LUST STORIES ( Netflix Movie )

Review ✍️ Harpal Singh

ਇਸਦੇ ਟਾਈਟਲ ਦਾ ਮਤਲਬ ਬੇਸ਼ਕ ਹਵਸ ਦੀਆਂ ਕਹਾਣੀਆਂ ਹੋਵੇ...ਪਰ ਮੈਨੂੰ ਇਹ ਹਵਸ ਦੀਆਂ ਨਹੀਂ...ਔਰਤ ਦੀਆਂ ਚਾਰ ਕਹਾਣੀਆਂ ਨਜ਼ਰ ਆਈਆਂ....ਜੋ ਔਰਤ ਦੀਆਂ ਕਾਮ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ....

ਨਾ ਸਿਰਫ ਔਰਤ...ਬਲਕਿ ਇਹ ਚਾਰ ਕਹਾਣੀਆਂ ਜੋ ਵੀ ਮਰਦ ਦੇਖ ਰਹੇ ਹੋਣਗੇ ਓਹ੍ਹ ਖੁਦ ਨੂੰ ਕਿਸੇ ਨਾ ਕਿਸੇ ਕਹਾਣੀ ਦਾ ਕੋਈ ਨਾ ਕੋਈ ਪਾਤਰ ਆਪਣਾ ਆਪ ਜਰੂਰ ਮਹਿਸੂਸ ਕਰਨਗੇ...

ਪਹਿਲੀ ਕਹਾਣੀ..ਜਿਸਦੇ ਵਿਚ ਰਾਧਿਕਾ ਆਪਟੇ ਆਪਣੇ ਹੀ ਇਕ ਸਟੂਡੈਂਟ ਨਾਲ ਸੈਕਸ ਸੰਬੰਧ ਬਣਾਉਂਦੀ ਹੈ...ਤੇ ਉਸਨੂੰ ਬੋਲਦੀ ਹੈ ਕਿ ਇਸਨੂੰ ਸਿਰਫ ਏਥੇ ਤੱਕ ਹੀ ਰੱਖੀਂ...ਇਮੋਸ਼ਨਲ ਨਾ ਹੋ ਜਾਵੀਂ....ਰਾਧਿਕਾ ਦੇ ਮੁਤਾਬਕ ਜਦੋਂ ਵੀ ਕੋਈ ਮਰਦ ਕਿਸੇ ਔਰਤ ਨਾਲ ਹਮਬਿਸਤਰ ਹੋ ਜਾਂਦਾ ਹੈ ਤਾਂ ਜਾਂ ਤਾਂ ਉਸਦੇ ਲਈ ਭਾਵੁਕ ਹੋ ਜਾਂਦਾ ਹੈ...ਉਸਦੇ ਲਈ ਪਿਆਰ ਚ ਪੈ ਜਾਂਦਾ ਹੈ...ਜਾਂ ਉਸਦੇ ਲਈ ਜਿਆਦਾ ਅਸੁਰੱਖਿਅਤ ਹੋ ਜਾਂਦਾ ਹੈ ਕਿ ਕਿਤੇ ਇਹ ਕਿਸੇ ਹੋਰ ਨਾਲ ਨਾ ਸੰਬੰਧ ਬਣਾ ਲਵੇ...ਕਹਿਣ ਦਾ ਮਤਲਬ ਕਿ ਮਰਦ ਕਿਸੇ ਵੀ ਔਰਤ ਨੂੰ ਆਪਣੇ ਤੱਕ ਰੱਖਣ ਲਈ ਸਭ ਕੁਛ ਕਰ ਗੁਜ਼ਰਨ ਲਈ ਤਿਆਰ ਹੋ ਜਾਂਦਾ ਹੈ...






ਪਰ ਏਹੀ ਸਭ ਨੌਜਵਾਨ ਮੁੰਡੇ ਨੂੰ ਸਮਝਾਉਣ ਵਾਲੀ ਰਾਧਿਕਾ ਆਪ ਅੱਗੇ ਜਾ ਕੇ ਕਿਤੇ ਨਾ ਕਿਤੇ ਨੌਜਵਾਨ ਦੇ ਕਿਸੇ ਹੋਰ ਕੁੜੀ ਨਾਲ ਰਿਸ਼ਤਿਆਂ ਨੂੰ ਹਜ਼ਮ ਨਹੀਂ ਕਰ ਪਾਉਂਦੀ....

