The Family Man ( web series )
REVIEW ✍️ HARPAL SINGH
ਦਿ ਫੈਮਲੀ ਮੈਨ ਦਾ ਨਾਮ ਸੁਣ ਕੇ ਦਿਮਾਗ ਚ ਆਹੀ ਆਇਆ ਸੀ ਕਿ ਇਹ ਇਕ ਫੈਮਲੀ ਦੁਆਲੇ ਘੁੰਮਣ ਵਾਲੀ ਕੋਈ ਕਹਾਣੀ ਹੋਵੇਗੀ....ਪਰ ਇਹ ਇਕ ਜਸੂਸੀ ਤੇ ਥ੍ਰਿੱਲਰ ਕਹਾਣੀ ਹੈ...
ਹਿੰਦੀ ਸਿਨੇਮਾ ਚ ਪਿੱਛੇ ਜਿਹੇ ਕਿੰਨੀਆਂ ਹੀ ਅਜਿਹੀਆਂ ਫਿਲਮਾਂ ਆਈਆਂ ਜਿਸਦੇ ਵਿਚ ਮਿਲੀਟੈਂਟਸ ਨੂੰ ਫੜ੍ਹਨ ਲਈ ਕੋਈ ਪੁਲਿਸਵਾਲਾ ਏਨਾ ਦਾ ਐਨਕੌਊਂਟਰ ਕਰਦਾ ਹੈ....ਜਿਵੇਂ ਜਾਨ ਅਬ੍ਰਾਹਮ ਦੀ ਫ਼ਿਲਮ ' ਬਟਲਾ ਹੋਊਸ ' ਜਾਂ ਫੇਰ ਅਰਜੁਨ ਕਪੂਰ ਦੀ ਫ਼ਿਲਮ ' ਇੰਡੀਆਜ ਮੋਸਟ ਵਾਂਟਡ ' ਤੇ ਏਦਾਂ ਦੀਆਂ ਕਈ ਸਾਰੀਆਂ ਹੋਰ ਵੀ...
ਇਹ ਵਾਲੀ ਵੈੱਬ ਸੀਰੀਜ਼ ਵੀ ਇਸੇ ਜੈਨਰ ਦੀਆਂ ਫ਼ਿਲਮਾਂ ਦੀ ਅਗਲੀ ਕੜੀ ਹੀ ਹੈ....ਬਸ ਏਨਾ ਫਰਕ ਹੈ....ਕਿ ਇਸਦੇ ਵਿਚ ਪਾਕਿਸਤਾਨ ਨੂੰ ਅਤੇ ਕਸ਼ਮੀਰ ਨੂੰ ਬੇਵਜ੍ਹਾ ਨਿੰਦਿਆ ਨਹੀਂ ਗਿਆ....ਤੇ ਹਥਿਆਰ ਚੁੱਕਣ ਵਾਲਿਆਂ ਦੇ ਪੱਖ ਨੂੰ ਵੀ ਨਪੇ ਤੁਲੇ ਤਰੀਕੇ ਨਾਲ ਦਿਖਾਇਆ ਗਿਆ ਹੈ...
ਇਕ ਹੋਰ ਫਰਕ ਹੈ ਕਿ ਇਸ ਕਹਾਣੀ ਚ ਹੀਰੋ ਮਨੋਜ ਵਾਜਪਈ ਦੀ ਫੈਮਲੀ ਦੀ ਕਹਾਣੀ ਵੀ ਨਾਲ ਨਾਲ ਚਲਦੀ ਹੈ....ਤੇ ਮੂਡ ਨੂੰ ਬਦਲਾਅ ਦੇਂਦੀ ਰਹਿੰਦੀ ਹੈ..
ਸੀਰੀਜ਼ ਦਾ ਸ਼ੁਰੂ ਮੈਨੂੰ ਏਨਾ ਮਜ਼ੇਦਾਰ ਨਹੀਂ ਲੱਗਿਆ....ਪਰ ਜਿਵੇਂ ਹੀ ਮੂਸਾ ਨਾਮ ਦੇ ਅਤਵਾਦੀ ਦੀ ਐਂਟਰੀ ਹੁੰਦੀ ਹੈ...ਕਹਾਣੀ ਚ ਦਿਲਚਸਪੀ ਬਣਨ ਲਗਦੀ ਹੈ...ਤੇ ਜਿਵੇਂ ਹੀ ਇਹ ਮੂਸਾ ਹਸਪਤਾਲ ਤੋਂ ਫਰਾਰ ਹੁੰਦਾ ਹੈ...ਕਹਾਣੀ ਚ ਮਜ਼ਾ ਖਤਮ ਹੋ ਜਾਂਦਾ ਹੈ....ਤੇ ਆਪਣੇ ਅੰਤਲੇ ਐਪੀਸੋਡ ਤੱਕ ਆਉਂਦੇ ਆਉਂਦੇ ਇਹ ਮੈਨੂੰ ਬੋਰ ਕਰਨ ਲੱਗ ਗਈ ਸੀ....
