JAOON KAHAN BATA AE DIL
REVIEW ✍️ HARPAL SINGH
CAST : KHUSHBU , ROHOT KOTAKE
DIRECTOR : AADISH KELUSKAR
ਫਿਲਮ ਦਾ ਨਾਮ ਜਾਉਂ ਕਹਾਂ ਏ ਦਿਲ ਬੇਸ਼ਕ ਰੋਮਾਂਟਿਕ ਹੈ...ਪਰ ਫਿਲਮ ਨੂੰ ਰੋਮਾਂਟਿਕ ਹੋਣ ਦਾ ਭਰਮ ਨਾ ਪਾਲ ਲੈਣਾ...
ਅਸੀਂ ਅਕਸਰ ਇਹ ਸ਼ਿਕਾਇਤ ਕਰਦੇ ਹਾਂ ਕਿ ਬਾਲੀਵੁੱਡ ਚ ਜਿਹੜਾ ਪਿਆਰ ਦਿਖਾਇਆ ਜਾਂਦਾ ਹੈ...ਜਿਹੜੇ ਪ੍ਰੇਮੀ ਦਿਖਾਏ ਜਾਂਦੇ ਨੇ...ਇਹ ਅਸਲੀ ਜ਼ਿੰਦਗੀ ਚ ਨਹੀਂ ਹੁੰਦੇ...ਪਰ ਇਸ ਫ਼ਿਲਮ ਵਿਚਲੇ ਪ੍ਰੇਮੀ ਤੁਹਾਨੂੰ ਆਪਣੇ ਆਲੇ ਦੁਆਲੇ ਹੀ ਬੜੇ ਲੱਭ ਜਾਣਗੇ...ਹੋ ਸਕਦਾ ਹੈ ਏਦਾਂ ਦਾ ਇਕ ਪ੍ਰੇਮੀ ਜੋੜਾ ਤੁਸੀਂ ਆਪ ਵੀ ਹੋਵੋ...
ਫਿਲਮ ਦਾ ਸ਼ੁਰੂ ਇਕ ਫੀਮੇਲ ਦੇ ਕਲੋਜ-ਅਪ ਤੋਂ ਹੁੰਦਾ ਹੈ ਜੋ ਆਪਣੇ ਦਫਤਰ ਤੋਂ ਨਿਕਲਣ ਦੀ ਕਾਹਲ ਚ ਹੈ....ਏਨੀ ਕਾਹਲ ਚ ਕਿ ਉਹ ਆਪਣੇ ਸਰੀਰ ਨੂੰ ਗੰਦੇ ਢੰਗ ਨਾਲ ਛੂਹ ਰਹੇ ਆਪਣੇ ਹੀ ਕੁਲੀਗ ਨੂੰ ਮਨ੍ਹਾ ਵੀ ਨਹੀਂ ਕਰ ਰਹੀ....ਜਲਦੀ ਨਾਲ ਦਫਤਰ ਤੋਂ ਨਿਕਲਦੀ ਹੈ....ਤੇ ਰਾਹ ਚ ਬਸ ਚ ਆਪਣਾ ਮੇਅਕਪ ਕਰਦੀ ਹੈ...
ਫਿਲਮ ਨੂੰ ਅਲਗ ਅਲਗ ਥਾਵਾਂ ਤੇ ਸ਼ੂਟ ਕੀਤਾ ਗਿਆ ਹੈ....ਪਹਿਲਾਂ ਸਮੁੰਦਰ ਕੰਢੇ ਬਣੀ ਪੱਕੀ ਸੜਕ ਤੇ ਘੁੰਮਦੇ ਹੋਏ...ਜਿਥੇ ਦੋਨੋਂ ਪ੍ਰੇਮੀਆਂ ਚ ਵਾਰਤਾਲਾਪ ਸ਼ੁਰੂ ਹੁੰਦਾ ਹੈ...ਇਹ ਏਦਾਂ ਦਾ ਹੀ ਵਾਰਤਾਲਾਪ ਹੈ ਜਿਵੇਂ ਦਾ ਕੋਈ ਵੀ ਦੋ ਆਮ ਪ੍ਰੇਮੀ ਇਕ ਦੂਜੇ ਨਾਲ ਕਰਦੇ ਨੇ...ਦੋਨਾਂ ਦੇ ਆਸ ਪਾਸ ਤੋਂ ਆਮ ਲੋਕ ਨਿਕਲਦੇ ਨੇ....ਬਿਨਾਂ ਏਨਾ ਦੇ ਵੱਲ ਦੇਖੇ...
