ਸੁਰਖੀ ਬਿੰਦੀ ( ਪੰਜਾਬੀ ਫਿਲਮ )
REVIEW ✍️ HARPAL SINGH
ਇਸ ਫ਼ਿਲਮ ਨੂੰ ਮੈਂ ਇਕ ਹਫਤੇ ਦੀ ਦੇਰੀ ਨਾਲ ਦੇਖਿਆ...ਤੇ ਮੈਂ ਇਸਨੂੰ ਦੇਖਣ ਦੀ ਬਜਾਏ ਸਾਹੂ ਨੂੰ ਚੁਣਿਆ ਸੀ...ਪਰ ਹੁਣ ਜਦੋਂ ਮੈਂ ਸਾਹੂ ਤੋਂ ਬਾਦ ਇਹ ਵੀ ਦੇਖ ਲਈ ਹੈ ਤਾਂ ਮੈਂ ਬੋਲ ਸਕਦਾ ਹਾਂ ਕਿ ਇਹ ਵਾਲੀ ਫਿਲਮ ਸਾਹੂ ਨਾਲੋਂ ਜਿਆਦਾ ਮਨੋਰੰਜਕ ਹੈ..
ਫਿਲਮ ਦੀ ਸ਼ੁਰੂਆਤ ਮੈਨੂੰ ਏਨੀ ਖਾਸ ਨਹੀਂ ਲੱਗੀ...ਪਰ ਗੁਰਨਾਮ ਭੁੱਲਰ ਦੀ ਐਂਟਰੀ ਤੋਂ ਬਾਦ ਫਿਲਮ ਨੂੰ ਦੇਖਣ ਦਾ ਮਜ਼ਾ ਆਉਣ ਲਗਦਾ ਹੈ...
ਫਿਲਮ ਚ ਕਈ ਚੀਜ਼ਾਂ ਮੈਨੂੰ ਪਸੰਦ ਆਈਆਂ...ਭੈਣ ਭਰਾ ਦੀ ਕੈਮਿਸਟਰੀ ਮੈਨੂੰ ਬਹੁਤ ਪਿਆਰੀ ਲੱਗੀ...ਤੇ ਮੀਆਂ ਬੀਵੀ ਦਾ ਇਕ ਦੂਜੇ ਨਾਲ ਖੜਨਾ...ਇਕ ਦੂਜੇ ਨੂੰ ਸਮਝਣਾ...ਇਹ ਸਭ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ...
ਫਿਲਮ ਇਮੋਸ਼ਨਲ ਹੈ...ਪਰ ਇਹ ਸਿਰਫ ਇਮੋਸ਼ਨਲ ਡਰਾਮਾ ਹੀ ਬਣ ਕੇ ਨਹੀਂ ਰਹਿ ਜਾਂਦੀ....ਤੇ ਕਿਤੇ ਵੀ ਪੇਸ਼ ਕੀਤੇ ਜਾ ਰਹੇ ਮਨੋਰੰਜਨ ਦੇ ਨਾਲ ਸਮਝੌਤਾ ਨਹੀਂ ਕਰਦੀ...ਕਿਤੇ ਵੀ ਭਾਸ਼ਣ ਦੇਣ ਵਾਂਗ ਨਹੀਂ ਬਣ ਕੇ ਰਹਿ ਜਾਂਦੀ...ਤੇ ਏਹੀ ਖਾਸੀਅਤ ਕਰਕੇ ਇਹ ਪਸੰਦ ਆਉਂਦੀ ਹੈ...
ਗੁਰਨਾਮ ਭੁੱਲਰ ਨੂੰ ਦੇਖ ਕੇ ਵੀ ਮਜ਼ਾ ਆਇਆ....ਮੈਨੂੰ ਉਸਦੇ ਚੇਹਰੇ ਉਪਰ ਆਉਂਦੇ ਜਾਂਦੇ ਹਾਵ ਭਾਵ ਬੜੇ ਕੁਦਰਤੀ ਜਿਹੇ ਲਗਦੇ ਰਹੇ....ਭਾਵੇਂ ਫਿਲਮ ਦੀਆਂ ਘਟਨਾਵਾਂ ਹਕੀਕਤ ਦੇ ਨੇੜੇ ਹੋਣ ਦੀ ਬਜਾਏ ਫ਼ਿਲਮੀ ਨੇ...ਪਰ ਇਹ ਦਰਸ਼ਕਾਂ ਨੂੰ ਆਪਣੇ ਅੰਜਾਮ ਤੱਕ ਸੋਹਣੀ ਤਰਾਂ ਲੈ ਕੇ ਜਾਂਦੀਆਂ ਨੇ...
