SHADDA


ਰਿਵਿਊ ✍️ HARPAL SINGH


ਦਿਲਜੀਤ ਦੀ ਇਸ ਫ਼ਿਲਮ ਤੋਂ ਕੁਝ ਜ਼ਿਆਦਾ ਹੀ ਉਮੀਦ ਬਣ ਗਈ ਸੀ....ਵਜ੍ਹਾ ਸੀ ਕਿ ਇਸ ਫਿਲਮ ਦੇ ਲੇਖਕ ਅਤੇ ਡਾਇਰੈਕਟਰ ਦੀਆਂ ਪਿਛੱਲੀਆਂ ਫ਼ਿਲਮਾਂ ਨੇ ਇਕ ਅਲੱਗ ਤਰਾਂ ਦਾ ਮਨੋਰੰਜਨ ਰਚਿਆ ਸੀ...ਤਾਂ ਕਰਕੇ ਇਸ ਫ਼ਿਲਮ ਤੋਂ ਵੀ ਕੁਛ ਹੱਟ ਕੇ ਉਮੀਦ ਸੀ...





ਪਰ ਫਿਲਮ ਨੇ ਬਹੁਤ ਜਿਆਦਾ ਨਿਰਾਸ਼ ਕੀਤਾ....ਫਿਲਮ ਦੀ ਕਹਾਣੀ ਚ ਤਾਂ ਕੋਈ ਨਵਾਂਪਨ ਸੀ ਹੀ ਨਹੀਂ...ਉਤੋਂ ਦਿਲਜੀਤ ਨੇ ਵੀ ਆਪਣੀ ਪ੍ਰੋਫਾਰਮੈਂਸ ਚ ਕੁਛ ਵੀ ਨਵਾਂ ਨਹੀਂ ਪੇਸ਼ ਕੀਤਾ....ਤੇ ਦਿਲਜੀਤ ਦੀ ਡਾਇਲੋਗ ਡਿਲੀਵਰੀ ਇਕ ਸਮੇਂ ਤੇ ਜਾ ਕੇ ਓਵਰ ਐਕਟਿੰਗ ਫੀਲ ਹੋਣ ਲੱਗ ਜਾਂਦੀ ਹੈ....


ਫਿਲਮ ਚ ਕਹਾਣੀ ਤਾਂ ਹੈ ਨਹੀਂ ਸੀ...ਇਸ ਕਰਕੇ ਦਿਲਜੀਤ ਨੂੰ ਸੁਪਨੇ ਲੈਂਦੇ ਘੜੀ ਮੁੜੀ ਦਿਖਾਇਆ ਜਾਂਦਾ ਹੈ...ਜਿਸਦੇ ਆਸਰੇ ਫਿਲਮ ਨੂੰ ਲੰਮਾਂ ਖਿਚਿਆ ਜਾਂਦਾ ਹੈ....


ਇਕ ਰੈਗੂਲਰ ਦਰਸ਼ਕ ਹੋਣ ਦੇ ਨਾਤੇ ਮੇਰੇ ਕੋਲ ਫਿਲਮ ਨੂੰ ਦੇਖਦੇ ਸਮੇਂ ਹੱਸਣ ਦੀ ਕੋਈ ਵਜਾ ਨਹੀਂ ਸੀ....ਉਲਟਾ ਕਾਮੇਡੀ ਦੇ ਨਾਮ ਉਪਰ ਚੀਕ ਚਿਹਾੜਾ ਜੇਹਾ ਫੀਲ ਹੋਇਆ ਸਾਰਾ ਕੁਝ...
ਸੀਨੀਅਰ ਕਲਾਕਾਰ ਮੈਡਮ ਭੰਗੂ ਦਾ ਕਿਰਦਾਰ ਬਹੁਤ ਹੀ ਖਰਾਬ ਲਿਖਿਆ ਗਿਆ...
ਲੈ ਦੇ ਕੇ ਹਰਦੀਪ ਗਿੱਲ ਦੇ ਕੁਝ ਪੰਚ ਜਰੂਰ ਖਿੜਖਿੜਾ ਕੇ ਹੱਸਣ ਨੂੰ ਮਜਬੂਰ ਕਰਦੇ ਨੇ....



ਦਿਲਜੀਤ ਇਕ ਚੰਗਾ ਕਲਾਕਾਰ ਹੈ...ਪਰ ਹਰ ਫਿਲਮ ਚ ਜੇ ਤੁਸੀਂ ਇਕੋ ਵਰਗੇ ਹੀ ਦਿਖਦੇ ਰਹੋ...ਤੇ ਫਿਲਮ ਚ ਕਹਾਣੀ ਵੀ ਇਕੋ ਵਰਗੀ ਹੋਵੇਗੀ ਤਾਂ ਮੇਰੇ ਵਰਗੇ ਲਈ ਫਿਲਮ ਨੂੰ ਸਹਿਣਾ ਬੜਾ ਔਖਾ ਲਗਦਾ ਹੈ....

