12 YEARS A SLAVE
Director : Steeve McQueen
Movie Review : HARPAL SINGH
ਇਹ ਫ਼ਿਲਮ ਹਰ ਉਸ ਸ਼ਕਸ ਨੂੰ ਦੇਖਣੀ ਚਾਹੀਦੀ ਹੈ ਜਿਸਦਾ ਰਾਜ ਗੁਲਾਮਾਂ ਦੇ ਸਿਰ ਉਪਰ ਹੈ....ਤਾਂ ਕਿ ਉਹ ਜਾਣ ਸਕੇ ਕਿ ਜਦੋਂ ਉਹ ਗੁਲਾਮਾਂ ਦੇ ਸਾਹਮਣੇ ਨਹੀਂ ਹੁੰਦਾ ਤਾਂ ਉਦੋਂ ਗੁਲਾਮ ਕਿਵੇਂ ਆਪਣੀ ਆਜ਼ਾਦੀ ਨੂੰ ਮਿਲਣ ਲਈ ਤੜਫਦੇ ਨੇ...
ਇਹ ਫ਼ਿਲਮ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ ਜੋ ਗੁਲਾਮ ਨੇ....ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ ਜਿਸਮ ਉਪਰ ਹੰਢਾਇਆ ਹਰ ਦਰਦ ਹਰ ਪੀੜ ਯਾਦ ਰਖਣੇ ਨੇ ਤਾਂ ਜੋ ਉਹ ਜੇ ਕਦੀ ਆਜ਼ਾਦ ਹੋ ਜਾਣ ਤਾਂ ਉਹਨਾਂ ਦੀਆਂ ਇਹ ਕਹਾਣੀਆਂ ਸਮਾਜ ਚ ਬੈਠੇ ਹਰ ਵਰਗ ਤੱਕ ਪੁੱਜ ਸਕਣ...ਤਾਂ ਕਿ ਉਹਨਾਂ ਨੂੰ ਖ਼ਬਰ ਰਹੇ ਕਿ ਉਹਨਾਂ ਦਾ ਸ਼ਾਲੀਨ ਦਿਖਦਾ ਸਮਾਜ ਕਿੰਨਾ ਕਰੂਰ ਵੀ ਹੈ...ਹੋ ਸਕਦਾ ਹੈ ਇਹ ਕਹਾਣੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਮਜ਼ਦੂਰਾਂ ਲਈ ਜਾਂ ਹੋਰ ਕਾਮਿਆਂ ਲਈ ਦਰਿਆਦਿਲ ਬਣਾ ਦੇਣ ਉਹਨਾਂ ਨੂੰ...ਤੇ ਉਹਨਾਂ ਦਾ ਸਲੂਕ ਹਰ ਨਿਮਾਣੇ ਮਨੁੱਖ ਲਈ ਪਿਆਰ ਨਾਲ ਭਰਿਆ ਹੋ ਜਾਵੇ...
ਇਹ ਫ਼ਿਲਮ ਇਕ ਸੱਚੀ ਕਹਾਣੀ ਉਪਰ ਬਣੀ ਹੈ...ਜਿਸਦਾ ਨਾਇਕ ਵਾਇਲਨ ਵਜਾਉਂਦਾ ਹੈ ਤੇ ਆਪਣੇ ਬੀਵੀ ਬੱਚਿਆਂ ਨਾਲ ਸੁੱਖ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਹੈ....ਪਰ ਇਕ ਦਿਨ ਅਚਾਨਕ ਉਸਦੀ ਜ਼ਿੰਦਗੀ ਡਰਾਵਣਾ ਮੋੜ ਕੱਟਦੀ ਹੈ...ਉਸਨੂੰ ਅਗਵਾ ਕਰਕੇ ਕੈਦ ਕਰ ਲਿਆ ਜਾਂਦਾ ਹੈ ਤੇ ਕਿਸੇ ਹੋਰ ਮੁਲਕ ਚ ਕਿਸੇ ਵੱਡੇ ਅਮੀਰ ਨੂੰ ਵੇਚ ਦਿੱਤਾ ਜਾਂਦਾ ਹੈ...ਤੇ ਫੇਰ ਕਈ ਸਾਲ ਤੱਕ ਇਹ ਬੰਦਾ ਗੁਲਾਮਾਂ ਵਾਲਾ ਜੀਵਨ ਜਿਉਂਦਾ ਹੈ...