ਮਨੋਜ ਵਾਜੇਪਈ ਨੂੰ ਕਿਸੇ ਵੀ ਫਿਲਮ ਚ ਦੇਖ ਕੇ ਇਹ ਉਮੀਦ ਬਣਦੀ ਹੈ ਕਿ ਇਸਦੇ ਵਿਚ ਸਭ ਕੁਛ ਅਸਲੀ ਵਰਗਾ ਦੇਖਣ ਨੂੰ ਮਿਲੇਗਾ....ਨੈਚੁਰਲ ਸਭ ਦਿਖੇਗਾ....ਪਰ ਇਸ ਫ਼ਿਲਮ ਚ ਜਦੋਂ ਮਨੋਜ ਸ਼੍ਰੀਨਗਰ ਜਾਂਦਾ ਹੈ...ਫੇਰ ਅੱਗੇ ਬਲੋਚਿਸਤਾਨ ਜਾਂਦਾ ਹੈ....ਇਹ ਫ਼ਿਲਮ ਇਕ ਨਕਲੀ ਡਰਾਮਾ ਬਣ ਕੇ ਰਹਿ ਜਾਂਦੀ ਹੈ....ਉਸਦਾ ਏਨੀ ਆਸਾਨੀ ਨਾਲ ਸਭ ਕਰੀ ਜਾਣਾ ਕੁਛ ਜਿਆਦਾ ਹੀ ਫ਼ਿਲਮੀ ਹੋ ਜਾਂਦਾ ਹੈ...
ਮੈਂ ਬਲੋਚਿਸਤਾਨ ਬਾਰੇ ਨਹੀਂ ਜਾਣਦਾ....ਪਰ ਕਸ਼ਮੀਰ ਬਾਰੇ ਜਰੂਰ ਜਾਣਦਾ ਹਾਂ....ਤੇ ਜਦੋਂ ਇਸ ਫ਼ਿਲਮ ਚ ਮਨੋਜ ਨਕਲੀ ਕਸ਼ਮੀਰੀ ਬਣ ਕੇ ਇਕ ਕਸ਼ਮੀਰੀ ਵਿਆਹ ਚ ਜਾਂਦਾ ਹੈ...ਇਹ ਦ੍ਰਿਸ਼ ਮੈਨੂੰ ਹਾਜ਼ਮ ਨਹੀਂ ਹੋਇਆ...ਤੇ ਜਿੰਨੀ ਆਸਾਨੀ ਨਾਲ ਉਹ ਵਿਆਹ ਅੰਦਰ ਦਾਖਲ ਹੋ ਜਾਂਦਾ ਹੈ....ਤੇ ਫੇਰ ਅੱਗੇ ਘਰ ਦੇ ਅੰਦਰ ਜਾਂਦਾ ਹੈ...ਉਹ ਵੀ ਬੂਟਾਂ ਸਮੇਤ....ਤੇ ਕੋਈ ਉਸਨੂੰ ਰੋਕਦਾ ਵੀ ਨਹੀਂ...ਇਹ ਪੋਸੀਬਲ ਨਹੀਂ ਹੈ...ਪਰ ਇਥੇ ਇਹ ਸਭ ਬਹੁਤ ਆਸਾਨੀ ਨਾਲ ਕੀਤਾ ਗਿਆ ਦਿਖਾਇਆ ਗਿਆ...
ਇਕ ਹੋਰ ਦ੍ਰਿਸ਼....ਜਦੋਂ ਮਨੋਜ ਬਲੋਚਿਸਤਾਨ ਦੀ ਸਰਹੱਦ ਪਾਰ ਕਰਦਾ ਹੈ....ਤੇ ਉਸਨੂੰ ਉਥੇ ਇਕ ਚੈਕ ਪੋਸਟ ਤੇ ਆਰਮੀ ਵਾਲੇ ਰੋਕ ਲੈਂਦੇ ਨੇ...ਇਹ ਸੇਮ ਉਦਾਂ ਹੀ ਸੀ ਜਿਵੇਂ ਮੈਨੂੰ ਕਸ਼ਮੀਰ ਦੇ ਬਾਰਡਰ ਤੇ ਰੋਕਿਆ ਗਿਆ ਸੀ...ਪਰ ਮਨੋਜ ਦਾ ਰਿਸ਼ਵਤ ਦੇ ਕੇ ਬਾਰਡਰ ਤੋੰ ਪਾਰ ਹੋ ਜਾਣਾ ਫ਼ਿਲਮੀ ਲਿਬਰਟੀ ਹੀ ਆਖੀ ਜਾ ਸਕਦੀ ਹੈ...ਏਦਾਂ ਦੇ ਦ੍ਰਿਸ਼ ਜਿੰਨਾ ਚ ਹੀਰੋ ਸਭ ਕੁਛ ਬਹੁਤ ਆਸਾਨੀ ਨਾਲ ਕਰਦਾ ਜਾਵੇ...ਇਹ ਵਧੀਆ ਫਿਲਮਾਏ ਜਰੂਰ ਹੋ ਸਕਦੇ ਨੇ ਪਰ ਇਹ ਰੋਮਾਂਚ ਪੈਦਾ ਨਹੀਂ ਕਰਦੇ....
