਫ਼ਿਲਮ ਦੇਖ ਰਿਹਾ ਸੀ ਜਿਸਦੇ ਵਿਚ ਸਿਰਫ ਫੀਮੇਲ ਕਿਰਦਾਰਾਂ ਦੀ ਕਹਾਣੀ ਹੀ ਹੈ.....ਤੇ ਕੋਈ ਮੇਲ ਕਿਰਦਾਰ ਸਿੱਧੇ ਰੂਪ ਚ ਏਥੇ ਦਖਲ ਅੰਦਾਜ਼ ਨਹੀਂ ਹੈ...

ਇਹ ਸਾਰੀਆਂ ਕੁੜੀਆਂ ਆਪਣੀ ਆਪਣੀ ਜ਼ਿੰਦਗੀ ਤੋਂ ਏਥੇ ਆਈਆਂ ਤਾਂ ਜਰੂਰ ਹੁੰਦੀਆਂ ਨੇ ਪਰ ਉਹਨਾਂ ਦੀ ਨਿਜ਼ੀ ਜ਼ਿੰਦਗੀ ਏਥੇ ਵੀ ਉਹਨਾਂ ਨੂੰ ਤੰਗ ਕਰਦੀ ਹੈ....ਤੇ ਇਹ ਸਾਰੀਆਂ ਇਕ ਦੂਜੇ ਦੇ ਨਾਲ ਨਾ ਸਿਰਫ ਆਪਣੇ ਦੁੱਖ ਸਾਂਝੇ ਕਰਦੀਆਂ ਨੇ ਬਲਕਿ ਇਕ ਦੂਜੇ ਨਾਲ ਖੂਬ ਮਸਤੀ ਵੀ ਕਰਦੀਆਂ ਨੇ....

ਇਹ ਫ਼ਿਲਮ ਅਸਲ ਚ ਉਦਾਂ ਦੀ ਹੀ ਇਕ ਗੈਟ ਟੂਗੈਧਰ ਹੈ ਜਿਦਾਂ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਇਕੱਠੇ ਹੋ ਕੇ ਕਰਦੇ ਹਾਂ.....ਸ਼ਰਾਬ ਪੀਂਦੇ ਹਾਂ....ਆਪਣੀ ਲਵ ਲਾਈਫ....ਸੈਕਸ ਲਾਈਫ਼ ਬਾਰੇ ਇਕ ਦੂਜੇ ਨੂੰ ਦਸਦੇ ਹਾਂ.....ਇਕ ਦੂਜੇ ਨੂੰ ਚਿੜਾਉਂਦੇ ਹਾਂ....ਗੁੱਸਾ ਕਰਦੇ ਹਾਂ....ਇਮੋਸ਼ਨਲ ਹੋ ਜਾਂਦੇ ਹਾਂ...ਰੋਣ ਲੱਗ ਜਾਂਦੇ ਹਾਂ...ਹੱਸ ਪੈਂਦੇ ਹਾਂ....ਰੁੱਸ ਜਾਂਦੇ ਹਾਂ...ਪਰ ਇਕ ਦੂਜੇ ਲਈ ਪਿਆਰ ਨਾਲ ਭਰੇ ਰਹਿੰਦੇ ਹਾਂ...

ਯਕੀਨਨ ਅਸੀਂ ਇਹ ਸਭ ਕੁਛ ਪਹਿਲਾਂ ਵੀ ਕਈ ਫ਼ਿਲਮਾਂ ਚ ਦੇਖ ਰਖਿਆ ਹੈ.....ਦਿਲ ਚਾਹਤਾ ਹੈ ਫਿਲਮ ਵਾਲੇ ਦੋਸਤ ਹੋਣ ਜਾਂ ਥ੍ਰੀ ਇਡੀਅਟਸ ਵਾਲੇ ਮੁੰਡੇ ਹੋਣ ਜਾਂ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਵਾਲੇ ਨੌਜਵਾਨ ਹੋਣ....ਐਦਾਂ ਦੀਆਂ ਫ਼ਿਲਮਾਂ ਇਕ ਵਾਰ ਤਾਂ ਜਰੂਰ ਹੀ ਦਿਲ ਨੂੰ ਛੂਹ ਕੇ ਜਾਂਦੀਆਂ ਨੇ.....ਪਰ ਇਸ ਫ਼ਿਲਮ ਦੀ ਖੂਬਸੂਰਤੀ ਇਸ ਚ ਕੁੜੀਆਂ ਦਾ ਗੈਰ ਫ਼ਿਲਮੀ ਕਿਰਦਾਰਾਂ ਚ ਹੋਣਾ ਹੈ....ਐਦਾਂ ਦੇ ਰੂਪ ਚ ਆਪਾਂ ਕੁੜੀਆਂ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ਚ ਬਹੁਤ ਘੱਟ ਦੇਖਦੇ ਹਾਂ....