ਪਰ ਜਦੋਂ ਅਸੀਂ ਇਸ ਜੀਵਨ ਨੂੰ ਫਿਲਮ ਚ ਦੇਖ ਲੈਂਦੇ ਹਾਂ ਤਾਂ ਏਦਾਂ ਲਗਦਾ ਹੈ ਕਿ ਪੂਰੇ ਦੋ ਘੰਟੇ ਅਸੀਂ ਖੁਦ ਏਨਾ ਦੇ ਜੀਵਨ ਨੂੰ ਹੰਢਾਇਆ ਹੈ...ਤੇ ਫੇਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਏਨਾ ਦਾ ਤਾਂ ਕੋਈ ਜੀਵਨ ਹੈ ਹੀ ਨਹੀਂ ਸੀ....
ਫਿਲਮ ਦਾ ਨਾਇਕ ਆਪਣੇ ਹਾਵ ਭਾਵ ਰਾਹੀਂ ਇਸ ਪੀੜ ਨੂੰ ਦਿਖਾਉਣ ਵਿਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਇਆ ਹੈ....ਉਸਦੇ ਚੇਹਰੇ ਅਤੇ ਉਸਦੇ ਕਿਰਦਾਰ ਚ ਜੋ ਖਾਸ ਗੱਲ ਮੈਂ ਮਹਿਸੂਸ ਕੀਤੀ ਕਿ ਉਹ ਕਿਤੇ ਵੀ ਜ਼ਿੰਦਗੀ ਤੋਂ ਹਾਰ ਗਿਆ ਮਹਿਸੂਸ ਨਹੀਂ ਹੁੰਦਾ....ਬੇਹਦ ਔਖੇ ਹਾਲਾਤਾਂ ਚ ਵੀ ਉਸਦੀਆਂ ਅੱਖਾਂ ਚ ਆਜ਼ਾਦੀ ਵਾਲੀ ਉਡੀਕ ਨਹੀਂ ਖਤਮ ਹੁੰਦੀ ਵਿਖਦੀ....
ਬ੍ਰੈਡ ਪਿੱਟ ਨੇ ਇਸ ਫ਼ਿਲਮ ਚ ਪੈਸੇ ਲਗਾਏ ਨੇ ਤੇ ਫਿਲਮ ਚ ਉਸਦਾ ਇਕ ਛੋਟਾ ਰੋਲ ਵੀ ਹੈ....
ਫਿਲਮ ਚ ਕੈਮਰੇ ਦੇ ਕੰਮ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਹੈ....ਕੈਮਰੇ ਨੇ ਏਨੇ ਵਧੀਆ ਢੰਗ ਨਾਲ ਸ਼ੂਟ ਲਏ ਨੇ ਕਿ ਇਕ ਸਾਧਾਰਨ ਦ੍ਰਿਸ਼ ਵੀ ਦੇਖ ਕੇ ਮਜ਼ਾ ਆਂਦਾ ਹੈ...
ਫਿਲਮ ਚ ਕਾਫੀ ਦ੍ਰਿਸ਼ ਨੰਗੇਜ ਭਰੇ ਵੀ ਨੇ....ਪਰ ਇਹ ਦਰਸ਼ਕਾਂ ਦੇ ਦਿਲਾਂ ਵਿਚ ਕਾਮ ਭਾਵਨਾਵਾਂ ਨਹੀਂ ਜਗਾਉਂਦੇ ਪਰ ਤਰਸ ਜਰੂਰ ਪੈਦਾ ਕਰਦੇ ਨੇ....
ਫਿਲਮ ਦਾ ਵਿਸ਼ਾ ਭਾਰਾ ਹੈ ਤੇ ਫਿਲਮ ਦੀ ਰਫ਼ਤਾਰ ਬੜੀ ਹੋਲੀ ਹੈ..ਪਰ ਇਥੇ ਸਕ੍ਰੀਨਪਲੇ ਲਿਖਣ ਵਾਲੇ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਸਨੇ ਕੀਤੇ ਵੀ ਫਿਲਮ ਨੂੰ ਹੇਠਾਂ ਨਹੀਂ ਜਾਣ ਦਿੱਤਾ....ਤੇ ਉਤਸੁਕਤਾ ਕਾਇਮ ਰਹਿੰਦੀ ਹੈ....
