WOMEN DONT LIKE QUESTIONS


ਐਂਜਲੀਨਾ ਜੋਲੀ

✍️ Harpal Singh






ਉਹ ਖੂਬਸੂਰਤ ਹੈ....ਬਹੁਤ ਜ਼ਿਆਦਾ....ਉਸਦਾ ਨਾਮ ਹੀ ਉਸਦੇ ਚੇਹਰੇ ਨੂੰ ਮੇਰੇ ਸਾਹਮਣੇ ਲਿਆ ਦਿੰਦਾ ਹੈ....ਜਿਵੇਂ ਉਹ ਖਿਆਲ ਚ ਨਾ ਹੋ ਕੇ ਸਾਹਮਣੇ ਖੜੀ ਹੋਵੇ...

" ਇਹ ਤੈਨੂੰ ਏਨੀ ਪਸੰਦ ਕਿਉਂ ਹੈ ? " ਮੇਰਾ ਇਕ ਦੋਸਤ ਮੈਨੂੰ ਪੁੱਛਦਾ ਹੈ...

" ਨਹੀਂ ਪਤਾ..ਬਸ ਪਸੰਦ ਹੈ "

" ਕਈ ਸਾਰੀਆਂ ਫ਼ਿਲਮਾਂ ਚ ਇਸਦੇ ਬਿਲਕੁਲ ਨਿਊਡ ਸੀਨ ਨੇ...ਜਰੂਰ ਉਹ ਸੀਨ ਦੇਖ ਕੇ ਤੇਰੀ ਪਸੰਦ ਬਣੀ ਹੋਵੇਗੀ..." ਓਹ ਅੰਦਾਜ਼ਾ ਲਗਾਉਂਦਾ ਹੈ...

" ਇਸਨੂੰ ਦੇਖ ਕੇ ਮੇਰੇ ਅੰਦਰ ਇਸਨੂੰ ਛੂਹਣ ਦੀ ਕੋਈ ਭਾਵਨਾ ਨਹੀਂ ਜਾਗਦੀ....ਇਸਨੂੰ ਬਸ ਦੇਖਦੇ ਰਹਿਣਾ ਹੀ ਸਭ ਤੋਂ ਸੋਹਣਾ ਲਗਦਾ ਹੈ...ਮੈਂ ਇਸਨੂੰ ਘੰਟਿਆਂ ਬੱਧੀ ਦੇਖਦਾ ਰਹਿ ਸਕਦਾ ਹਾਂ...." ਮੈਂ ਜੁਆਬ ਦਿੰਦਾ ਹਾਂ...

ਓਹ ਅਜੇ ਹੋਰ ਸੁਆਲ ਪੁੱਛਣ ਹੀ ਲਗਿਆ ਸੀ...ਕਿ ਮੈਂ ਉਸਨੂੰ ਇਸ਼ਾਰਾ ਕੀਤਾ....ਕਿ ਓਹ ਚੁੱਪ ਰਹੇ....ਤੇ ਟੀਵੀ ਵੱਲ ਇਸ਼ਾਰਾ ਕੀਤਾ....ਜਿਸਦੇ ਵਿਚ ਐਂਜਲੀਨਾ ਇਕ ਟ੍ਰੇਨ ਚ ਹੋਲੀ ਹੋਲੀ ਤੁਰਦੀ ਜਾ ਰਹੀ ਹੈ....ਉਹ ਏਨੇ ਮਨਮੋਹਕ ਅੰਦਾਜ਼ ਚ ਤੁਰ ਰਹੀ ਹੈ ਕਿ ਜੀਅ ਚ ਆਉਂਦਾ ਹੈ ਕਿ ਉਹ ਕਦੀ ਨਾ ਰੁਕੇ....ਰੇਲ ਚ ਉਸਨੂੰ ਬੈਠਣ ਲਈ ਕੋਈ ਸੀਟ ਨਾ ਮਿਲੇ....ਉਹ ਬਸ ਤੁਰਦੀ ਰਹੇ...