ਫਿਲਮ ਚ ਮੈਨੂੰ ਕੁਛ ਕਮੀਆਂ ਵੀ ਨਜ਼ਰ ਆਈਆਂ...ਜਿਵੇਂ ਕਿ ਫਿਲਮਕਾਰ ਨੇ ਔਰਤਾਂ ਦੇ ਰਾਹੀਂ ਔਰਤਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਿਆ ਹੈ....ਪਰ ਇਹ ਸਮੱਸਿਆਵਾਂ ਬਸ ਡਿਸਕਸ਼ਨ ਤਕ ਹੀ ਸੀਮਤ ਰਹਿ ਜਾਂਦੀਆਂ ਨੇ...ਇਹ ਕਿਸੇ ਸੋਲੂਸ਼ਨ ਵੱਲ ਨੂੰ ਨਹੀਂ ਜਾਂਦੀਆਂ....


ਇਹ ਸਾਰੀਆਂ ਮੁਸ਼ਕਲਾਂ ਜੋ ਔਰਤ ਜਾਤੀ ਨੂੰ ਪੇਸ਼ ਆਉਂਦੀਆਂ ਨੇ ਇਹ ਸਾਡੇ ਮਰਦ ਸਮਾਜ ਲਈ ਕੋਈ ਨਾ ਦੇਖੀਆਂ ਹੋਈਆਂ ਨਹੀਂ ਨੇ....ਅਸੀਂ ਇਹ ਸਭ ਦੇਖਦੇ ਹਾਂ ਰੋਜ਼....ਆਪਣੇ ਆਸ ਪਾਸ....ਆਪਣੇ ਘਰਾਂ ਚ...ਬਾਹਰ ਆਂਢ ਗੁਆਂਢ ਚ....ਰੋਜ਼ ਆਉਂਦੀਆਂ ਫ਼ਿਲਮਾਂ ਚ ਵੀ....ਪਰ ਸਾਨੂੰ ਮਰਦਾਂ ਨੂੰ ਔਰਤਾਂ ਲਈ ਨਜ਼ਰੀਆ ਬਦਲਣ ਲਈ ਚਾਹੀਦਾ ਕੀ ਹੈ ਇਹ ਮੈਂ ਵੀ ਨਹੀਂ ਜਾਣਦਾ....ਮੈਂ ਬੜੇ ਅਜਿਹੇ ਮੁੰਡੇ ਦੇਖੇ ਨੇ ਜੋ ਰੇਪ ਸੀਨ ਦੇਖਦੇ ਹੋਏ ਗੰਦੀ ਹੂਟਿੰਗ ਕਰ ਰਹੇ ਹੁੰਦੇ ਨੇ....ਤੇ ਉਹਨਾਂ ਦ੍ਰਿਸ਼ਾਂ ਤੇ ਹੱਸ ਰਹੇ ਹੁੰਦੇ ਨੇ ਜਿੰਨਾ ਦ੍ਰਿਸ਼ਾਂ ਚ ਔਰਤਾਂ ਸਿਸਕ ਰਹੀਆਂ ਹੁੰਦੀਆਂ ਨੇ....ਪਰ ਨਹੀਂ...ਸਾਰੇ ਐਦਾਂ ਦੇ ਵੀ ਨਹੀਂ ਹੁੰਦੇ....ਕੁਛ ਦ੍ਰਿਸ਼ ਸਾਡੇ ਦਿਲ ਦਿਮਾਗ ਅੰਦਰ ਹਲਚਲ ਮਚਾਉਂਦੇ ਨੇ....ਤੇ ਸਾਡਾ ਦਿਲ ਚਾਹੁਣ ਲਗਦਾ ਹੈ ਕਿ ਕੋਈ ਬਦਲਾਅ ਆਉਣਾ ਜਰੂਰੀ ਹੈ...ਜਿਵੇਂ ਇਸ ਫ਼ਿਲਮ ਚ ਵੀ ਇਕ ਦ੍ਰਿਸ਼ ਆਉਂਦਾ ਹੈ ਜਦੋਂ ਪੁਲਿਸ ਇੰਸਪੈਕਟਰ ਆਦਿਲ ਹੁਸੈਨ ਦੀ ਐਂਟਰੀ ਹੁੰਦੀ ਹੈ....ਤੇ ਉਸਦੇ ਹਾਵ ਭਾਵ ਤੇ ਉਸਦਾ ਲਹਿਜ਼ਾ ਸਾਨੂੰ ਯਕੀਨ ਦਵਾਉਂਦਾ ਹੈ ਕਿ ਅਸੀਂ ਅਜੇ ਵੀ ਔਰਤਾਂ ਲਈ....ਜਾਂ ਕੁਛ ਅਲੱਗ ਤਰ੍ਹਾਂ ਦੀਆਂ ਔਰਤਾਂ ਦੇ ਲਈ ਸਵੇਂਦਨਸ਼ੀਲ ਨਹੀਂ ਹਾਂ....ਖਾਸ ਕਰਕੇ ਉਹਨਾਂ ਔਰਤਾਂ ਦੇ ਲਈ ਜੋ ਆਪਣੀ ਮਰਜ਼ੀ ਦਾ ਜੀਵਨ ਜਿਉਣਾ ਪਸੰਦ ਕਰਦੀਆਂ ਨੇ ਉਹਨਾਂ ਦੇ ਲਈ ਅਸੀਂ ਸਖਤ ਦਿਲ ਹਾਂ....ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਨਾਲ ਕੁਛ ਬੁਰਾ ਬੀਤਦਾ ਹੈ....ਅਸੀਂ ਮਨ ਹੀ ਮਨ ਏਨਾ ਨੂੰ ਨੀਵਾਂ ਦਿਖਾਉਣ ਦੇ ਲਈ ਜ਼ਿੱਦੀ ਹੋ ਜਾਂਦੇ ਹਾਂ...


