SECTION 375
Marzi_Ya_Zabardasti
Marzi_Ya_Zabardasti
ਰਿਵਿਊ ✍️ Harpal Singh
ਸੈਕਸ਼ਨ 375
ਆਪਣੇ ਕਲਾਈਮੈਕਸ ਤੇ ਅਜਿਹਾ ਮਾਹੌਲ ਛੱਡ ਕੇ ਖਤਮ ਹੁੰਦੀ ਹੈ ਕਿ ਇਸਦੇ ਅੰਤ ਉਪਰ ਕਿੰਨੀ
ਹੀ ਦੇਰ ਤੱਕ ਬਹਿਸ ਕੀਤੀ ਜਾ ਸਕਦੀ ਹੈ....ਏਸਦਾ ਅੰਤ ਹਰ ਇਕ ਦੇ ਲਈ ਬਿਲਕੁਲ ਵੀ ਇਕੋ
ਜਿਹਾ ਨਹੀਂ ਹੈ...ਕਿਸੇ ਦੇ ਲਈ ਅਕਸ਼ੇ ਜੇਤੂ ਹੋਵੇਗਾ....ਕਿਸੇ ਦੇ ਲਈ ਰਿਚਾ
ਚੱਡਾ....ਕਿਸੇ ਦੇ ਲਈ ਫਿਲਮ ਦਾ ਕਿਰਦਾਰ ' ਰੋਹਨ 'ਕਸੂਰਵਾਰ ਹੋਵੇਗਾ ਤੇ ਕਿਸੇ ਦੇ ਲਈ
ਫੀਮੇਲ ਕਿਰਦਾਰ ' ਅੰਜਲੀ ' ਦੋਸ਼ੀ ਹੋਵੇਗੀ...
ਫਿਲਮ ਉਸ ਵੇਲੇ ਚ ਆਈ ਹੈ...ਜਦੋਂ #Meetoo
ਮੂਵਮੈਂਟ ਚਰਚਾ ਚ ਰਹਿ ਕੇ ਹਟੀ ਹੈ....ਤੇ ਸਿਨੇਮਾ ਦੀਆਂ ਕਈ ਨਾਮੀ ਹਸਤੀਆਂ ਵਿਚ ਇਸ ਸਭ
ਕਰਕੇ ਹਾਈਲਾਈਟ ਹੋਈਆਂ ਨੇ....ਜਿਸਨੂੰ ਲੈ ਕੇ ਵੀ ਪ੍ਰਸ਼ੰਸਕ ਵਰਗ ਵੰਡਿਆ ਹੋਇਆ
ਹੈ...ਕਿਸੇ ਦੇ ਲਈ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਹੀਰੋਈਨ ਸਹੀ ਹੈ ਤੇ ਕੋਈ ਇਸ
ਇਲਜ਼ਾਮ ਨੂੰ ਝੇਲ ਰਹੇ ਹੀਰੋ ਲਈ ਹਮਦਰਦੀ ਰੱਖਦਾ ਹੈ...
ਇਸ
ਫ਼ਿਲਮ ਨੂੰ ਜੇ ਬਹੁਤ ਹੀ ਬਾਰੀਕੀ ਨਾਲ ਦੇਖਿਆ ਜਾਵੇ....ਤਾਂ ਯਕੀਨਨ ਇਹ ਕਿਸੇ ਇਕ ਦੇ
ਪੱਖ ਚ ਭੁਗਤਦੀ ਹੈ....ਪਰ ਫੇਰ ਵੀ...ਇਹ ਇਕ ਸਾਰਥਕ ਫਿਲਮ ਹੈ....ਤੇ ਬਹਿਸ ਨੂੰ ਵਿਸ਼ੇ
ਤੋੰ ਭਟਕਾਉਂਦੀ ਨਹੀਂ....
.....
ਫਿਲਮ ਦਾ ਸ਼ੁਰੂ ਬਗੈਰ ਕਿਸੀ ਲੰਮੀ ਭੂਮਿਕਾ ਦੇ ਹੁੰਦਾ ਹੈ....ਤੇ ਕੁਛ ਇਕ ਦ੍ਰਿਸ਼ਾਂ ਬਾਦ ਹੀ ਫਿਲਮ ਕੋਰਟ ਰੂਮ ਚ ਜਾ ਪੁੱਜਦੀ ਹੈ....