ਹਰ ਸ਼ਕਸ ਉਸਦੇ ਵੱਲ ਦੇਖ ਰਿਹਾ ਹੈ....ਐਂਜਲੀਨਾ ਇਕ ਸ਼ਕਸ ਦੇ ਕੋਲ ਜਾ ਕੇ ਖੜੀ ਹੋ ਜਾਂਦੀ ਹੈ...ਉਸਦੇ ਖੱਬੇ ਪਾਸੇ ਇਕ ਖਾਲੀ ਸੀਟ ਹੈ...ਉਸ ਸ਼ਕਸ ਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਦਾ ਵਸ ਚਲੇ ਤਾਂ ਓਹ ਐਂਜਲੀਨਾ ਨੂੰ ਹੱਥ ਫੜ ਕੇ ਖਿੱਚ ਕੇ ਆਪਣੇ ਕੋਲ ਬਿਠਾ ਲਵੇ....ਪਰ ਉਸਦਾ ਸੁਪਨਾ ਉਦੋਂ ਟੁੱਟ ਜਾਂਦਾ ਹੈ ਜਦੋਂ ਇਕ ਹੋਰ ਕੁੜੀ ਆਂਦੀ ਹੈ ਤੇ ਉਸ ਸੀਟ ਉਪਰ ਬੈਠ ਜਾਂਦੀ ਹੈ....ਅਸਲ ਚ ਇਹ ਸੀਟ ਇਸ ਕੁੜੀ ਦੀ ਹੀ ਹੈ ਜੋ ਸ਼ਾਇਦ ਸੀਟ ਛੱਡ ਕੇ ਵਾਸ਼ਰੂਮ ਗਈ ਸੀ...


ਐਂਜਲੀਨਾ ਅੱਗੇ ਵਧ ਜਾਂਦੀ ਹੈ....ਉਸਦੀ ਚਾਲ ਵਿਚ ਕੋਈ ਫਰਕ ਨਹੀਂ ਪਿਆ...ਓਹ ਅਜੇ ਵੀ ਓਹਣੀ ਹੀ ਹੋਲੀ ਤੁਰ ਰਹੀ ਹੈ...
ਐਂਜਲੀਨਾ ਨੂੰ ਉਥੇ ਬੈਠੇ ਇਕ ਹੋਰ ਸ਼ਕਸ ਦੇ ਸਾਹਮਣੇ ਇਕ ਖਾਲੀ ਸੀਟ ਨਜ਼ਰ ਆਂਦੀ ਹੈ....ਐਂਜਲੀਨਾ ਉਸ ਸ਼ਕਸ ਦੇ ਚੇਹਰੇ ਵੱਲ ਦੇਖਦੀ ਹੈ ਤੇ ਉਸਦੇ ਚੇਹਰੇ ਤੋਂ ਬਿਨਾਂ ਨਜ਼ਰਾਂ ਪਰੇ ਕੀਤੇ ਉਸਦੇ ਸਾਹਮਣੇ ਬੈਠ ਜਾਂਦੀ ਹੈ...


" ਸੌਰੀ " ਉਹ ਬੰਦਾ ਸਿਗਰੇਟ ਪੀਂਦੇ ਪੀਂਦੇ ਇਕ ਦਮ ਬੋਲਦਾ ਹੈ...

" ਕਾਹਦੇ ਲਈ ? " ਐਂਜਲੀਨਾ ਬੋਲਦੀ ਹੈ...
ਉਹ ਬੰਦਾ ਬਸ ਹੱਸ ਪੈਂਦਾ ਹੈ...ਦੋਨੇਂ ਇਕ ਦੂਜੇ ਨੂੰ ਆਪਣਾ ਨਾਮ ਦਸਦੇ ਨੇ...

ਉਹ ਸ਼ਕਸ ਉਸਨੂੰ ਉਸਦੇ ਸਫ਼ਰ ਕਰਨ ਦਾ ਕਾਰਨ ਪੁੱਛਦਾ ਹੈ...