ਫਿਲਮ ਚ ਬੈਕਗਰਾਊਂਡ ਸੰਗੀਤ ਦੀ ਵਰਤੋਂ ਬੜੀ ਘੱਟ ਹੈ...
ਫਿਲਮ ਦੇ ਡਾਇਲੋਗ ਕਿਰਦਾਰਾਂ ਦੇ ਮਨੋਭਾਵਾਂ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰਦੇ ਨੇ...
ਇਹ ਫ਼ਿਲਮ ਵਿਕਸਿਤ ਮੁਲਕਾਂ ਦੇ ਉਹਨਾਂ ਕਾਲੇ ਪੰਨਿਆਂ ਦਾ ਸੱਚ ਦਿਖਾਉਂਦੀ ਹੈ ਜਿੰਨਾ ਨੂੰ ਸਮੇਂ ਨਾਲ ਭੁਲਾ ਦਿੱਤਾ ਗਿਆ ਹੈ...ਅੱਜ ਅਸੀਂ ਭਾਰਤ ਚ ਬੈਠੇ ਏਨਾ ਮੁਲਕਾਂ ਦੀ ਤਾਰੀਫ ਕਰਦੇ ਹਾਂ ਤੇ ਏਨਾ ਮੁਲਕਾਂ ਚ ਮਿਲਦੇ ਇਨਸਾਫ ਲਈ ਏਨਾ ਅੱਗੇ ਸਿਰ ਝੁਕਾਂਦੇ ਹਾਂ ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਏਨਾ ਮੁਲਕਾਂ ਚ ਹੀ ਮਨੁੱਖਤਾ ਦੇ ਨਾਲ ਜਿੰਨਾ ਬੁਰਾ ਵਿਓਹਾਰ ਬੀਤੇ ਸਮਿਆਂ ਚ ਕੀਤਾ ਗਿਆ ਹੈ ਉਸਦੀ ਮਿਸਾਲ ਲੱਭਣੀ ਮੁਸ਼ਕਲ ਹੈ....ਮੈਂ ਉਹਨਾਂ ਕਹਾਣੀਆਂ ਨੂੰ ਜਾਨਣ ਲਈ ਉਤਸੁਕ ਹਾਂ ਕਿ ਕਿਵੇਂ ਏਨਾ ਮੁਲਕਾਂ ਚੋਂ ਇਹ ਗੁਲਾਮ ਖਰੀਦਣ ਅਤੇ ਵੇਚਣ ਵਾਲੀ ਪਰੰਪਰਾ ਦਾ ਅੰਤ ਹੋਇਆ ਅਤੇ ਉਹ ਕਿਹੜੇ ਨਾਇਕ ਸੀ ਜਿੰਨਾ ਨੇ ਮਨੁੱਖਤਾ ਨੂੰ ਗੁਲਾਮ ਬਣਾ ਕੇ ਰੱਖਣ ਵਾਲਿਆਂ ਖਿਲਾਫ ਤਲਵਾਰ ਚੁੱਕੀ....
ਇਹ ਫ਼ਿਲਮ ਸਮਾਂ ਕੱਢ ਕੇ ਦੇਖੇ ਜਾਣ ਲਾਇਕ ਹੈ...ਤੇ ਇਸਨੂੰ ਉਦੋਂ ਹੀ ਦੇਖੋ ਜਦੋਂ ਤੁਸੀਂ ਸਾਰਥਕ ਦੇਖਣ ਲਈ ਕੁਝ ਲਭ ਰਹੇ ਹੋਵੋ...