ਪਰ ਮਨੋਜ ਦੇ ਉਹ ਸਾਰੇ ਸੀਨ...ਜੋ ਉਸਦੇ ਆਪਣੇ ਪਰਿਵਾਰ ਨਾਲ ਫਿਲਮਾਏ ਗਏ ਨੇ...ਜਿਆਦਾ ਨੈਚੁਰਲ ਤੇ ਮਜ਼ੇਦਾਰ ਲਗਦੇ ਨੇ...ਇਕ ਸਪਾਈ ਵਜੋਂ ਮਨੋਜ ਠੀਕ ਠਾਕ ਲਗਿਆ ਹੈ.....ਤੇ ਮੈਨੂੰ ਨਿਜ਼ੀ ਤੌਰ ਤੇ ਮਨੋਜ ਦਾ ਇਹ ਕੰਮ ਔਸਤ ਲਗਿਆ...
ਮਨੋਜ ਦੀ ਘਰਵਾਲੀ ਦੇ ਰੋਲ ਚ ਦਿਖਦੀ ਕੁੜੀ ਦਾ ਕਿਰਦਾਰ ਵੀ ਮਨੋਰੰਜਨਕ ਹੈ....ਤੇ ਇਹ ਵੀ ਇਕ ਸਸਪੈਂਸ ਬਣਾ ਕੇ ਰੱਖਦਾ ਹੈ...ਕਿ ਇਹ ਔਰਤ ਧੋਖੇਬਾਜ਼ ਹੈ...ਜਾਂ ਹਾਲਾਤਾਂ ਦੀ ਮਾਰੀ ਹੈ...ਇਹ ਸਭ ਚ ਫਸੀ ਜਨਾਨੀ ਨੂੰ ਦੇਖਦੇ ਹੋਏ ਦਰਸ਼ਕ ਵੀ ਜਰੂਰ ਉਸਦੇ ਲਈ ਕਨਫਿਊਜ਼ ਹੋਏ ਹੋਣਗੇ ਕਿ ਇਹ ਕਰ ਕੀ ਰਹੀ ਹੈ....ਕਰਨਾ ਕੀ ਚਾਹ ਰਹੀ ਹੈ...ਇਸਦੇ ਦਿਲ ਚ ਕੀ ਹੈ...?
ਮਨੋਜ ਦੇ ਬੱਚਿਆਂ ਦੇ ਰੋਲ ਚ ਦੋਨਾਂ ਬੱਚਿਆਂ ਦਾ ਕੰਮ ਬਹੁਤ ਵਧੀਆ ਹੈ...ਇਹ ਆਪਣੇ ਮਾਂ ਬਾਪ ਨੂੰ ਦੇਖਦੇ ਨੇ...ਤੇ ਉਹਨਾਂ ਬਾਰੇ ਸਭ ਕੁਛ ਜਾਣਦੇ ਨੇ...ਮਹਿਸੂਸ ਕਰਦੇ ਨੇ...ਪਰ ਆਪਣੇ ਬਚਪਨੇ ਤੋਂ ਬਾਹਰ ਨਹੀਂ ਆਉਂਦੇ....ਆਹੀ ਚੀਜ਼ ਏਨਾ ਦੇ ਦ੍ਰਿਸ਼ਾਂ ਨੂੰ ਅਸਲੀ ਦੇ ਨੇੜੇ ਬਣਾਉਂਦੀ ਹੈ...
ਗੁਲ ਪਨਾਗ ਦਾ ਕੰਮ ਜਿੰਨਾ ਵੀ ਸੀ...ਸੋਹਣਾ ਹੈ...ਪਰ ਦੇਖਿਆ ਜਾਵੇ ਤਾਂ ਉਸਨੂੰ ਕੁਛ ਜਿਆਦਾ ਕਰਨ ਲਈ ਦਿੱਤਾ ਨਹੀਂ ਸੀ ਗਿਆ...
ਪਾਸ਼ਾ ਨਾਮ ਦੇ ਪੁਲਿਸ ਵਾਲੇ ਦਾ ਰੋਲ ਵੀ ਮੈਨੂੰ ਪਸੰਦ ਆਇਆ....