ਪਰ ਜਦੋਂ ਮੈਂ ਇਸ ਫ਼ਿਲਮ ਦੀ ਤਾਰੀਫ ਕਰ ਰਿਹਾ ਹਾਂ...ਉਦੋਂ ਹੀ ਮੈਂ ਇਹ ਵੀ ਮਹਿਸੂਸ ਕਰ ਰਿਹਾ ਹਾਂ ਕਿ ਫ਼ਿਲਮ ਦੀ ਕਹਾਣੀ ਕਿੰਨੀ ਹੀ ਵਾਰ ਦੇਖੀ ਹੋਈ ਹੈ...ਫਿਲਮ ਦਾ ਦੂਜਾ ਹਾਫ ਹਿੰਦੀ ਫ਼ਿਲਮ ਸੂਈ ਧਾਗਾ ਦੇ ਕਾਫ਼ੀ ਨੇੜੇ ਲਗਦਾ ਹੈ....ਭਾਵੇਂ ਇਹ ਸੂਈ ਧਾਗਾ ਤੋਂ ਬੇਹਤਰ ਅੰਤ ਦਿਖਾਉਂਦਾ ਹੈ...ਪਰ ਫੇਰ ਵੀ.. ਇਹ ਮੰਨਣਾ ਪਵੇਗਾ ਕਿ ਕਹਾਣੀ ਚ ਸਭ ਆਪਣਾ ਨਹੀਂ ਹੈ...
" ਨੌਕਰੀ ਚ ਰਹਿਣਾ ਹੈ ਤਾਂ ਇਨਸਾਨੀਅਤ ਅਤੇ ਪੰਜਾਬੀ ਸਿੱਖ ਕੇ ਆਵੀਂ " ਨੀਰੂ ਬਾਜਵਾ ਦਾ ਬੋਲਿਆ ਇਹ ਡਾਇਲਾਗ ਤਾੜੀਆਂ ਮਾਰਨ ਨੂੰ ਮਜਬੂਰ ਕਰਦਾ ਹੈ...
" ਆਪਣਾ ਦਿਮਾਗ ਕਦੀ ਪਜਾਮੇ ਚੋਂ ਬਾਹਰ ਵੀ ਕੱਢ ਲਿਆ ਕਰ "
ਫਿਲਮ ਦਾ ਇਹ ਡਾਇਲਾਗ ਮੈਨੂੰ ਬਹੁਤ ਪਸੰਦ ਆਇਆ...ਪਰ ਮੈਂ ਨਹੀਂ ਜਾਣਦਾ ਇਸਨੂੰ ਸੁਣ ਕੇ ਹਰ ਵੇਲੇ ਸੈਕਸ ਨਾਲ ਸੰਬੰਧਿਤ ਗੱਲਾਂ ਕਰਨ ਵਾਲੇ ਸ਼ਰਮੀਂਦਗੀ ਮਹਿਸੂਸ ਕਰਨਗੇ ਕਿ ਨਹੀਂ...ਪਰ ਹਰ ਗਰੁੱਪ ਚ ਕੁਛ ਲੋਕ ਅਜਿਹੇ ਜਰੂਰ ਹੁੰਦੇ ਨੇ ਜੋ ਸੰਜੀਦਾ ਸਮੇਂ ਵੀ ਹਰ ਗੱਲ ਨੂੰ ਨਾਨ ਵੈਜ ਦੀ ਤਰਾਂ ਲੈ ਜਾਂਦੇ ਨੇ...
ਫਿਲਮ ਚ ਜਿਵੇਂ ਏਨੇ ਘਟ ਸਮੇਂ ਚ ਆਪਣਾ ਧੰਦਾ ਸ਼ੁਰੂ ਕਰਕੇ ਪੰਜ ਲਖ ਇਕੱਠੇ ਕਰਨਾ ਦਿਖਾਇਆ ਗਿਆ ਹੈ.. ਇਹ ਅਸਲੀ ਜ਼ਿੰਦਗੀ ਚ ਇਕ ਸੁਪਨਾ ਹੀ ਹੈ...ਪਰ ਫਿਲਮ ਚ ਇਹ ਪੈਸੇ ਇਕੱਠੇ ਕਰਨ ਤੱਕ ਦਾ ਸਫ਼ਰ ਰੋਚਕ ਹੈ..