ਇਸ ਫ਼ਿਲਮ ਚ ਇਕ ਗੱਲ ਜੋ ਮੈਂ ਹੋਰ ਮਹਿਸੂਸ ਕੀਤੀ ਕਿ ਇਹ ਸਾਨੂੰ ਭਾਵੁਕ ਜਰੂਰ ਕਰਦੀ ਹੈ....ਪਰ ਕਿਸੇ ਵੀ ਸਟੇਜ ਉਪਰ ਜਾ ਕੇ ਮੈਂ ਅੱਖਾਂ ਚ ਹੰਝੂ ਨਹੀਂ ਭਰ ਸਕਿਆ...ਕੁਛ ਇਕ ਦ੍ਰਿਸ਼ਾਂ ਤੋਂ ਬਿਨਾਂ ਕਿੰਨੇ ਹੀ ਸਖਤ ਅਤੇ ਜ਼ੁਲਮ ਨਾਲ ਭਰੇ ਸੀਨ ਵੀ ਮੈਂ ਨਾਰਮਲ ਰਹਿ ਕੇ ਦੇਖਦਾ ਰਿਹਾ....ਮੈਂ ਨਹੀਂ ਸਮਝ ਸਕਿਆ ਕਿ ਇਹ ਸੀਨ ਬਣਾਏ ਹੀ ਏਦਾਂ ਗਏ ਜਾਂ ਮੈਂ ਹੀ ਸਖਤ ਦਿਲ ਹਾਂ... ਪਰ ਜਿੰਨਾ ਮੈਂ ਖੁਦ ਨੂੰ ਜਾਣਦਾ ਹਾਂ ਮੈਂ ਬੜਾ ਨਰਮ ਦਿਲ ਹਾਂ...ਫੇਰ ਜਰੂਰ ਇਹ ਦ੍ਰਿਸ਼ ਜਾਣ ਬੁਝ ਕੇ ਏਦਾਂ ਦੇ ਨੇ ਕਿ ਇਹ ਸਾਨੂੰ ਰਵਾਉਣ ਦੀ ਬਜਾਏ ਬਸ ਹਾਲਾਤਾਂ ਨਾਲ ਰੂ ਬ ਰੂ ਕਰਵਾਉਂਦੇ ਨੇ...ਇਸਨੂੰ ਫਿਲਮ ਦੀ ਕਮਜ਼ੋਰੀ ਕਵਾਂ ਜਾਂ ਤਾਕਤ ਇਹ ਮੈਂ ਨਹੀਂ ਜਾਣ ਸਕਿਆ....
ਫਿਲਮ ਦੇ ਇਕ ਦ੍ਰਿਸ਼ ਵਿਚ ਜਦੋਂ ਇਕ ਗੁਲਾਮ ਔਰਤ ਨੂੰ ਨੰਗੀ ਕਰਕੇ ਇਕ ਦਰੱਖਤ ਨਾਲ ਬੰਨ੍ਹ ਕੇ ਕੁਟਿਆ ਜਾਂਦਾ ਹੈ...ਤੇ ਮਾਲਕ ਉਸਨੂੰ ਪੁੱਛਦਾ ਹੈ ਕਿ ਉਹ ਬਿਨਾਂ ਦਸੇ ਕਿਥੇ ਗਈ ਸੀ...ਤਾਂ ਔਰਤ ਬੋਲਦੀ ਹੈ ਕਿ ਮਾਲਕਣ ਉਸਨੂੰ ਨਹਾਉਣ ਲਈ ਸਾਬਣ ਤੱਕ ਨਹੀਂ ਦਿੰਦੀ...ਉਸਦੇ ਸ਼ਰੀਰ ਚੋਂ ਮੁਸ਼ਕ ਆਉਣ ਲੱਗ ਪਈ ਸੀ ਤਾਂ ਉਹ ਸਾਬਣ ਲੈਣ ਗਈ ਸੀ...ਇਹ ਵਾਲਾ ਦ੍ਰਿਸ਼ ਇਕ ਵਾਰ ਦਿਮਾਗ ਨੂੰ ਹਿਲਾ ਕੇ ਰੱਖ ਦਿੰਦਾ ਹੈ....
ਇਕ ਹੋਰ ਦ੍ਰਿਸ਼ ਚ ਮਾਲਕ ਆਖਦਾ ਹੈ... " ਇਹ ਮੇਰੇ ਨੌਕਰ ਨਹੀਂ ਨੇ...ਗੁਲਾਮ ਨੇ..."