ਮੂਸੇ ਦੇ ਰੋਲ ਚ ਕਾਫੀ ਅਲੱਗ ਅਲੱਗ ਰੰਗ ਸੀ...ਇਸੇ ਕਰਕੇ ਉਸਦੇ ਕਿਰਦਾਰ ਨੂੰ ਦੇਖਣ ਦਾ ਮਜ਼ਾ ਆਇਆ....ਉਹ ਹੈਰਾਨ ਵੀ ਕਰਦਾ ਹੈ...ਹੈਰਾਨ ਹੋਣਾ ਹੀ ਮਜ਼ਾ ਦਿੰਦਾ ਹੈ...
ਹਰ ਐਪੀਸੋਡ ਦੇ ਅੰਤ ਚ ਇਕ ਗਾਣਾ ਆਉਂਦਾ ਹੈ....ਜੋ ਕਦੀ ਹਿੰਦੀ ਚ ਹੈ ਤੇ ਕਦੀ ਕਿਸੇ ਹੋਰ ਭਾਸ਼ਾ ਚ...ਮੈਨੂੰ ਇਹ ਸਾਰੇ ਹੀ ਗਾਣੇ ਪਸੰਦ ਆਏ...
ਫਿਲਮ ਚ ਸੈਕਸ ਤੋਂ ਦੂਰੀ ਹੀ ਬਣਾ ਕੇ ਰੱਖੀ ਗਈ ਹੈ...ਪਰ ਇਕ ਏਦਾਂ ਦਾ ਸੀਨ ਜਰੂਰ ਹੈ...
ਫਿਲਮ ਚ ਗਾਲਾਂ ਦੀ ਵਰਤੋਂ ਬਹੁਤ ਜਿਆਦਾ ਹੈ....ਬੜੀ ਵਾਰ ਇਹ ਗੈਰ ਜਰੂਰੀ ਵੀ ਲਗਦੀ ਹੈ...
ਇਸ ਸੀਰੀਜ਼ ਨੂੰ ਤਿੰਨ ਕੁ ਐਪੀਸੋਡ ਛੋਟਾ ਕੀਤਾ ਜਾ ਸਕਦਾ ਸੀ....ਕਿਉਂਕਿ ਇਹ ਬੇਵਜ੍ਹਾ ਹੀ ਲੰਮੀ ਖਿੱਚੀ ਜਾ ਰਹੀ ਲਗਣ ਲੱਗ ਜਾਂਦੀ ਹੈ....ਜਿਸਦੇ ਕਰਕੇ ਦਿਲਚਸਪੀ ਲਗਾਤਾਰ ਨਹੀਂ ਬਣੀ ਰਹਿੰਦੀ....
ਫਿਲਮ ਚ ਕੈਮਰਾ ਬਹੁਤ ਸੋਹਣਾ ਘੁੰਮਾਇਆ ਗਿਆ ਹੈ....ਜਿਸਦੇ ਕਰਕੇ ਕਈ ਦ੍ਰਿਸ਼ ਬਹੁਤ ਬੇਹਤਰ ਬਣੇ ਨੇ...ਜਿਵੇਂ ਮੁੰਡਿਆਂ ਦਾ ਵੈਨ ਚ ਭੱਜਣ ਦਾ ਸੀਨ...ਤੇ ਹਸਪਤਾਲ ਚ ਮੂਸੇ ਦੇ ਫਰਾਰ ਹੋਣ ਵੇਲੇ ਮੁਠਭੇੜ ਦਾ ਸੀਨ...
ਆਖਰੀ ਚ ਇਸਦੇ ਬਾਰੇ ਕੁਝ ਥੋੜੇ ਸ਼ਬਦਾਂ ਚ ਆਖਣਾ ਹੋਵੇ ਤਾਂ ਏਨਾ ਕਹਾਂਗਾ ਕਿ ਮੈਨੂੰ ਇਹ ਇਕ ਠੀਕ ਠਾਕ ਜਹੀ ਸੀਰੀਜ਼ ਲੱਗੀ...ਜਿਸ ਚ ਥਰਿੱਲ ਹੈ...ਰੋਮਾਂਚ ਹੈ...ਪਰ ਇਹ ਸਭ ਅੱਗੇ ਵੀ ਕਿੰਨੀ ਵਾਰ ਦੇਖਿਆ ਹੋਣ ਕਰਕੇ ਤਾਜ਼ਗੀ ਮਹਿਸੂਸ ਨਹੀਂ ਹੁੰਦੀ..
ਮੇਰੀ ਰੇਟਿੰਗ - 2.5/5
ਹਰਪਾਲਸਿੰਘ

0 Comments