ਦੂਜੀ ਕਹਾਣੀ ਚ ਭੂਮੀ ਪਦਨੇਕਰ ਹੈ ਜੋ ਇਕ ਘਰ ਚ ਕੰਮਕਾਰ ਕਰਦੀ ਹੈ...ਤੇ ਉਸੇ ਘਰ ਚ ਮੌਜੂਦ ਨੌਜਵਾਨ ਮੁੰਡੇ ਨਾਲ ਰਿਲੇਸ਼ਨ ਬਣਾਉਂਦੀ ਹੈ...ਪਰ ਉਸਨੂੰ ਉਦੋਂ ਆਪਣੀ ਥਾਂ ਦਾ ਅਹਿਸਾਸ ਹੁੰਦਾ ਹੈ ਜਦੋਂ ਉਸ ਨੌਜਵਾਨ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ...

ਇਸ ਕਹਾਣੀ ਚ ਭੂਮੀ ਨੇ ਬੇਹੱਦ ਸ਼ਾਨਦਾਰ ਕੰਮ ਕੀਤਾ ਹੈ...ਉਸਨੇ ਬਿਲਕੁਲ ਨਾ-ਮਾਤਰ ਡਾਇਲਾਗ ਬੋਲੇ ਨੇ....ਪਰ ਉਸਦੇ ਹਾਵ ਭਾਵ ਉਸਦੇ ਮਨ ਨੂੰ ਦਰਸ਼ਕਾਂ ਸਾਹਮਣੇ ਖੋਲ ਦਿੰਦੇ ਨੇ...

ਅਗਲੀ ਕਹਾਣੀ ਚ ਅਮੀਰ ਹਸਬੈਂਡ ਵਾਈਫ ਨੇ ਜਿਸਦੇ ਵਿਚ ਵਾਈਫ ਹਸਬੈਂਡ ਦੇ ਦੋਸਤ ਨਾਲ ਰਿਸ਼ਤਾ ਬਣਾ ਲੈਂਦੀ ਹੈ ਤੇ ਆਪਣੇ ਹਸਬੈਂਡ ਨੂੰ ਸਭ ਦੱਸ ਵੀ ਦਿੰਦੀ ਹੈ...

ਸਭ ਤੋਂ ਆਖਰੀ ਕਹਾਣੀ ਚ ਇਕ ਔਰਤ ਆਪਣੇ ਪਤੀ ਕੋਲੋ ਸੰਤੁਸ਼ਟ ਨਾ ਹੋਣ ਕਰਕੇ ਵਾਈਬ੍ਰੇਟਰ ਦਾ ਇਸਤੇਮਾਲ ਕਰਦੀ ਹੈ..



ਫਿਲਮ ਚ ਚਾਰ ਕਹਾਣੀਆਂ ਨੂੰ ਦੇਖਣ ਦਾ ਆਪਣਾ ਮਜ਼ਾ ਹੈ...ਏਨਾ ਦਾ ਫਿਲਮਾਂਕਣ ਬਹੁਤ ਸੋਹਣਾ ਹੈ....ਕੈਮਰਾ ...ਅਦਾਕਾਰੀ...ਆਲੇ ਦੁਆਲੇ ਦੀਆਂ ਆਵਾਜ਼ਾਂ...ਛੋਟੇ ਛੋਟੇ ਡਾਇਲੋਗ...ਇਹ ਸਭ ਇਸ ਫ਼ਿਲਮ ਨੂੰ ਚੰਗੀਆਂ ਫਿਲਮਾਈਆਂ ਫ਼ਿਲਮਾਂ ਦੀ ਸ਼੍ਰੇਣੀ ਚ ਰੱਖਦਾ ਹੈ...

ਫਿਲਮ ਦੀ ਹਰ ਕਹਾਣੀ ਕੋਈ ਇਕ ਬਣਿਆ ਬਣਾਇਆ ਨਤੀਜਾ ਨਹੀਂ ਕੱਢਦੀ....ਇਹ ਤੁਹਾਨੂੰ ਸੋਚਣ ਲਈ ਖੜੇ ਕਰ ਜਾਂਦੀਆਂ ਨੇ...ਤੇ ਦਰਸ਼ਕ ਆਪਣੀ ਸਮਝ ਮੁਤਾਬਕ ਏਨਾ ਦਾ ਨਤੀਜਾ ਕਢਦਾ ਹੈ...

ਨੈਟਫਲਿਕਸ ਉਪਰ ਰਿਲੀਜ਼ ਹੋਣ ਕਰਕੇ ਸੈਂਸਰ ਦੀ ਕੈਂਚੀ ਨਾ ਚਲਣ ਕਰਕੇ ਇਹਨਾਂ ਨੂੰ ਜਿਆਦਾ ਬੋਲਡ ਢੰਗ ਨਾਲ ਪੇਸ਼ ਕੀਤਾ ਗਿਆ ਹੈ...

