WAR
REVIEW ✍️ HARPAL SINGH
ਜਦੋਂ ਵੀ ਬਚਪਨ ਚ ਕੋਈ ਫਿਲਮ ਦੇਖਣੀ...ਤਾਂ ਆਹੀ ਚਾਅ ਹੁੰਦਾ ਸੀ ਕਿ ਫਿਲਮ ਚ ਲੜ੍ਹਾਈ ਹੋਵੇਗੀ...ਮਜ਼ਾ ਆਵੇਗਾ....

ਵਾਰ ਫਿਲਮ ਵੀ ਉਸ ਵੇਲੇ ਜੇ ਦੇਖੀ ਹੁੰਦੀ ਤਾਂ ਕਮਾਲ ਦੀ ਲੱਗਣੀ ਸੀ....ਪਰ ਅਫਸੋਸ...ਅੱਜ ਦੇ ਸਮੇਂ ਚ ਇਸਨੂੰ ਦੇਖਣ ਦਾ ਕੋਈ ਸੁਆਦ ਨਹੀਂ ਆਇਆ....
ਫਿਲਮ ਚ ਸ਼ੁਰੂ ਐਕਸ਼ਨ ਤੋਂ ਹੁੰਦਾ ਹੈ...ਤੇ ਫੇਰ ਅਗਲੇ ਕੁਛ ਪੱਲਾਂ ਚ ਹੀ ਕਹਾਣੀ ਚ ਟਾਈਗਰ ਸ਼ਰਾਫ ਦਾ ਬਚਪਨ ਨਜ਼ਰ ਆਉਣ ਲੱਗ ਜਾਂਦਾ ਹੈ...ਤੇ ਲੰਮੇ ਇਮੋਸ਼ਨਲ ਸੀਨ ਧਿਆਨ ਨੂੰ ਅਜਿਹਾ ਭਟਕਾਉਂਦੇ ਨੇ ਕਿ ਪੂਰੀ ਫਿਲਮ ਚ ਹੀ ਫੇਰ ਕੋਈ ਮਜ਼ਾ ਨਹੀਂ ਆਂਦਾ..
ਤੇਜ਼ ਤਰਾਰ ਐਕਸ਼ਨ ਵੀ ਕਿਸੇ ਚੰਗੀ ਕਹਾਣੀ ਚ ਪਰੋ ਕੇ ਅੱਗੇ ਰਖਿਆ ਜਾਵੇ ਤਾਂ ਹੀ ਮਜ਼ਾ ਆਉਂਦਾ ਹੈ....ਪਰ ਇਥੇ ਕਹਾਣੀ ਦੇ ਨਾਮ ਤੇ ਜਿਹੜਾ ਸਸਪੈਂਸ ਦਿਖਾਇਆ ਗਿਆ ਹੈ...ਇਹ ਬਾਲੀਵੁੱਡ ਚ ਪੁਰਾਣਾ ਬੇਹਾ ਹੋ ਗਿਆ ਫਾਰਮੂਲਾ ਹੈ....
ਤੇਜ਼ ਤਰਾਰ ਦੌਡ਼ ਰਹੀਆਂ ਕਾਰਾਂ....ਗੋਲੀਆਂ....ਇਹ ਸਭ ਬੇਹਦ ਖਰਚੀਲੇ ਫਿਲਮਾਏ ਗਏ ਨੇ....ਪਰ ਯਸ਼ਰਾਜ ਫਿਲਮ ਵਾਲਿਆਂ ਨੇ ਸ਼ਾਇਦ ਲੇਖਕ ਲਈ ਪੈਸੇ ਨਹੀਂ ਖਰਚੇ....ਜਿਸਦਾ ਨਤੀਜਾ ਇਹ ਕਮਜ਼ੋਰ ਅਤੇ ਪੁਰਾਣੀ ਸਕ੍ਰਿਪਟ ਤੇ ਬਣੀ ਫਿਲਮ ਸਾਡੇ ਅਗੇ ਪੇਸ਼ ਹੋਈ...
ਰਿਤਿਕ ਦੀ ਐਂਟਰੀ ਸ਼ਾਨਦਾਰ ਹੈ....ਉਸਦੀ ਲੁਕ ਦੇਖ ਕੇ ਏਦਾਂ ਦਾ ਭਰਮ ਪੈਂਦਾ ਹੈ ਜਿਵੇਂ ਆਪਾਂ ਕੋਈ ਹਾਲੀਵੁਡ ਦੀ ਫ਼ਿਲਮ ਦੇਖ ਰਹੇ ਹੋਈਏ.....ਪਰ ਜਦੋਂ ਰਿਤਿਕ ਡਾਇਲੋਗ ਬੋਲਦਾ ਹੈ...ਤਾਂ ਇਹ ਭਰਮ ਟੁੱਟਦਾ ਹੈ...ਤੇ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਇਕ ਵਾਰ ਫੇਰ ਓਹੀ ਸਭ ਜੋ ਆਪਾਂ ਅੱਗੇ ਵੀ ਕਿੰਨੀ ਹੀ ਵਾਰ ਦੇਖਿਆ ਹੋਇਆ ਹੈ ਇਕ ਵਾਰ ਫੇਰ ਦੇਖਣ ਆਏ ਹਾਂ...
ਫਿਲਮ ਚ ਦੋ ਹੀਰੋਆਂ ਨੇ ਹੀਰੋਇਨ ਲਈ ਥਾਂ ਹੀ ਨਹੀਂ ਬਚਾਈ....ਜਿਸਦਾ ਫਾਇਦਾ ਇਹ ਹੋਇਆ ਕਿ ਅਸੀਂ ਦੋ ਚਾਰ ਗਾਣਿਆਂ ਦਾ ਸਮਾਂ ਬਚਾ ਲਿਆ....