ਰਿਚਾ
ਚੱਡਾ ਅਤੇ ਅਕਸ਼ੈ ਖੰਨਾ ਨੂੰ ਇਕ ਦੂਜੇ ਦੇ ਆਪੋਜਿਟ ਦੇਖਣਾ ਮੇਰੇ ਲਈ ਬਹੁਤ ਰੋਮਾਂਚਕ
ਸੀ... ਤੇ ਮੈਂ ਇਸਨੂੰ ਦੇਖਣ ਤੋਂ ਬਾਦ ਸੰਤੁਸ਼ਟ ਹਾਂ....ਪਰ ਹਲਕਾ ਜਿਹਾ ਕੁਛ ਘਟ ਘਟ ਵੀ
ਮਹਿਸੂਸ ਹੋ ਰਿਹਾ ਹੈ....ਜਿਥੇ ਅਕਸ਼ੈ ਖੰਨਾ ਪੂਰੇ ਕੇਸ ਦੌਰਾਨ ਆਪਣੇ ਦਿਮਾਗ ਦੇ ਬਲਬੂਤੇ
ਅੱਗੇ ਵਧਦਾ ਹੈ...ਉਥੇ ਰਿਚਾ ਚੱਡਾ ਦੀਆਂ ਜਿਆਦਾ ਦਲੀਲਾਂ ਇਮਨੋਸ਼ਨਲ ਰਹੀਆਂ....ਹਾਲਾਂਕਿ ਫਿਲਮ ਦੇ ਅੰਤ ਚ ਰਿਚਾ ਜੇਤੂ ਹੁੰਦੀ ਹੈ....ਪਰ ਅਕਸ਼ੈ ਵੀ ਹਾਰਿਆ ਹੋਇਆ ਨਹੀਂ ਜਾਪਦਾ....
ਮੈਂ
ਆਪਣੇ ਆਪ ਨੂੰ ਪੂਰੇ ਕੇਸ ਦੌਰਾਨ ਕਿਸੇ ਇਕ ਧਿਰ ਵੱਲ ਰੱਖਣ ਦਾ ਅਸਫਲ ਯਤਨ ਕੀਤਾ....ਅਸਲ
ਚ ਇਹ ਫ਼ਿਲਮ ਹੀ ਏਦਾਂ ਦੀ ਹੈ...ਕਿ ਸਹੀ ਗ਼ਲਤ ਦਾ ਫੈਸਲਾ ਕਰਨ ਦੇ ਲਈ ਅਸੀਂ ਉਲਝ ਜਾਂਦੇ
ਹਾਂ...
ਹਾਂ ਕਹਿਣ ਦਾ ਮਤਲਬ ਹਮੇਸ਼ਾਂ ਇਹ ਨਹੀਂ ਹੁੰਦਾ ਕਿ ਇੱਛਾ ਹੈ
ਰਿਚਾ ਦਾ ਇਹ ਡਾਇਲੋਗ ਮੇਰੇ ਮਨ ਅੰਦਰ ਹਲਚਲ ਪੈਦਾ ਕਰਦਾ ਹੈ....
ਜਦੋਂ
ਕੋਈ ਕੁੜੀ ਹਾਲਾਤਾਂ ਦੇ ਰੁ ਬ ਰੁ ਜਾ ਕੇ ਕਿਸੀ ਨੂੰ ਰਿਲੇਸ਼ਨ ਬਣਾਉਣ ਲਈ ਯੈਸ ਬੋਲਦੀ
ਹੈ....ਤਾਂ ਉਸ ਯੈਸ ਚ ਉਸਦੀ ਮਰਜ਼ੀ ਸ਼ਾਮਲ ਨਹੀਂ ਹੁੰਦੀ....ਹੁਣ ਇਸ ਹਾਲਤ ਚ ਬਣਾਏ ਗਏ
ਰਿਸ਼ਤੇ ਨੂੰ ਸਹਿਮਤੀ ਨਾਲ ਬਣਾਏ ਰਿਸ਼ਤੇ ਸਮਝਿਆ ਜਾਏਗਾ ਜਾਂ ਬਲਾਤਕਾਰ ??....ਬੜੀ ਉਲਝਨ
ਹੈ....
ਇਕ
ਮਰਦ...ਜੋ ਔਰਤ ਨੂੰ ਬੋਲਦਾ ਹੈ...ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੀ...ਮੇਰੇ ਨਾਲ
ਸੰਬੰਧ ਨਹੀਂ ਬਣਾਵੇਂਗੀ....ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦਵਾਂਗਾ....
ਇਸ ਹਾਲਤ ਚ ਔਰਤ ਆਪਣਾ ਨੁਕਸਾਨ ਹੋਣ ਤੋਂ ਬਚਾਉਣ ਲਈ ਆਪਣਾ ਆਪ ਮਰਦ ਹਵਾਲੇ ਕਰ ਦਵੇ....ਤਾਂ ਇਹ ਰੇਪ ਹੈ ਕਿ ਨਹੀਂ ਹੈ ??