ਹਰ ਪੰਜਾਬੀ ਫ਼ਿਲਮ ਵਾਂਗ ਇਹ ਫ਼ਿਲਮ ਵੀ ਵਿਆਹ ਦੇ ਦੁਆਲੇ ਘੁੰਮਦੀ ਰਹਿੰਦੀ ਹੈ....ਜਿਸਦੇ ਵਿਚ ਕਾਮੇਡੀ ਵੀ ਇੰਝ ਦੀ ਹੈ ਜਿਵੇਂ ਦੀ ਪਾਕਿਸਤਾਨੀ ਸਟੇਜ ਸ਼ੋਆਂ ਉਪਰ ਵੇਖਣ ਨੂੰ ਮਿਲਦੀ ਹੈ...ਕਿ ਹਰ ਕਲਾਕਾਰ ਸਟੇਜ ਉਪਰ ਜ਼ੋਰ ਜ਼ੋਰ ਨਾਲ ਬੋਲਦੇ ਹੋਏ ਆਉਂਦਾ ਹੈ....ਤੇ ਦਰਸ਼ਕ ਤਾੜੀਆਂ ਮਾਰਦੇ ਨੇ.....



ਨੀਰੂ ਬਾਜਵਾ ਦੇ ਰੋਲ ਅਤੇ ਦਿਖ ਵਿਚ ਕੁਛ ਵੀ ਤਾਜ਼ਗੀ ਨਹੀਂ ਸੀ......ਏਥੋਂ ਤੱਕ ਕਿ ਉਸਦਾ ਮੇਕਅਪ ਵੀ ਏਦਾਂ ਦਾ ਸੀ ਕਿ ਉਹ ਇਕ ਉਮਰ ਦਰਾਜ਼ ਹੀਰੋਇਨ ਵਰਗੀ ਲੱਗ ਰਹੀ ਸੀ.....





ਇਸ ਫ਼ਿਲਮ ਨੂੰ ਦੇਖ ਕੇ ਤੇ ਸਿਨੇਮਾ ਚ ਦਰਸ਼ਕਾਂ ਦੀ ਭੀੜ ਨੂੰ ਦੇਖ ਕੇ ਬਸ ਏਹੀ ਸੋਚ ਰਿਹਾ ਹਾਂ ਕਿ ਅਸੀਂ ਕਾਮੇਡੀ ਦੇ ਨਾਮ ਉਪਰ ਕੁਛ ਵੀ ਕਬੂਲ ਕਰ ਲੈਂਦੇ ਹਾਂ....

ਬੜੇ ਜਣੇ ਜਦੋਂ ਕਿਸੇ ਫਿਲਮ ਦੀ ਤਾਰੀਫ ਕਰਦੇ ਨੇ ਤਾਂ ਉਸ ਫਿਲਮ ਦੀ ਕਮਾਈ ਬਾਰੇ ਗੱਲ ਕਰਦੇ ਨੇ....ਪਰ ਮੈਂ ਆਪਣੀ ਸਮੀਖਿਆ ਚ ਫਿਲਮ ਨੂੰ ਉਸਦੇ ਕੀਤੇ ਬਿਜਨੈਸ ਨਾਲ ਨਹੀਂ ਨਾਪਦਾ....ਬਲਕਿ ਮੈਂ ਫਿਲਮ ਨੂੰ ਆਪਣੀ ਸਮਝ ਨਾਲ ਦੇਖਦਾ ਹਾਂ....ਤੇ ਜੇ ਮੇਰੀ ਸਮਝ ਮੁਤਾਬਕ ਫਿਲਮ ਬੇਕਾਰ ਹੈ...ਤਾਂ ਮੈਂ ਉਸਨੂੰ ਬੇਕਾਰ ਹੀ ਬੋਲਦਾ ਹਾਂ ਬਿਨਾਂ ਇਹ ਦੇਖੇ ਕਿ ਇਹ ਕਿੰਨੇ ਲੋਕਾਂ ਨੂੰ ਪਸੰਦ ਆਈ ਹੈ ਤੇ ਕਿੰਨੀਆਂ ਨੂੰ ਨਹੀਂ...


ਦਿਲਜੀਤ ...ਜਗਦੀਪ ਸਿੱਧੂ...ਤੇ ਦਰਸ਼ਕ...ਜੇ ਇਸ ਫ਼ਿਲਮ ਨਾਲ ਸੰਤੁਸ਼ਟ ਨੇ ਤਾਂ ਇਹ ਉਹਨਾਂ ਦਾ ਆਪਣਾ ਲੈਵਲ ਹੈ....ਮੈਨੂੰ ਇਸ ਫ਼ਿਲਮ ਚ ਕੁਛ ਵੀ ਅਜਿਹਾ ਨਹੀਂ ਲੱਗਿਆ ਕਿ ਮੈਂ ਇਸਨੂੰ ਕਿਸੇ ਹੋਰ ਨੂੰ ਦੇਖੇ ਜਾਣ ਲਈ ਰਿਕਮੈਂਡ ਕਰ ਸਕਾਂ...