ਫੇਰ ਇਹ ਪ੍ਰੇਮੀ ਜੋੜਾ ਇਕ ਕਿਰਾਏ ਦੀ ਟੈਕਸੀ ਚ ਸਫ਼ਰ ਕਰਦਾ ਹੈ....ਜਿਥੇ ਫਿਲਮ ਦੇ ਮੁੱਖ ਕਿਰਦਾਰ ਅਤੇ ਟੈਕਸੀ ਡਰਾਈਵਰ ਵਿਚਲੇ ਸੰਵਾਦ ਬਹੁਤ ਮਜ਼ੇਦਾਰ ਨੇ...ਪਰ ਜੇ ਤੁਸੀ ਮੋਦੀ ਰਾਹੁਲ ਜਾਂ ਕੇਜਰੀਵਾਲ ਕਿਸੇ ਦੇ ਵੀ ਭਗਤ ਹੋ ਤਾਂ ਤੁਹਾਡੀਆਂ ਭਾਵਨਾਵਾਂ ਨੂੰ ਸੱਟ ਵਜਣ ਦੇ ਪੂਰੇ ਪੂਰੇ ਚਾਂਸ ਨੇ...
ਟੈਕਸੀ ਚ ਪ੍ਰੇਮੀ ਜੋੜੇ ਦਾ ਬਹਿਸ ਕਰਨਾ ਤੇ ਫੇਰ ਇਕ ਦਮ ਕਾਮੁਕ ਹੋ ਜਾਣਾ ਤੇ ਟੈਕਸੀ ਵਾਲੇ ਦਾ ਬਿਲਕੁਲ ਹੈਰਾਨ ਨਾ ਹੋਣਾ ਇਸ ਸਾਰੀ ਗੱਲਬਾਤ ਨੂੰ ਰੋਮਾਂਚਕ ਬਣਾ ਦਿੰਦਾ ਹੈ...
" ਆਪਣੇ ਯੇਹ ਕੋਈ ਬੜੀ ਬਾਤ ਨਹੀਂ ਕੀ..." ਟੈਕਸੀ ਵਾਲਾ ਦਸਦਾ ਹੈ ਕਿ ਕਿਵੇਂ ਉਹ ਰਾਤ ਨੂੰ ਆਪਣੀ ਟੈਕਸੀ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਦੇ ਦਿੰਦਾ ਹੈ....ਮੁੰਡੇ ਕੁੜੀਆਂ ਟੈਕਸੀ ਦੇ ਅੰਦਰ ਆਪਣੇ ਜਿਸਮਾਂ ਦੀ ਭੁੱਖ ਨੂੰ ਸ਼ਾਂਤ ਕਰਦੇ ਨੇ ਤੇ ਉਸਨੂੰ ਪੈਸੇ ਭਰਦੇ ਨੇ...
" ਮੁਝੇ ਆਪਕੀ ਇਸ ਬਾਤ ਪਰ ਜ਼ਰਾ ਭੀ ਵਿਸ਼ਵਾਸ ਨਹੀਂ ਹੈ " ਹੀਰੋਈਨ ਬੋਲਦੀ ਹੈ...
ਹੀਰੋਈਨ ਨੂੰ ਜਦੋਂ ਪਤਾ ਲਗਦਾ ਹੈ ਕਿ ਟੈਕਸੀ ਵਾਲੇ ਦੀ ਟੈਕਸੀ ਚ ਆਪਣੀ ਹਵਸ ਨੂੰ ਸ਼ਾਂਤ ਕਰਨ ਵਾਲੀ ਇਕ ਅਮੀਰ ਪਿਓ ਦੀ ਧੀ ਸੀ ਤਾਂ ਉਸਨੂੰ ਯਕੀਨ ਨਹੀਂ ਹੁੰਦਾ ਕਿ ਕਿਵੇਂ ਕੋਈ ਅਮੀਰ ਕੁੜੀ ਇਹ ਸਭ ਕਰਨ ਲਈ ਕਿਸੇ ਮਹਿੰਗੇ ਹੋਟਲ ਦੇ ਕਮਰੇ ਦੇ ਬਜਾਏ ਇਕ ਟੈਕਸੀ ਨੂੰ ਚੁਣਦੀ ਹੈ...