ਰਿਤਿਕ ਅਤੇ ਟਾਈਗਰ...ਦੋਨੋ ਆਪਣੇ ਐਕਸ਼ਨ ਦ੍ਰਿਸ਼ਾਂ ਚ ਕਮਾਲ ਦੇ ਲਗਦੇ ਨੇ....ਰਿਤਿਕ ਕਿੰਨਾ ਚੰਗਾ ਐਕਟਰ ਹੈ ਆਪਾਂ ਜਾਣਦੇ ਹਾਂ...ਬੇਸ਼ਕ ਟਾਈਗਰ ਨੇ ਆਪਣੇ ਆਪ ਨੂੰ ਅਜੇ ਸਾਬਤ ਕਰਨਾ ਹੈ....ਪਰ ਇਸ ਫ਼ਿਲਮ ਚ ਦੋਵਾਂ ਕੋਲ ਐਕਸ਼ਨ ਤੋਂ ਬਿਨਾਂ ਹੋਰ ਕੁਝ ਵੀ ਕਰਨ ਲਈ ਨਹੀਂ ਸੀ...
ਏਦਾਂ ਦੀਆਂ ਫ਼ਿਲਮਾਂ ਚ ਅੰਤ ਚ ਇਕ ਮਿਜ਼ਾਈਲ ਜਰੂਰ ਹੁੰਦੀ ਹੈ...ਜੋ ਹਰ ਵਾਰ ਵਿਲੇਨ ਵਲੋਂ ਛੱਡੀ ਤਾਂ ਜਰੂਰ ਜਾਂਦੀ ਹੈ...ਪਰ ਅੱਜ ਤਕ ਕਦੀ ਟਾਰਗੇਟ ਤੱਕ ਨਹੀਂ ਅਪੜੀ....
ਇਸ ਫ਼ਿਲਮ ਚ ਵੀ ਧੂਮ ਧੜਾਕਾ ਤਾਂ ਵਾਧੂ ਹੈ...ਪਰ ਇਹ ਬੇਫਲਾਤੂ ਹੈ ਉਦੋਂ ਜਦੋਂ ਇਸ ਸਾਰੇ ਰੌਲੇ ਰੱਪੇ ਦਾ ਕੋਈ ਮਤਲਬ ਨਹੀਂ ਹੁੰਦਾ...
ਯਸ਼ਰਾਜ ਦਾ ਨਾਮ ਹੈ...ਪਰ ਇਹ ਫ਼ਿਲਮ ਉਹਨਾਂ ਦੀਆਂ ਪਿਛਲੀਆਂ ਖਰਾਬ ਫ਼ਿਲਮਾਂ ਨਾਲੋਂ ਵੀ ਇਕ ਜਿਆਦਾ ਹੀ ਖਰਾਬ ਫਿਲਮ ਹੈ...ਜਿਸਨੂੰ ਦੇਖਣਾ ਅਫਸੋਸ ਪੈਦਾ ਕਰਦਾ ਹੈ...
ਫਿਲਮ ਚ ਜਿਸ ਰਫਤਾਰ ਨਾਲ ਪਲਾਸਟਿਕ ਸਰਜਰੀ ਕੀਤੀ ਦਿਖਾਈ ਜਾਂਦੀ ਹੈ...ਹਾਸਾ ਹੀ ਆਂਦਾ ਹੈ....ਮੰਨਿਆ ਕਿ ਫ਼ਿਲਮੀ ਲਿਬਰਟੀ ਦੇ ਮਾਮਲੇ ਚ ਸਭ ਕੁਛ ਜਾਇਜ਼ ਹੈ....ਪਰ ਏਨਾ ਵੀ ਕੀ ਦਿਖਾਨਾ ਸਭ ਕਿ ਸਾਰੇ ਲੋਜੀਕ ਹੀ ਤਹਿਸ ਨਹਿਸ ਹੋ ਜਾਣ....
ਰਿਤਿਕ ਨੇ ਪਿਛਲੀਆਂ ਕੁਛ ਚੰਗੀਆਂ ਫ਼ਿਲਮਾਂ ਤੋਂ ਬਾਦ ਇਸ ਵਾਰ ਇਕ ਖਰਾਬ ਸਕ੍ਰਿਪਟ ਚੁਣੀ ਹੈ...ਭਾਵੇਂ ਇਹ ਟਿਕਟ ਖਿੜਕੀ ਤੇ ਨੁਕਸਾਨ ਨਹੀਂ ਕਰੇਗੀ...ਪਰ ਰਿਤਿਕ ਨੂੰ ਯਾਦ ਕਰਨ ਲੱਗੇ ਇਹ ਫ਼ਿਲਮ ਕਦੀ ਵੀ ਇਕ ਚੰਗੀ ਫਿਲਮ ਵਜੋਂ ਨਹੀਂ ਯਾਦ ਆਏਗੀ....
ਟਾਈਗਰ ਦੀਆਂ ਤਾਂ ਚਲੋ ਸਾਰੀਆਂ ਹੀ ਫ਼ਿਲਮਾਂ ਏਦਾਂ ਦੀਆਂ ਹੀ ਨੇ....ਉਸਨੂੰ ਏਦਾਂ ਦੀ ਇਕ ਹੋਰ ਫਿਲਮ ਨਾਲ ਕੀ ਫਰਕ ਪੈ ਜਾਣਾ...
ਰੇਟਿੰਗ - 1.5/5
ਹਰਪਾਲਸਿੰਘ

0 Comments