ਮੈਂ ਇਸ ਸਮੀਖਿਆ ਨੂੰ ਲਿਖਦੇ ਸਮੇਂ ਆਪਣੇ ਆਸ ਪਾਸ ਮੌਜੂਦ ਉਹਨਾਂ ਔਰਤਾਂ ਦਾ ਖਿਆਲ ਕਰ ਰਿਹਾ ਹਾਂ ਜਿਹੜੀਆਂ ਸ਼ਰਾਬ ਪੀਂਦੀਆਂ ਨੇ....ਜਿਹੜੀਆਂ ਸਿਗਰੇਟ ਦਾ ਧੂੰਆਂ ਉਡਾਉਂਦੀਆਂ ਨੇ.....ਤੇ ਮੈਂ ਇਹ ਜਾਣਦਾ ਹਾਂ ਕਿ ਉਹ ਵੀ ਆਮ ਔਰਤਾਂ ਵਰਗੀਆਂ ਹੀ ਨੇ....ਆਮ ਮਰਦਾਂ ਵਰਗੀਆਂ ਹੀ ਨੇ....ਪਰ ਆਪਾਂ ਇਕੋ ਜਿਹੀਆਂ ਆਦਤਾਂ ਵਾਲੇ ਮਰਦਾਂ ਨੂੰ ਅਤੇ ਔਰਤਾਂ ਨੂੰ ਇਕੋ ਜਿਹੀ ਨਜ਼ਰ ਨਾਲ ਕਦੀ ਨਹੀਂ ਦੇਖਦੇ...ਅਸੀਂ ਜੈਂਡਰ ਚ ਫਸ ਜਾਂਦੇ ਹਾਂ...ਇਮੋਸ਼ਨ ਸਾਈਡ ਤੇ ਰਹਿ ਜਾਂਦੇ ਨੇ....ਤੇ ਜੈਂਡਰ ਪ੍ਰਮੁੱਖ ਹੋ ਜਾਂਦਾ ਹੈ....
ਇਸ ਫ਼ਿਲਮ ਦਾ ਅੰਤ ਕਈਆਂ ਨੂੰ ਜ਼ਬਰਦਸਤ ਲੱਗ ਸਕਦਾ ਹੈ ਤੇ ਕਈਆਂ ਨੂੰ ਸਾਧਾਰਨ.....ਕਈਆਂ ਨੂੰ ਸੰਤੁਸ਼ਟ ਕਰ ਸਕਦਾ ਹੈ ਤੇ ਕਈਆਂ ਨੂੰ ਉਦਾਸ....



