JOKER ( 2019 ) 

Review ✍️ HARPAL SINGH





ਜੋਕਰ ਫਿਲਮ ਦਾ ਸ਼ੁਰੂ Joaquin Phoinx ਦੇ ਕਿਰਦਾਰ ਤੋਂ ਹੁੰਦਾ ਹੈ....ਜੋ ਫਿਲਮ ਚ ਆਰਥਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ....ਹਾਲੀਵੁਡ ਦਾ ਸਭ ਤੋੰ ਮਸ਼ਹੂਰ ਵਿਲੇਨ ਜੋ ਜੋਕਰ ਹੈ....


ਜੋਕਰ ਮੇਰਾ ਵੀ ਪਸੰਦੀਦਾ ਕਿਰਦਾਰ ਹੈ...ਪਰ ਜੇ ਮੈਂ ਸਿਰਫ ਇਸ ਕਰਕੇ ਇਸ ਫ਼ਿਲਮ ਦੀ ਤਾਰੀਫ ਕਰਨ ਲੱਗ ਜਾਵਾਂ ਕਿ ਜੋਕਰ ਮੇਰਾ ਫੇਵਰਟ ਹੈ...ਤਾਂ ਏਦਾਂ ਕਰਨਾ ਖੁਦ ਨੂੰ ਵੀ ਤੇ ਤੁਹਾਨੂੰ ਵੀ ਧੋਖਾ ਦੇਣਾ ਹੋਵੇਗਾ...


ਫਿਲਮ ਦਾ ਸ਼ੁਰੂ ਬਹੁਤ ਹੋਲੀ ਹੈ....ਤੇ ਸਾਰੀ ਫਿਲਮ ਇਕੋ ਸਪੀਡ ਨਾਲ ਅੱਗੇ ਵਧਦੀ ਹੈ...ਜਿਸਦੇ ਵਿਚ ਅੱਪ ਅਤੇ ਡਾਉਣ ਕੁਝ ਨਹੀਂ ਹੈ.....

ਫਿਲਮ ਦਾ ਮੁੱਖ ਕਿਰਦਾਰ....ਜੋ ਆਮ ਜਿਹੀ ਜ਼ਿੰਦਗੀ ਜਿਉਂਦਾ ਹੈ...ਆਪਣੀ ਮਾਂ ( ਅਸਲੀ ਮਾਂ ਨਹੀਂ ) ਨਾਲ ਰਾਤ ਨੂੰ ਟੀਵੀ ਦੇਖਦਾ ਹੈ....ਤੇ ਇਕ ਸਟੈਂਡ ਅੱਪ ਕਮੇਡੀਅਨ ਬਣਨ ਦਾ ਸੁਪਨਾ ਵੇਖਦਾ ਹੈ....ਪਰ ਇਹ ਉਸ ਸਮਾਜ ਦਾ ਇਕ ਹਿੱਸਾ ਹੈ ਜਿਥੇ ਅਮੀਰ ਹੋਰ ਅਮੀਰ ਹੋ ਰਿਹਾ....ਤੇ ਗਰੀਬ ਹੋਰ ਗਰੀਬ...ਲੋਕਾਂ ਦੇ ਮਜਾਕ ਦਾ...ਧੋਖੇ ਦਾ ਸ਼ਿਕਾਰ ਹੋਇਆ ਇਹ ਸ਼ਕਸ ਆਖਰ ਚ ਇਕ ਕਾਤਲ ਬਣ ਜਾਂਦਾ ਹੈ...


" ਇਕ ਪਲ ਹੀ ਕਿਸੇ ਨੂੰ ਪੂਰੀ ਤਰਾਂ ਨਾਲ ਬਦਲ ਸਕਦਾ ਹੈ " ਜੋਕਰ ਦੇ ਇਹ ਸ਼ਬਦ ਸ਼ਾਨਦਾਰ ਨੇ....
ਪਰ...

ਪਰ

 ਜੇ ਆਪਾਂ ਉਪਰਲੀ ਕਹਾਣੀ ਦੀ ਗੱਲ ਕਰੀਏ....ਤਾਂ ਇਸ ਕਹਾਣੀ ਚ ਨਵਾਂ ਕੀ ਹੈ ?

ਆਪਾਂ ਇਹ ਹਰ ਦੂਜੀ ਫਿਲਮ ਚ ਇਹ ਕਹਾਣੀ ਵੇਖਦੇ ਹਾਂ..ਫੇਰ ਏਥੇ ਅਲੱਗ ਕੀ ਹੈ ??