ਸਰਗੁਣ ਦੀ ਮਕਾਨ ਮਾਲਕੀਨ ਦਾ ਰੋਲ ਵੀ ਜ਼ਿਕਰ ਕਰਨ ਦੇ ਕਾਬਲ ਹੈ....ਤੇ ਉਸਦੇ ਬੋਲੇ ਡਾਇਲਾਗ...ਤੇ ਡਾਇਲੋਗ ਡਿਲੀਵਰੀ...ਟਾਈਮੰਗ...ਬਹੁਤ ਕਮਾਲ ਦੀ ਸੀ....ਇਸਨੂੰ ਆਪਾਂ ਫਰੈਸ਼ ਕਾਮੇਡੀ ਵੀ ਬੋਲ ਸਕਦੇ ਹਾਂ....
ਫਿਲਮ ਦੇ ਸਾਰੇ ਹੀ ਗੀਤ ਤਕਰੀਬਨ ਇਕੋ ਹੀ ਮੂਡ ਦੇ ਨੇ...ਤੇ ਕਹਾਣੀ ਚ ਆਏ ਹੋਏ ਓਪਰੇ ਨਹੀਂ ਲਗਦੇ...
ਸੁਰਖੀ ਬਿੰਦੀ ਪਾਰਲਰ ਦਾ ਇਹ ਨਾਮ ਮੈਨੂੰ ਤਾਂ ਬਹੁਤ ਪਸੰਦ ਆਇਆ....ਪਰ ਬੜੇ ਲੋਕਾਂ ਨੂੰ ਇਸਦੇ ਨਾਲ ਐਲਰਜੀ ਹੋ ਸਕਦੀ ਹੈ...ਪਰ ਆਪਾਂ ਸੱਚ ਤੋਂ ਮੂੰਹ ਨਹੀਂ ਮੋੜ ਸਕਦੇ...ਅੱਜ ਔਰਤਾਂ ਲਈ ਪਾਰਲਰ ਜਾਣਾ ਉਹਨਾਂ ਦੀ ਸਭ ਤੋਂ ਪਸੰਦ ਦੀ ਥਾਂ ਹੈ...ਤੇ ਵਿਆਹ ਜਾਂ ਕਿਸੇ ਵੀ ਪਾਰਟੀ ਚ ਜਾਣ ਤੋਂ ਪਹਿਲਾਂ ਪਾਰਲਰ ਤੇ ਹਾਜਰੀ ਉਣੀ ਹੀ ਜਰੂਰੀ ਹੁੰਦੀਆਂ ਹੈ ਏਨਾ ਦੀ ਜਿੰਨੀ ਕਿਸੇ ਜ਼ਮਾਨਤ ਉਪਰ ਚਲ ਰਹੇ ਖਤਰਨਾਕ ਮੁਜ਼ਰਿਮ ਦੀ ਰੋਜ਼ ਠਾਣੇ ਚ ਹਾਜਰੀ ਜਰੂਰੀ ਹੁੰਦੀ ਹੈ..ਤੇ ਇਹ ਵੀ ਸੱਚ ਹੈ ਕਿ ਏਸਣੇ ਕਿੰਨੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈ...
ਫਿਲਮ ਚ ਉਹ ਦ੍ਰਿਸ਼ ਜਦੋਂ ਭੈਣ ਭਰਾ ਫੋਨ ਤੇ ਇਕ ਦੂਜੇ ਨਾਲ ਗੱਲ ਕਰਦੇ ਨੇ...ਤੇ ਘਰਵਾਲੇ ਤੋਂ ਮਾਰ ਖਾ ਕੇ ਹਟੀ ਭੈਣ ਆਪਣੇ ਭਰਾ ਨੂੰ ਨਵੇਂ ਕੰਮ ਲਈ ਹੋਂਸਲਾ ਦਿੰਦੀ ਹੈ...ਵਧੀਆ ਲਗਦਾ ਹੈ...ਭਾਵੁਕ ਵੀ ਕਰਦਾ ਹੈ...ਤੇ ਨਕਲੀ ਨਾ ਲਗਣਾ ਹੀ ਇਸ ਸੀਨ ਦੀ ਖਾਸੀਅਤ ਹੈ...