ਇਸ ਫ਼ਿਲਮ ਦਾ ਸਕ੍ਰੀਨਪਲੇ ਹੋਰ ਸ਼ਾਨਦਾਰ ਬਣ ਸਕਦਾ ਸੀ.....ਪਰ ਇਹ ਵਿਚ ਵਿਚਾਲੇ ਢਿੱਲਾ ਹੋ ਜਾਂਦਾ ਹੈ....ਤੇ ਫਿਲਮ ਹੋਲੀ ਹੋਲੀ ਤੁਰਦੀ ਜਾਪਦੀ ਹੈ.....

ਫਿਲਮ ਦੇ ਡਾਇਲੋਗ ਸੋਹਣੇ ਨੇ ਤੇ ਖਾਸ ਗੱਲ ਇਹ ਹੈ ਕਿ ਇਹ ਫ਼ਿਲਮੀ ਨਹੀਂ ਨੇ....ਇਹ ਉਦਾਂ ਦੇ ਹੀ ਨੇ ਜਿਦਾਂ ਅਸੀਂ ਆਪਣੇ ਜੀਵਨ ਚ ਰੋਜ਼ ਆਪਣੇ ਦੋਸਤਾਂ ਦੇ ਨਾਲ ਬੋਲਦੇ ਹਾਂ...

ਫਿਲਮ ਦਾ ਪਿਛੋਕੜ ਸੰਗੀਤ ਚੰਗਾ ਹੈ....ਥ੍ਰਿਲਿੰਗ ਹੈ.....ਮਜ਼ਾ ਆਉਂਦਾ ਹੈ ਸੁਣਦੇ ਹੋਏ....

ਐਕਟਿੰਗ ਦੀ ਗੱਲ ਕਰੀਏ ਤਾਂ ਲਕਸ਼ਮੀ ਦੇ ਰੋਲ ਚ ਰਾਜ ਸ਼੍ਰੀ ਦੇਸ਼ਪਾਂਡੇ ਹੈ ਉਹ ਵਧੀਆ ਹੈ....ਸੰਧਿਆ ਜੋ ਬਿਜਨਸਮੈਨ ਔਰਤ ਦੇ ਕਿਰਦਾਰ ਚ ਹੈ ਯਾਦ ਰਹਿ ਜਾਂਦੀ ਹੈ...

ਪਰ ਮੈਨੂੰ ਪਵਲੀਨ ਗੁਜਰਾਲ ਜੋ ਪੈਮੀ ਦੇ ਰੋਲ ਚ ਹੈ ਉਹ ਸਭ ਤੋਂ ਦਿਲਕਸ਼ ਲੱਗੀ.....ਕਿਉਂ ਲੱਗੀ ਨਹੀਂ ਪਤਾ ਪਰ ਉਸਦੀਆਂ ਅਦਾਵਾਂ ਚ ਕੋਈ ਖਿੱਚ ਜਰੂਰ ਸੀ...

ਇਸ ਫ਼ਿਲਮ ਨੂੰ ਦੇਖਣ ਲਈ ਪਰਦਿਆਂ ਮਗਰ ਲੁਕਣ ਦੀ ਲੋੜ ਨਹੀਂ....ਬਸ ਕੰਨਾਂ ਚ ਹੈਡਫੋਨ ਲਗਾ ਲਿਓ...

ਰੇਟਿੰਗ - 3/5

harpal1980.singh@gmail.com