ਇਹ
ਫ਼ਿਲਮ ਇਸੇ ਤਰਾਂ ਦੀ ਬਹਿਸ ਨਾਲ ਅੱਗੇ ਤੁਰਦੀ ਹੈ....ਯਕੀਨਨ ਇਹ ਦੋ ਤਰ੍ਹਾਂ ਦੇ ਲੋਕਾਂ
ਨੂੰ ਕਦੀ ਵੀ ਇਕੋ ਫੈਸਲੇ ਤੱਕ ਨਹੀਂ ਲੈ ਕੇ ਜਾ ਸਕਦੀ....ਤੇ ਫਿਲਮ ਦੇ ਅਖੀਰ ਚ ਦਰਸ਼ਕ
ਅਲੱਗ ਅਲੱਗ ਤਰਾਂ ਨਾਲ ਸੋਚਦੇ ਹੋਏ ਸਿਨੇਮਾ ਤੋਂ ਬਾਹਰ ਆਉਂਦੇ ਨੇ...
.....
ਫਿਲਮ
ਨੂੰ ਨਕਲੀ ਡਰਾਮਾ ਨਹੀਂ ਬਣਾਇਆ ਗਿਆ....ਤੇ ਹਰ ਸੀਨ ਦਿਲ ਦੇ ਨੇੜੇ ਹੋ ਕੇ ਨਿਕਲਦਾ
ਹੈ...ਖਾਸ ਕਰਕੇ ਉਸ ਸਮੇਂ...ਜਦੋਂ ਬਲਾਤਕਾਰ ਦੀ ਸ਼ਿਕਾਇਤ ਕਰਨ ਗਈ ਕੁੜੀ ਦੀ ਰਿਪੋਰਟ
ਲਿਖੀ ਜਾ ਰਹੀ ਹੁੰਦੀ ਹੈ...ਇਹ ਸੀਨ ਦਿਲ ਅੰਦਰ ਕੁਛ ਅਜ਼ੀਬ ਜੇਹਾ ਫੀਲ ਭਰਦਾ ਹੈ...ਜਿਵੇ
ਕੁਛ ਡਿਸਟਰਬ ਹੋ ਰਿਹਾ ਹੋਵੇ....ਜਿਵੇਂ ਕੁੜੀ ਦੀ ਥਾਂ ਮੈਂ ਹਾਂ...ਤੇ ਪੁੱਛੇ ਜਾ ਰਹੇ
ਸੁਆਲਾਂ ਨਾਲ ਖਰਾਬ ਲੱਗ ਰਿਹਾ ਹੋਵੇ...
ਰਿਚਾ
ਚੱਡਾ ਬੈਸਟ ਹੈ....ਪਰ ਅਕਸ਼ੇ ਬਹੁਤ ਬੈਸਟ ਹੈ...ਤੇ ਜੇ ਫਿਲਮ ਚ ਦੋਨਾਂ ਦੇ ਰੋਲ ਦੀ ਗੱਲ
ਕਰੀਏ ਤਾਂ ਅਕਸ਼ੇ ਨੂੰ ਜਿਆਦਾ ਦਮਦਾਰ ਡਾਇਲਾਗ ਮਿਲੇ ਨੇ....ਜਦੋਂ ਕਿ ਰਿਚਾ ਉਸਦੀਆਂ
ਦਿਤੀਆਂ ਦਲੀਲਾਂ ਅੱਗੇ ਕਮਜ਼ੋਰ ਜਾਪਦੀ ਹੈ....ਤੇ ਕੇਸ ਬੇਸ਼ਕ ਰਿਚਾ ਦੇ ਹੱਕ ਚ ਜਾਂਦਾ
ਹੈ....ਪਰ ਇਸਦੇ ਵਿਚ ਵੀ ਰਿਚਾ ਦਾ ਆਪਣਾ ਕੋਈ ਦਮਦਾਰ ਰੋਲ ਨਹੀਂ ਲਗਦਾ...ਸਗੋਂ ਏਦਾਂ
ਲਗਦਾ ਹੈ...ਜਿਵੇਂ ਜੱਜ ਵੀ ਅਕਸ਼ੇ ਨਾਲ ਸਹਿਮਤ ਨੇ....ਪਰ ਕਾਨੂੰਨ ਮੁਤਾਬਕ ਉਹ ਰਿਚਾ ਦੇ
ਹੱਕ ਚ ਜਾਂਦੇ ਨੇ....ਤੇ ਕਾਨੂੰਨ ' ਸੈਕਸ਼ਨ 375 ' ਦੀ ਆਹੀ ਕੁੰਡੀ ਹੀ ਬਹਿਸ ਨੂੰ ਜਨਮ
ਦਿੰਦੀ ਹੈ....ਕਿ ਬਲਾਤਕਾਰ ਦੀ ਸ਼ਿਕਾਰ ਹਰ ਕੁੜੀ ਕੀ ਵਾਕਿਆ ਹੀ ਬਲਾਤਕਾਰ ਦਾ ਸ਼ਿਕਾਰ ਹੈ
?...ਕੀ ਹਰ ਬਲਾਤਕਾਰੀ ਵਾਕਿਆ ਹੀ ਇਕਲੌਤਾ ਦੋਸ਼ੀ ਹੈ ?...