ਫਿਲਮ ਚ ਸਰਗੁਣ ਤਾਂ ਹਰ ਪਾਸੇ ਹੈ ਹੀ...ਪਰ ਉਸਦੀ ਸੁਪੋਰਟ ਚ ਰਹੇ ਹਰ ਕਲਾਕਾਰ ਦਾ ਕੰਮ ਵੀ ਬਹੁਤ ਵਧੀਆ ਹੈ...
ਫਿਲਮ ਦਾ ਸਕਰੀਨਪਲੇ ਵੀ ਬਹੁਤ ਸੋਹਣਾ ਹੈ...ਤੇ ਕਿਸੇ ਵੀ ਥਾਂ ਇਹ ਬੋਰ ਨਹੀਂ ਕਰਦੀ...
ਫਿਲਮ ਪੁਰੀ ਤਰਾਂ ਨਾਲ ਪਰਿਵਾਰਕ ਹੈ...ਤੇ ਜਦੋਂ ਨਵੇਂ ਵਿਆਹੇ ਮੁੰਡੇ ਕੁੜੀ ਨੂੰ ਉਹਨਾਂ ਦੇ ਦੋਸਤ ਜਾਂ ਭੈਣ ਭਾਈ ਉਹਨਾਂ ਦੇ ਨਿੱਜੀ ਪੱਲਾਂ ਬਾਰੇ ਮਜਾਕ ਵੀ ਕਰਦੇ ਨੇ ਤਾਂ ਇਹ ਸਭ ਵੀ ਬਹੁਤ ਮਿਆਰ ਨੂੰ ਕਾਇਮ ਰੱਖਦੇ ਹੋਏ ਦਿਖਾਇਆ ਗਿਆ ਹੈ...ਤੇ ਕਿਸੇ ਵੀ ਸੀਨ ਚ ਫਿਲਮ ਦੇਖਣ ਆਏ ਘਰਦਿਆਂ ਨੂੰ ਇਕ ਦੂਜੇ ਤੋਂ ਨਜ਼ਰਾਂ ਨਹੀਂ ਪਰੇ ਕਰਨੀਆਂ ਪੈਂਦੀਆਂ...
ਫਿਲਮ ਦਾ ਪਹਿਲਾ ਭਾਗ ਜਿਆਦਾ ਮਜ਼ੇਦਾਰ ਸੀ...ਤੇ ਦੂਜਾ ਥੋੜਾ ਘਟ ਇਹ ਗੱਲ ਫਿਲਮ ਦੇਖ ਕੇ ਬਾਹਰ ਆ ਰਹੀ ਇਕ ਕੁੜੀ ਬੋਲ ਰਹੀ ਸੀ..
" ਦੂਜਾ ਹਾਫ ਘਟ ਕਿਉਂ ਪਸੰਦ ਆਇਆ ? " ਮੈਂ ਸੁਆਲ ਕੀਤਾ...
" ਸਰਗੁਣ ਅਤੇ ਗੁਰਨਾਮ ਨੂੰ ਪੈਸੇ ਇਕੱਠੇ ਕਰਨ ਚ ਆਉਂਦੀਆਂ ਮੁਸ਼ਕਲਾਂ ਨੂੰ ਘੱਟ ਕਰਕੇ ਦਿਖਾਇਆ ਗਿਆ...ਉਹਨਾਂ ਦਾ ਸੰਘਰਸ਼...ਸੰਘਰਸ਼ ਜਾਪਿਆ ਹੀ ਨਹੀਂ...ਸਭ ਕੁਛ ਬੜਾ ਆਸਾਨ ਜੇਹਾ ਬਣਾ ਕੇ ਦਿਖਾ ਦਿੱਤਾ ਗਿਆ " ਕੁੜੀ ਦਾ ਜੁਆਬ ਸੀ...
ਮੈਂ ਉਸਦੀ ਗੱਲ ਨਾਲ ਖੁਦ ਨੂੰ ਸਹਿਮਤ ਮਹਿਸੂਸ ਕੀਤਾ...
ਰੇਟਿੰਗ - 3/5
ਹਰਪਾਲਸਿੰਘ

0 Comments