PAL PAL DIL KE PAAS

REVIEW   HARPAL SINGH



ਕਰਨ ਦਿਓਲ ਨੂੰ ਲਾਂਚ ਕਰਨ ਲਈ ਸੰਨੀ ਦਿਓਲ ਨੇ ਇਕ ਪੁਰਾਣੀ ਕਹਾਣੀ ਤੇ ਬਹੁਤ ਹੀ ਕਮਜ਼ੋਰ ਸਕ੍ਰਿਪਟ ਚੁਣੀ ਹੈ....ਪਰ ਏਨਾ ਦੋਨਾਂ ਤੋੰ ਬਿਨਾਂ ਫਿਲਮ ਚ ਐਕਟਿੰਗ ਵਾਲ਼ੇ ਪਾਸੇ ਵੀ ਕਰਨ ਦਿਓਲ ਵੀ ਫਿਲਮ ਚ ਅਸਫਲ ਹੀ ਰਿਹਾ ਹੈ...




ਫਿਲਮ ਦੀ ਕਹਾਣੀ ਦਾ ਪਹਿਲਾ ਹਿੱਸਾ ਹਿਮਾਚਲ ਦੀਆਂ ਅਸਲੀ ਤੇ ਸ਼ਾਨਦਾਰ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ....ਪਰ ਇਹ ਬੋਰ ਕਰਦਾ ਹੈ...ਜੇ ਪਿਆਰ ਕਹਾਨੀਆਂ ਤੇ ਬਣੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਹੀਰੋ ਹੀਰੋਈਨ ਦੇ ਸ਼ੁਰੂਆਤੀ ਦ੍ਰਿਸ਼ ਜਦੋਂ ਦੋਵੇਂ ਪਿਆਰ ਚ ਪੈ ਰਹੇ ਹੁੰਦੇ ਨੇ...ਇਹ ਵਾਲੇ ਸੀਨ ਹੀ ਹੁੰਦੇ ਨੇ ਜਿਹੜੇ ਦਰਸ਼ਕਾਂ ਨੂੰ ਹੀਰੋ ਅਤੇ ਹੀਰੋਈਨ ਦੇ ਨਾਲ ਜੋੜਦੇ ਨੇ....ਪਰ ਇਸ ਫ਼ਿਲਮ ਚ ਇਹ ਸਭ ਸੀਨ ਬੜੇ ਆਮ ਜਿਹੇ ਨਿਭਦੇ ਨੇ....


ਇੰਟਰਵਲ ਤੋਂ ਬਾਦ ਫਿਲਮ ਚ ਵਿਲੇਨ ਦੀ ਐਂਟਰੀ ਹੁੰਦੀ ਹੈ...ਤੇ ਜਦੋਂ ਵਿਲੇਨ ਕਰਨ ਦਿਓਲ ਨੂੰ ਆਪਣੇ ਘਰ ਪਾਰਟੀ ਤੇ ਬੁਲਾਉਂਦਾ ਹੈ...ਤਾਂ ਇਕ ਵਾਰ ਕੁਛ ਹੱਟ ਕੇ ਤੇ ਜ਼ਬਰਦਸਤ ਘਟਣ ਦੀ ਉਮੀਦ ਬਣਦੀ ਹੈ....ਵਿਲੇਨ ਅਤੇ ਕਰਨ ਦਿਓਲ ਦੀ ਪਹਿਲੀ ਫਾਈਟ ਵਧੀਆ ਸੀ....ਪਰ ਇਸ ਤੋਂ ਬਾਦ ਏਦਾਂ ਲਗਦਾ ਹੈ ਕਿ ਫ਼ਿਲਮ ਨੂੰ ਬਸ ਖਿੱਚਿਆ ਹੀ ਗਿਆ....ਤੇ ਬਿਨਾਂ ਕਿਸੇ ਵਾਜਬ ਅੰਤ ਦੇ ਬਸ ਮੁਕਾ ਦਿੱਤਾ ਗਿਆ...



ਮੈਨੂੰ ਨਹੀਂ ਸਮਝ ਆ ਰਹੀ ਕਿ ਏਨੇ ਵੱਡੇ ਸਟਾਰ ਨੇ ਆਪਣੇ ਪੁੱਤਰ ਨੂੰ...ਤੇ ਏਨੇ ਵੱਡੇ ਸੁਪਰ ਸਟਾਰ ਦਾਦੇ ਨੇ ਆਪਣੇ ਪੋਤਰੇ ਨੂੰ ਲਾਂਚ ਕਰਨ ਲਈ ਐਨੀ ਰੱਦੀ ਸਕ੍ਰਿਪਟ ਕਿਵੇਂ ਚੁਣ ਲਈ...ਉਤੋਂ ਨਿਰਦੇਸ਼ਨ ਦਾ ਭਾਰ ਸੰਨੀ ਨੇ ਆਪ ਸਾਂਭ ਲਿਆ...ਜਦੋਂ ਕਿ ਇਸ ਸਕ੍ਰਿਪਟ ਚ ਸੰਜੇ ਲੀਲਾ ਬੰਸਾਲੀ ਜਾਂ ਰਾਜ ਕੁਮਾਰ ਸੰਤੋਸ਼ੀ ਵੀ ਆ ਜਾਂਦੇ ਤਾਂ ਕੋਈ ਚੰਗੀ ਫਿਲਮ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ...