" ਤੂੰ ਇਕ ਜਸੂਸੀ ਨਾਵਲ ਪੜ੍ਹ ਰਿਹਾ ਹੈਂ...ਤੂੰ ਖੁਦ ਪਤਾ ਕਰ...ਮੈਂ ਕਿਥੇ ਜਾ ਰਹੀ ਹਾਂ...ਮੈਂ ਕੌਨ ਹਾਂ ? " ਐਂਜਲੀਨਾ ਉਸਦੇ ਵੱਲ ਦੇਖਦੀ ਰਹਿੰਦੀ ਹੈ...

" ਸ਼ਾਇਦ ਤੇਰੇ ਪਿਤਾ ਨੂੰ ਅਗਵਾ ਕਰ ਲਿਆ ਗਿਆ ਹੈ...ਤੇ ਹੁਣ ਤੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਤੂੰ ਬਲੇਕਮੇਲਰ ਦੇ ਲਈ ਕੁਝ ਚੋਰੀ ਕਰੇਂ..." ਓਹ ਬੰਦਾ ਅੰਦਾਜ਼ਾ ਲਗਾਉਂਦਾ ਹੈ...




" ਅੱਗੇ ਕੀ ਹੋਏਗਾ...ਕੀ ਮੈਂ ਖਤਰੇ ਚ ਹਾਂ ? " ਐਂਜਲੀਨਾ ਹਲਕਾ ਜਿਹਾ ਮੁਸਕਰਾਉਂਦੀ ਹੈ...


" ਹਾਂ...ਖਤਰਾ ਹੈ...ਸ਼ਾਇਦ ਅਗਲੇ ਦੋ ਚੈਪਟਰ ਤੋਂ ਪਹਿਲਾਂ ਪਹਿਲਾਂ ਤੈਨੂੰ ਮਾਰ ਦਿੱਤਾ ਜਾਵੇਗਾ " ਬੰਦਾ ਆਪਣਾ ਅੰਦਾਜ਼ਾ ਦਸਦਾ ਹੈ...

" ਕੀ ਏਥੇ ਮੇਰੀ ਜ਼ਿੰਦਗੀ ਚ ਕੋਈ ਮਰਦ ਹੈ ? " ਐਂਜਲੀਨਾ ਉਸਦੇ ਵੱਲ ਦੇਖਦੀ ਰਹਿੰਦੀ ਹੈ..

" ਦੇਖੋ...ਉਡੀਕ ਕਰੋ.. " ਬੰਦਾ ਜੁਆਬ ਦਿੰਦਾ ਹੈ...

" ਮੈਨੂੰ ਡਿਨਰ ਤੇ ਇਨਵਾਈਟ ਕਰ ? "

ਸ਼ਕਸ ਦੀਆਂ ਨਜ਼ਰਾਂ ਹੈਰਾਨੀ ਨਾਲ ਅੱਡੀਆਂ ਰਹਿ ਜਾਂਦੀਆਂ ਨੇ....ਉਸਨੂੰ ਏਦਾਂ ਦੇ ਕਿਸੇ ਸੁਆਲ ਦੀ ਉਡੀਕ ਨਹੀਂ ਸੀ...

" ਡਿਨਰ ? "

" ਹਾਂ.." ਐਂਜਲੀਨਾ ਉਸਦੇ ਵੱਲ ਦੇਖਦੀ ਰਹਿੰਦੀ ਹੈ..

" ਕੀ ਤੁਸੀਂ ਡਿਨਰ ਕਰੋਗੇ ? "

" ਵੂਮੈਂਸ ਡਾਂਟ ਲਾਈਕ ਕੋਸਚਨਸ " ਐਂਜਲੀਨਾ ਜੁਆਬ ਚ ਬੋਲਦੀ ਹੈ...

" ਆਓ ਅੱਜ ਮੇਰੇ ਨਾਲ ਡਿਨਰ ਕਰੋ " ਬੰਦਾ ਹੋਲੀ ਜਹੀ ਬੋਲਦਾ ਹੈ..