ਮੈਂ ਸੋਚਦਾ ਹਾਂ ਕਿ ਆਪਾਂ ਨੌਕਰੀਪੇਸ਼ਾ ਲੋਕ ਖੁਦ ਨੂੰ ਗੁਲਾਮ ਸਮਝਦੇ ਹਾਂ...ਪਰ ਏਨਾ ਗੁਲਾਮਾਂ ਤੋਂ ਜਿਵੇਂ ਕੰਮ ਲਿਆ ਜਾਂਦਾ ਰਿਹਾ ਹੈ...ਜਿਵੇਂ ਕੰਮ ਚ ਸ਼ਾਨਦਾਰ ਨਤੀਜੇ ਦੇਣ ਦੇ ਬਾਦ ਵੀ ਏਨਾ ਉਪਰ ਤਸ਼ਦਦ ਕੀਤਾ ਜਾਂਦਾ ਰਿਹਾ ਹੈ ਇਹ ਸਭ ਸਾਡੀ ਕਲਪਨਾ ਤੋਂ ਬੜੀ ਬਾਹਰ ਹੈ....
ਫਿਲਮ ਚ ਇਕ ਥਾਂ ਆਪਣੇ ਇਕ ਗੁਲਾਮ ਸਾਥੀ ਦੀ ਮੌਤ ਤੋਂ ਬਾਦ ਉਸਨੂੰ ਦਫ਼ਨਉਣ ਸਮੇਂ ਜੋ ਸਾਰੇ ਗੁਲਾਮ ਮਿਲ ਕੇ ਗੀਤ ਗੁਣਗਨਾਉਂਦੇ ਨੇ ਇਹ ਗੀਤ ਮੈਨੂੰ ਬੜਾ ਪਿਆਰਾ ਲਗਿਆ....
ਖੇਤਾਂ ਚ ਕੰਮ ਕਰਦੇ ਹੋਏ ਵੀ ਇਹ ਲੋਕ ਗੀਤ ਬੋਲਦੇ ਨੇ....
ਸ਼ਾਇਦ ਇਹ ਗੀਤ ਹੀ ਹੁੰਦੇ ਨੇ ਜੋ ਸਾਡੀਆਂ ਆਤਮਾਵਾਂ ਨੂੰ ਜਿਉਂਦੇ ਰੱਖਦੇ ਨੇ...ਸ਼ਰੀਰ ਅੰਦਰ ਹੀ ਉਹਨਾਂ ਨੂੰ ਖਤਮ ਨਹੀਂ ਹੋ ਜਾਣ ਦਿੰਦੇ... ਇਹ ਗੁਲਾਮਾਂ ਦੇ ਸਖਤ ਹੋ ਗਏ ਬੁੱਲਾਂ ਉਪਰ ਆਜ਼ਾਦੀ ਲਈ ਪੈਦਾ ਹੋਣ ਵਾਲੀ ਆਵਾਜ਼ ਨੂੰ ਜਿੰਉਂਦੇ ਰੱਖਦੇ ਨੇ....ਇਹ ਗੀਤ ਆਜ਼ਾਦੀ ਦੀ ਤਾਂਘ ਦਾ ਸਭ ਤੋਂ ਭਾਵੁਕ ਹਿੱਸਾ ਨੇ...
ਮੈਂ ਚਾਹੰਦਾ ਹਾਂ ਕਿ ਇਹ ਫ਼ਿਲਮ ਤੁਸੀਂ ਜਰੂਰ ਦੇਖੋ....ਕਿਸੇ ਮਹਾਨ ਫਿਲਮ ਨੂੰ ਦੇਖਣ ਜਾ ਰਹੇ ਹੋ ਇਹ ਸਮਝ ਕੇ ਨਾ ਦੇਖਣਾ...ਬਸ ਏਨਾ ਦੇਖਣ ਲਈ ਦੇਖਣਾ ਕਿ ਤੁਸੀਂ ਜੋ ਵੀ ਹੋ...ਆਪਣੀ ਅਤੇ ਦੂਜਿਆਂ ਦੀ ਆਜ਼ਾਦੀ ਦੀ ਇਕੋ ਜਿੰਨੀ ਇਜ਼ਤ ਕਰਨਾ....ਅਜਾਦੀ ਤੋਂ ਵੱਧ ਕੇ ਕੁਛ ਵੀ ਖੂਬਸੂਰਤ ਨਹੀਂ ਹੈ....
ਰੇਟਿੰਗ - 3.5/5
harpal1980.singh@gmail.com

0 Comments