ਕਰਨ ਦਿਓਲ ਸੋਹਣਾ ਜਵਾਨ ਮੁੰਡਾ ਹੈ...ਪਰ ਇਸ ਫਿਲਮ ਨੂੰ ਨਾ ਓਹ ਤੇ ਨਾ ਉਸਦੇ ਪ੍ਰਸ਼ੰਸਕ ਯਾਦ ਰੱਖਣਾ ਚਾਹੁਣਗੇ....ਉਸਦੇ ਆਪੋਜਿਟ ਸਾਹੇਰ ਬਾਂਬਾ ਦਾ ਕੰਮ ਫੇਰ ਵੀ ਕੁਛ ਠੀਕ ਹੈ...ਪਰ ਓਹ ਵੀ ਮੈਨੂੰ ਐਦਾਂ ਦਾ ਚਿਹਰਾ ਨਹੀਂ ਲਗੀ ਕਿ ਦੇਖ ਕੇ ਕੁਛ ਵੀ ਫਰੈਸ਼ ਫੀਲ ਹੋਵੇ....ਉਤੋਂ ਕਰਨ ਅਤੇ ਸਾਹੇਰ ਦੋਨਾਂ ਦੇ ਚੇਹਰੇ ਭਾਵਹੀਣ ਰਹੇ.....






ਕਰਨ ਦੇ ਐਕਸ਼ਨ ਸੀਨ ਵੀ ਉਦੋਂ ਤੱਕ ਹੀ ਚੰਗੇ ਲਗਦੇ ਨੇ ਜਦੋਂ ਤਕ ਉਹ ਕੁਛ ਬੋਲਦਾ ਨਹੀਂ....ਉਸਦੇ ਚੇਹਰੇ ਤੇ ਗੁੱਸੇ ਵਾਲੇ ਹਾਵ ਭਾਵ ਨਕਲੀ ਜਾਪਦੇ ਨੇ ਪਰ ਗੰਭੀਰ ਚੇਹਰੇ ਨਾਲ ਉਹ ਜਿਆਦਾ ਨੈਚੁਰਲ ਲਗਦਾ ਹੈ....


ਫਿਲਮ ਦਾ ਗੀਤ ਸੰਗੀਤ ਵੀ ਬੜਾ ਆਮ ਹੈ....ਜਦੋਂ ਕਿ ਪਿਆਰ ਵਾਲੀ ਕਹਾਣੀ ਚ...ਤੇ ਇਕ ਸਟਾਰ ਪੁੱਤਰ ਨੂੰ ਲਾਂਚ ਕਰਨ ਚ ਚੰਗਾ ਸੰਗੀਤ ਅਤੇ ਕੁਝ ਯਾਦਗਾਰ ਗੀਤ ਫਿਲਮ ਨੂੰ ਯਾਦਗਾਰ ਬਣਾ ਸਕਦੇ ਸੀ....ਪਰ ਅਫਸੋਸ....ਐਦਾਂ ਨਹੀਂ ਹੋਇਆ...



ਫਿਲਮ ਦਾ ਅੰਤ ਫਿਲਮ ਦਾ ਵੱਡਾ ਕਮਜ਼ੋਰ ਹਿੱਸਾ ਹੈ....ਸਭ ਕੁਛ ਅਧੂਰਾ ਛੱਡ ਕੇ ਫਿਲਮ ਦਾ ਅੰਤ ਕਰ ਦਿੱਤਾ ਜਾਂਦਾ ਹੈ...ਸ਼ਾਇਦ ਫਿਲਮ ਵਾਲਿਆਂ ਨੂੰ ਯਾਦ ਭੁਲ ਗਿਆ ਕਿ ਫ਼ਿਲਮ ਦੇ ਅੰਤ ਚ ਹੀਰੋ ਹੀਰੋਇਨ ਦਾ ਮਿਲ ਜਾਣਾ ਹੀ ਆਖਰੀ ਚੀਜ਼ ਨਹੀਂ ਹੁੰਦੀ....ਕੁਛ ਬੁਰੇ ਲੋਕ...ਜੋ ਸਾਰੀ ਫਿਲਮ ਚ ਚੰਗੇ ਲੋਕਾਂ ਨਾਲ ਬੁਰਾ ਕਰਦੇ ਰਹਿੰਦੇ ਨੇ...ਉਹਨਾਂ ਨੂੰ ਇਕ ਸੰਤੁਸ਼ਟੀਜਨਕ ਸਜ਼ਾ ਮਿਲਦੀ ਦਿਖਾਨਾ ਵੀ ਦਰਸ਼ਕ ਨੂੰ ਖੁਸ਼ੀ ਦਿੰਦਾ ਹੈ....ਪਰ ਏਥੇ ਐਦਾਂ ਦਾ ਕੁਛ ਨਹੀਂ ਹੋਇਆ...

.
ਫਿਲਮ ਚ ਦਿਲ ਦੇ ਪਾਸ ਆਉਣ ਵਾਲੀ ਕੋਈ ਗੱਲ ਨਹੀਂ ਹੈ...ਉਲਟਾ ਮੈਨੂੰ ਆਪਣੇ ਮਨਪਸੰਦ ਹੀਰੋ ਦੇ ਪੁੱਤਰ ਨੂੰ ਏਦਾਂ ਦੀ ਖਰਾਬ ਫਿਲਮ ਰਾਹੀਂ ਪਰਦੇ ਉਪਰ ਪੇਸ਼ ਹੋਣਾ ਦੁਖਦਾਇਕ ਲਗਿਆ.....


ਰੇਟਿੰਗ - 1.5/5 


ਹਰਪਾਲ ਸਿੰਘ