ਅਲੱਗ ਹੈ....ਹਾਂ...ਅਲੱਗ ਅਦਾਕਾਰੀ ਦਾ ਲੈਵਲ ਹੈ...phoinix ਦੀ ਅਦਾਕਾਰੀ ਉਪਰ ਕੋਈ ਸ਼ੱਕ ਨਹੀਂ....ਬਿਨ੍ਹਾਂ ਸ਼ੱਕ ਉਸਨੇ ਬੇਹਤਰੀਨ ਕੰਮ ਕੀਤਾ ਹੈ...ਪਰ ਫਿਲਮ ' ਵਨ ਮੈਂਨ ਸ਼ੋਅ ' ਨਹੀਂ ਹੁੰਦਾ....ਇਸਦੇ ਚ ਬਹੁਤ ਕੁਝ ਹੋਰ ਜਰੂਰੀ ਹੁੰਦਾ ਹੈ ਜੋ ਇਕ ਦਰਸ਼ਕ ਨੂੰ ਫਿਲਮ ਦੇ ਨਾਲ ਜੋੜਦਾ ਹੈ...


ਪਰ ਇਥੇ ਮੈਂ ਫਿਲਮ ਨੂੰ ਬਹੁਤ ਇਨਜੋਏ ਨਹੀਂ ਕਰ ਸਕਿਆ....ਸਿਵਾਏ ਕੁਛ ਇਕ ਦ੍ਰਿਸ਼ਾਂ ਦੇ ਇਹ ਇਕ ਸਾਧਾਰਨ ਫਿਲਮ ਲੱਗੀ...

ਫਿਲਮ ਡਾਰਕ ਹੈ....ਪਰ ਕੋਈ ਵੀ ਸੀਨ ਸਮਝਣ ਚ ਕੋਈ ਦਿੱਕਤ ਨਹੀਂ ਆਂਦੀ....
ਫਿਲਮ ਚ ਹਿੰਸਾ ਹੈ....ਤੇ ਇਹ ਫ਼ਿਲਮ ' john vick ' ਦੀ ਯਾਦ ਤਾਜ਼ਾ ਕਰਦੀ ਹੈ....


ਫਿਲਮ ਚ ਜੋ ਮੈਨੂੰ ਪਸੰਦ ਆਇਆ -
- ਆਰਥਰ ਦਾ ਜੋਕਰ ਬਣਨ ਸਮੇਂ ਵੱਜਦਾ ਬੈਕਗ੍ਰਾਉੰਡ ਸੰਗੀਤ ਤੇ ਜੋਕਰ ਦਾ ਡਾਂਸ ਸ਼ਾਨਦਾਰ ਸੀ..
'
- ਆਰਥਰ ਦਾ ਆਪਣੀ ਗੁਆਂਢਣ ਦੇ ਨਾਲ ਫਲਰਟ ਕਰਨਾ...ਉਸਦੇ ਇਸ਼ਾਰੇ ਦੀ ਨਕਲ ਕਰਨਾ...
- ਆਰਥਰ ਦਾ ਆਪਣੇ ਸਹਿਕਰਮੀ ਨੂੰ ਕਤਲ ਕਰਨਾ...
- ਤੇ ਫਾਈਨਲ ਸੀਨ ਜਦੋਂ ਉਹ ਇਕ ਲਾਈਵ ਸ਼ੋਅ ਚ ਹਿੱਸਾ ਲੈ ਰਿਹਾ ਹੁੰਦਾ ਹੈ...


ਫਿਲਮ ਚ ਮੈਨੂੰ ਜੋ ਪਸੰਦ ਨਹੀਂ ਆਇਆ -
- ਫਿਲਮ ਚ ਮਨੋਰੰਜਨ ਏਨਾ ਘਟ ਹੈ...ਕਿ ਇਕ ਮਜ਼ੇਦਾਰ ਸੀਨ ਤੋਂ ਬਾਦ ਦੂਜੇ ਮਜ਼ੇਦਾਰ ਸੀਨ ਲਈ ਲੰਮੀ ਉਡੀਕ ਕਰਨੀ ਪੈਂਦੀ  ਹੈ...

- ਆਰਥਰ ਦੇ ਨਾਲ ਜੁੜੇ ਕਿਰਦਾਰਾਂ ਨਾਲ ਦਰਸ਼ਕ ਨਹੀਂ ਜੁੜ ਪਾਉਂਦੇ....

- ਫਿਲਮ ਨੂੰ ਦੇਖਦੇ ਸਮੇਂ ਘੜੀ ਮੁੜੀ ਆਹੀ ਫੀਲ ਹੁੰਦਾ ਹੈ...ਤੇ ਦਿਖਦਾ ਵੀ ਹੈ...ਕਿ ਜਿਵੇਂ ਫਿਲਮ ਚ ਆਰਥਰ ਸਿਰਫ ਆਸਕਰ ਦੇ ਲਈ ਪ੍ਰਫਾਰਮ ਕਰ ਰਿਹਾ ਹੈ...ਸਟੇਜ ਤੇ ਚਲ ਰਿਹਾ ਵਨ ਮੈਨ ਐਕਟ ਵਾਲਾ ਫੀਲ ਆਂਦਾ ਹੈ...