" ਇਹ ਤਾਂ ਤਰਲਾ ਜੇਹਾ ਹੋ ਗਿਆ..."

" ਮੇਰੇ ਨਾਲ ਡਿਨਰ ਕਰੋਗੇ ? " ਬੰਦਾ ਦੁਬਾਰਾ ਪੁੱਛਦਾ ਹੈ..

" ਫੇਰ ਸੁਆਲ ? " ਐਂਜਲੀਨਾ ਉਸਦੇ ਵੱਲ ਦੇਖਦੀ ਹੈ...

ਸ਼ਕਸ ਐਂਜਲੀਨਾ ਵੱਲ ਦੇਖਦਾ ਹੈ...ਤੇ ਫੇਰ ਬੋਲਦਾ ਹੈ...
" ਮੈਂ ਡਿਨਰ ਕਰਨ ਲੱਗਾ ਹਾਂ...ਜੇ ਤੁਸੀਂ ਨਾਲ ਆਓ...ਤਾਂ.." ਸ਼ਕਸ ਅੱਗੇ ਕੁਛ ਵੀ ਬੋਲਣ ਦੀ ਬਜਾਏ ਹਲਕਾ ਜਿਹਾ ਮੁਸਕਰਾਉਂਦਾ ਹੈ...

ਐਂਜਲੀਨਾ ਵੀ ਹੱਸ ਪੈਂਦੀ ਹੈ...

ਆਪਾਂ ਦੋਵੇਂ ਦੋਸਤ ਇਕ ਦੂਜੇ ਵੱਲ ਦੇਖਦੇ ਹਾਂ.....

" ਸੱਚੀ ਯਾਰ...ਸੋਹਣਾ ਸੀਨ ਹੈ..." ਦੋਸਤ ਖੁਸ਼ ਹੋ ਕੇ ਬੋਲਦਾ ਹੈ...

" ਦੁਬਾਰਾ ਦੇਖੀਏ ? " ਮੈਂ ਉਸਨੂੰ ਪੁੱਛਦਾ ਹਾਂ...

" ਤੈਨੂੰ ਪਤਾ ਹੈ ਨਾ...ਐਂਜਲੀਨਾ ਨੇ ਕੀ ਕਿਹਾ....

" ਕੀ ਕਿਹਾ ਸੀ...? "

" ਔਰਤਾਂ ਸੁਆਲ ਪਸੰਦ ਨਹੀਂ ਕਰਦੀਆਂ..."

" ਹਾਂ ਹਾਂ....ਪਰ ਕੀ ਵਾਕਿਆ ਹੀ ਔਰਤਾਂ ਸੁਆਲ ਪਸੰਦ ਨਹੀਂ ਕਰਦੀਆਂ..." ਮੈਂ ਬੋਲਿਆ...

" ਪਤਾ ਨਹੀਂ..." ਦੋਸਤ ਕਨਫਿਊਜ਼ ਹੋ ਕੇ ਬੋਲਿਆ...

" ਗੈਰ ਜਰੂਰੀ ਸੁਆਲ ਜਰੂਰ ਪਸੰਦ ਨਹੀਂ ਕਰਦੀਆਂ ਹੋਣਗੀਆਂ...." ਮੈਂ ਹੱਸ ਕੇ ਬੋਲਿਆ...

ਏਨੀ ਦੇਰ ਨੂੰ ਦੋਸਤ ਨੇ ਸੀਨ ਪਿੱਛੇ ਕਰਕੇ ਦੁਬਾਰਾ ਲਗਾ ਦਿੱਤਾ ਸੀ....ਤੇ ਆਪਾਂ ਇਹ ਸੀਨ ਦੁਬਾਰਾ ਓਨੀ ਹੀ ਦਿਲਚਸਪੀ ਨਾਲ ਦੇਖਣ ਲੱਗ ਜਾਂਦੇ ਹਾਂ


ਹਰਪਾਲ ਸਿੰਘ


#The_Tourist