ਬਹੁਤ
ਉਲਝਣ ਹੈ....ਤੇ ਮੈਂ ਇਮਾਨਦਾਰੀ ਨਾਲ ਮਹਿਸੂਸ ਕਰਦਾ ਹਾਂ ਕਿ ਮੈਂ ਨਾ ਕੁੜੀ ਵੱਲ ਹਾਂ
ਨਾ ਮੁੰਡੇ ਵਲ....ਹਮਰਦਰਦੀ ਕੁੜੀ ਨਾਲ ਵੀ ਹੈ...ਤੇ ਦਿਲ ਮੁੰਡੇ ਲਈ ਵੀ ਪਸੀਜਦਾ
ਹੈ....ਦੋਵੇਂ ਹੀ ਦੋਸ਼ੀ ਵੀ ਨੇ ਤੇ ਦੋਵੇਂ ਹੀ ਕਿਤੇ ਨਾ ਕਿਤੇ ਉਸ ਜੁਰਮ ਲਈ ਦੋਸ਼ੀ ਨਹੀਂ
ਨੇ ਜਿਸਦੀ ਸਜ਼ਾ ਉਹਨਾਂ ਨੂੰ ਮਿਲੀ...
ਭਾਰਤੀ
ਸਿਨੇਮਾ ਚ ਕੋਰਟ ਰੂਮ ਡਰਾਮਾ ਦੇ ਨਾਮ ਤੇ ਨਕਲੀ ਡਰਾਮਾ ਬਹੁਤ ਦਿਖਾਇਆ ਜਾਂਦਾ ਹੈ...ਚੀਕ
ਚਿਹਾੜਾ ਵੀ ਬੜਾ ਦੇਖਿਆ ਹੈ...ਪਰ ਇਹ ਵਾਲੀ ਫਿਲਮ ਸੋਬਰ ਫਿਲਮ ਹੈ...ਜਿਥੇ ਮਤਲਬ ਦੀ
ਗੱਲ ਨੂੰ ਚੰਗੇ ਢੰਗ ਨਾਲ ਪੇਸ਼ ਕੀਤਾ ਗਿਆ ਹੈ....ਤੇ ਅਕਸ਼ੇ ਅਤੇ ਰਿਚਾ ਚੱਡਾ ਦੋਨੋਂ ਆਪਣੀ
ਕਾਬਿਲੀਅਤ ਦਿਖਾ ਕੇ ਜਾਂਦੇ ਨੇ....
ਸੁਪੋਰਟਿਵ ਕਾਸਟ
ਦਾ ਕੰਮ ਵੀ ਜਿੰਨਾ ਵੀ ਹੈ...ਵਧੀਆ ਹੈ....ਤੇ ਹਰੇਕ ਦੇ ਕੋਲ ਡਾਇਲੋਗਸ ਤੋਂ ਬਿਨਾਂ ਹਾਵ
ਭਾਵ ਵੀ ਨੇ ਜੋ ਕੇਸ ਦੇ ਹਰ ਮੋੜ ਤੇ ਬਦਲਦੇ ਰਹਿੰਦੇ ਨੇ....
ਸ਼ਾਇਦ ਦਰਸ਼ਕਾਂ ਦੇ ਫੀਲ ਵੀ ਕੇਸ ਦੇ ਨਾਲ ਬੜੀ ਵਾਰ ਏਧਰ ਤੋਂ ਉਧਰ ਸਫ਼ਰ ਕਰਦੇ ਨੇ....ਕਦੀ ਇਹ ਕਿਸੇ ਦੇ ਹੱਕ ਚ ਭੁਗਤਦੇ ਨੇ ਤੇ ਕਦੀ ਕਿਸੇ ਹੋਰ ਦੇ ਹੱਕ ਚ...
ਫਿਲਮ ਚ ਇਕ ਥਰਿੱਲ ਬਣਿਆ ਰਹਿੰਦਾ ਹੈ...ਜੋ ਜ਼ਰਾ ਵੀ ਧਿਆਨ ਨੂੰ ਭਟਕਣ ਨਹੀਂ ਦਿੰਦਾ....
ਰੇਟਿੰਗ - 3.5/5
ਰੇਟਿੰਗ - 3.5/5

0 Comments