ਫਿਲਮ ਦੀ ਸਿਨੇਮਾਟੋਗ੍ਰਾਫੀ ਸ਼ਾਨਦਾਰ ਹੈ...ਪਿਛੋਕੜ ਸੰਗੀਤ ਵੀ ਸੋਹਣਾ ਹੈ....ਪਰ ਸਕ੍ਰਿਪਟ ਏਨੀ ਕੱਸੀ ਹੋਈ ਨਹੀਂ ਹੈ....ਤੇ ਇਸਦੇ ਚ ਝੋਲ ਸਾਫ ਮਹਿਸੂਸ ਹੁੰਦਾ ਹੈ...ਇਹ ਬੰਨ੍ਹ ਕੇ ਨਹੀਂ ਰੱਖਦੀ....

ਅਦਾਕਾਰੀ ਦੇ ਮਾਮਲੇ ਚ phoinix ਹੀ phoinix ਹੈ...ਕਿਉਂਕਿ ਕਿਸੇ ਹੋਰ ਨੂੰ ਪਰਦੇ ਉਪਰ ਥਾਂ ਹੀ ਨਹੀਂ ਮਿਲੀ....


ਫਿਲਮ ਦੇ ਕੁਝ ਖਾਸ ਸੀਨ...ਜਿਵੇਂ ਮੈਟਰੋ ਸਟੇਸ਼ਨ ਅਤੇ ਟਰੇਨ ਚ ਜੋਕਰ ਦਾ ਲੋਕਾਂ ਨੂੰ ਕਤਲ ਕਰਨਾ...ਤੇ ਬੱਚ ਕੇ ਭੱਜ ਜਾਣਾ.. ਇਹ ਥਰਿੱਲ ਦੀ ਕਮੀ ਮਹਿਸੂਸ ਕਰਵਾਉਂਦੇ ਨੇ...

ਪਰ ਜੋਕਰ ਦਾ ਆਪਣੇ ਘਰ ਚ ਇਕ ਆਦਮੀ ਦਾ ਕਤਲ ਕਰਨਾ ਜਰੂਰ ਸ਼ਰੀਰ ਚ ਝੁਰਝੂਰੀ ਪੈਦਾ ਕਰਦਾ ਹੈ...


ਫਿਲਮ ਦੀ ਲੰਬਾਈ ਫਿਲਮ ਦੇ ਹੱਕ ਚ ਭੁਗਤਦੀ ਹੈ...

ਫਿਲਮ ਚ ਮੈਂ ਕੋਈ ਅਜਿਹਾ ਸੀਨ ਨਹੀਂ ਮਹਿਸੂਸ ਕੀਤਾ ਕਿ ਮੈਂ ਆਪਣੇ ਖਰਚੇ ਪੈਸੇ ਵਸੂਲ ਸਮਝ ਸਕਾਂ...

ਫਿਲਮ ਨੂੰ ਕਿਉਂ ਦੇਖੋ - ਜੇ ਕਿਸੇ ਇਕ ਕਲਾਕਾਰ ਦੀ ਅਦਾਕਾਰੀ ਨੂੰ ਦੇਖਣ ਲਈ ਸਿਨੇਮਾ ਤੱਕ ਜਾ ਸਕਦੇ ਹੋ ਤਾਂ ਜਰੂਰ ਜਾਓ...ਜੇ ਜੋਕਰ ਦੇ ਡਾਈ ਹਾਰਡ ਫ਼ੈਨ ਹੋ ਤਾਂ ਜਰੂਰ ਜਾਓ...


ਫਿਲਮ ਨੂੰ ਕਿਉਂ ਨਾ ਦੇਖੋ - ਜੇ ਰੇਟਿੰਗਸ ਪੜ੍ਹ ਕੇ ਵਾਕਿਆ ਹੀ ਇਹ ਸੋਚੀ ਬੈਠੇ ਹੋ ਕਿ ਕੁਝ ਵੱਖਰਾ ਦਿਖੇਗਾ...ਤਾਂ ਮੈਂ ਬਸ ਏਨਾ ਬੋਲ ਸਕਦਾ ਹਾਂ ਕਿ ਘਟੋ ਘਟ ਮੈਂ ਇਸ ਚ ਕੁਛ ਵੱਖਰਾ ਨਹੀਂ ਲੱਭ ਸਕਿਆ...


ਰੇਟਿੰਗ - 2.5/5

 ਹਰਪਾਲ ਸਿੰਘ