ਜੇ ਮੈਂ ਏਨਾ ਕਹਾਣੀਆਂ ਨੂੰ ਆਪਣੀ ਪਸੰਦ ਮੁਤਾਬਕ ਰੈਂਕ ਦੇਣਾ ਹੋਵੇ ਤਾਂ ਇੰਝ ਦਵਾਂਗਾ -

- ਭੂਮੀ ਦੀ ਕਹਾਣੀ ਜਿਸਨੂੰ ਜੋਯਾ ਅਖਤਰ ਨੇ ਫਿਲਮਾਇਆ ਹੈ ਇਹ ਮੈਨੂੰ ਸਭ ਤੋਂ ਵੱਧ ਪਸੰਦ ਆਈ....ਇਸਦੀ ਪਾਤਰ ਆਪਣੇ ਆਪ ਲਈ ਤਰਸ ਪੈਦਾ ਕਰਨ ਦਾ ਯਤਨ ਨਹੀਂ ਕਰਦੀ....ਉਹ ਆਪਣੇ ਹਾਵ ਭਾਵ ਕਾਬੂ ਰੱਖਦੀ ਹੈ...ਦਰਸ਼ਕ ਉਡੀਕਦੇ ਨੇ ਕਿ ਉਹ ਕੁਛ ਕਹੇਗੀ....ਪਰ ਨਹੀਂ...ਉਹ ਕੁਛ ਨਹੀਂ ਬੋਲਦੀ...

- ਨੇਹਾ ਧੂਪੀਆ ਵਾਲੀ ਕਹਾਣੀ ਮੈਨੂੰ ਦੂਜੇ ਨੰਬਰ ਤੇ ਲੱਗੀ....ਇਸਦੇ ਵਿਚ ਜੋ ਦਿਖਾਇਆ ਹੈ ਓਹ ਸ਼ਾਇਦ ਹਰ ਦੂਜੀ ਔਰਤ ਦੀ ਕਹਾਣੀ ਹੈ....ਪਰ ਇਸ ਕਹਾਣੀ ਦੀ ਪਾਤਰ ਵਾਂਗ ਕਰਨ ਦੀ ਬਜਾਏ ਜਿਆਦਾ ਔਰਤਾਂ ਜੋ ਹੈ ਸੋ ਹੈ ਨੂੰ ਕਬੂਲ ਕਰਦੀਆਂ ਨੇ...ਇਹ ਕਹਾਣੀ ਬੜੇ ਮਰਦਾਂ ਦੀ ਅਣਖ ਨੂੰ ਸੱਟ ਮਾਰਨ ਦੀ ਤਾਕਤ ਰੱਖਦੀ ਹੈ...

- ਰਾਧਿਕਾ ਵਾਲੀ ਕਹਾਣੀ ਵੱਡੇ ਸ਼ਹਿਰਾਂ ਦੀ ਕਹਾਣੀ ਹੈ...ਜਿਥੇ ਸ਼ਰੀਰ ਦੇ ਰਿਸ਼ਤੇ ਸ਼ਰੀਰ ਦੂਰ ਹੋਣ ਦੇ ਨਾਲ ਹੀ ਮੁੱਕ ਜਾਂਦੇ ਨੇ ਤੇ ਇਸਦੇ ਬਾਵਜੂਦ ਵੀ ਇਕ ਦੂਜੇ ਨੂੰ ਫੇਸ ਕਰਨ ਚ ਕਿਸੇ ਨੂੰ ਕੋਈ ਔਖ ਨਹੀਂ ਲਗਦੀ...ਇਹ ਕਹਾਣੀ ਰਾਧਿਕਾ ਦੀ ਐਕਟਿੰਗ ਕਰਕੇ ਜਿਆਦਾ ਪਸੰਦ ਆਈ ਬਜਾਏ ਆਪਣੇ ਵਿਸ਼ੇ ਕਰਕੇ..

- ਮਨੀਸ਼ਾ ਕੋਇਰਾਲਾ ਵਾਲੀ ਕਹਾਣੀ ਮਜ਼ੇਦਾਰ ਘਟ ਸੀ ਪਰ ਆਪਣੇ ਡਾਇਲਗਾਂ ਕਰਕੇ ਇਹ ਸੋਹਣੀ ਹੈ...



ਰੇਟਿੰਗ - 3/5

 ਹਰਪਾਲਸਿੰਘ