ਫਿਲਮ ਦਾ ਗੀਤ ਸੰਗੀਤ ਬੜਾ ਆਮ ਜੇਹਾ ਹੈ...ਪਰ ਫਿਲਮ ਦਾ ਸ਼ੁਰੁ ਵਾਲਾ ਗਾਣਾ ਜਿਸਦੇ ਵਿਚ ਦਿਲਜੀਤ ਦੇ ਨਾਲ ਸੋਨਮ ਹੈ...ਉਹ ਗੀਤ ਮੈਨੂੰ ਵਧੀਆ ਲਗਿਆ.…..


ਹਰਦੀਪ ਗਿੱਲ ਦਾ ਰੋਲ ਵਧੀਆ ਲਗਿਆ....
ਬਸ....
ਬਾਕੀ ਕੁਛ ਵੀ ਵਧੀਆ ਨਹੀਂ ਲੱਗਿਆ.....



ਦਿਲਜੀਤ ਅਤੇ ਨੀਰੂ ਦੀ ਜੋੜੀ ਨੇ ਜੋ ਇਸ ਫ਼ਿਲਮ ਚ ਕੀਤਾ...ਉਹ ਆਪਣੀਆਂ ਪਿਛਲੀਆਂ ਫ਼ਿਲਮਾਂ ' ਜੱਟ ਐਂਡ ਜੂਲੀਅਟ ' ਦੇ ਦੋਵਾਂ ਭਾਗਾਂ ਚ ਬੇਹਤਰੀਨ ਤਰੀਕੇ ਨਾਲ ਕਰ ਚੁਕੇ ਨੇ....ਇਸ ਵਾਰ ਦੋਨਾਂ ਨੇ ਬਸ ਬੋਰ ਹੀ ਕੀਤਾ....



ਦਿਲਜੀਤ ਦਾ ਨੀਰੂ ਨੂੰ ਅਜੀਬ ਜਿਹੇ ਤਰੀਕੇ ਨਾਲ ਬੁਲਾਣਾ...ਜੋਰ ਨਾਲ ਆਵਾਜ਼ ਮਾਰਨਾ...ਇਸ ਸਭ ਚ ਮੈਨੂੰ ਨਹੀਂ ਪਤਾ ਲਗਾ ਕਿ ਅਜੀਹਾ ਕੀ ਸੀ ਕਿ ਨੀਰੂ ਉਸਦੇ ਨਾਲ ਇਮਪਰੈੱਸ ਹੋ ਜਾਂਦੀ ਹੈ ਤੇ ਪਿਆਰ ਕਰਨ ਲੱਗ ਜਾਂਦੀ ਹੈ..



ਜਗਜੀਤ ਸੰਧੂ ਨੇ ਵੀ ਬਸ ਆਣਾ ਜਾਣਾ ਹੀ ਕੀਤਾ ਹੈ....ਉਸਦੇ ਰੋਲ ਵਿਚ ਕੋਈ ਖਿੱਚ ਨਹੀਂ ਸੀ...



ਫਿਲਮ ਨੂੰ ਕਿਉਂ ਦੇਖੋ -
ਜੇ ਪ੍ਰੀਵਾਰ ਨਾਲ ਜਾ ਕੇ ਅਜਿਹੀ ਕਾਮੇਡੀ ਨੂੰ ਇਨਜੋਏ ਕਰਨਾ ਸਮਝਦੇ ਹੋ ਤਾਂ ਜਾ ਸਕਦੇ ਹੋ...
ਦਿਲਜੀਤ ਦੀ ਹਰ ਫਿਲਮ ਨੂੰ ਸਰਵੋਤਮ ਸਮਝਣ ਦਾ ਭਰਮ ਬਣਾਈ ਬੈਠੇ ਹੋ ਤਾਂ ਦੇਖ ਆਓ ਭਾਈ...ਕੋਈ ਮਨਾਹੀ ਨਹੀਂ...


ਫਿਲਮ ਨੂੰ ਕਿਉਂ ਨਾ ਦੇਖੋ -
ਜੇ ਉਲ ਜਲੂਲ ਕਾਮੇਡੀ ਤੋਂ ਬਿਨ੍ਹਾਂ ਕੁਛ ਚੰਗਾ ਦੇਖਣਾ ਹੈ ਤਾਂ ਇਹ ਫ਼ਿਲਮ ਪੈਸੇ ਬਰਬਾਦ ਹੀ ਕਰਵਾਏਗੀ....
ਰੇਟਿੰਗ- 1.5/5


ਹਰਪਾਲਸਿੰਘ