ਡਾਈਵਰ ਦਾ ਜੁਆਬ ਮਜ਼ੇਦਾਰ ਹੈ...ਤੇ ਬਿਲਕੁਲ ਸੱਚ ਦੇ ਨੇੜੇ...ਇਹ ਜੁਆਬ ਹੀ ਜੇ ਮੈਂ ਦਸ ਦਵਾਂਗਾ ਤਾਂ ਫੇਰ ਫਿਲਮ ਚ ਤੁਹਾਡੇ ਦੇਖਣ ਨੂੰ ਕੀ ਰਹਿ ਜਾਵੇਗਾ...ਪਰ ਇਸ ਘਟਨਾ ਤੋਂ ਮੈਨੂੰ ਜੇਮਸ ਹੈਡਲੀ ਚੇਜ਼ ਲੇਖਕ ਦੇ ਨਾਵਲ ਦੀ ਇਕ ਔਰਤ ਪਾਤਰ ਯਾਦ ਆਈ....ਜੋ ਹਮੇਸ਼ਾਂ ਇਹ ਖਵਾਬ ਦੇਖਦੀ ਹੈ...ਕਿ ਉਸਨੂੰ ਕੋਈ ਨੋਚੇ....ਉਸਦਾ ਬਲਾਤਕਾਰ ਕਰੇ....ਉਸਦੇ ਨਾਲ ਵਹਿਸ਼ੀ ਸਲੂਕ ਕਰੇ...ਉਸਦੇ ਕਪੜੇ ਪਾੜ੍ਹੇ ਉਸਨੂੰ ਮਾਰੇ....ਜੋ ਚੀਜ਼ਾਂ ਕਿਸੇ ਨੂੰ ਜ਼ਿੰਦਗੀ ਦਾ ਸਭ ਤੋ ਵੱਡਾ ਦੁਖ ਜਾਪਦੀਆਂ ਨੇ ਕਿਸੇ ਲਈ ਉਹ ਰੋਮਾਂਚ ਹੋ ਸਕਦੀਆਂ ਨੇ....
ਆਪਾਂ ਵਾਪਸ ਪ੍ਰੇਮੀ ਜੋੜੇ ਵੱਲ ਆਉਂਦੇ ਹਾਂ....ਇਸ ਪ੍ਰੇਮੀ ਜੋੜੇ ਦੀਆਂ ਗੱਲਾਂ ਚ ਪਿਆਰੇ...ਬਹੁਤ ਪਿਆਰੇ ਸ਼ਬਦ ਨਹੀਂ ਨੇ...ਪਰ ਬਹੁਤ ਗੰਦੇ...ਸਸਤੇ....ਤੇ ਮਰਦ ਅਤੇ ਔਰਤ ਦੇ ਜੈਂਡਰ ਨੂੰ ਗੰਦੇ ਢੰਗ ਨਾਲ਼ ਪਰਿਭਾਸ਼ਤ ਕਰਦੇ ਸ਼ਬਦਾਂ ਦੀ ਪੂਰੀ ਡਿਕਸ਼ਨਰੀ ਹੈ....ਜਿਸਨੂੰ ਸੁਣਦੇ ਸਮੇਂ ਤੁਸੀਂ ਸਹਿਜ ਨਹੀਂ ਵੀ ਫੀਲ ਕਰ ਸਕਦੇ ਹੋ....ਪਰ ਜੇ ਆਪਣੇ ਆਲੇ ਦੁਆਲੇ ਲਈ ਚੇਤਨ ਹੋਵੋਗੇ ਤਾਂ ਦੇਖੋਗੇ ਕਿ ਤੁਹਾਡੇ ਆਸ ਪਾਸ ਅਜਿਹੇ ਹੀ ਪ੍ਰੇਮੀ ਨੇ....ਕੋਈ ਤੁਹਾਡਾ ਦੋਸਤ....ਖੁਦ ਤੁਸੀਂ ਵੀ...ਆਪਣੀ ਪ੍ਰੇਮਿਕਾ ਨਾਲ ਏਦਾਂ ਹੀ ਗਾਲੀ ਗਲੋਚ ਵਾਲੀ ਭਾਸ਼ਾ ਚ ਗੱਲ ਕਰਦੇ ਹੋ ਸਕਦੇ ਹੋ...
ਕੁਛ ਹਫਤੇ ਪਹਿਲਾਂ ਮੇਰੇ ਨਾਲ ਫਬ ਚ ਸ਼ਾਮਲ ਹੋਈ ਇਕ ਕੁੜੀ ਨੇ ਮੈਨੂੰ ਕੁਛ ਆਡੀਓ ਮੈਸਜ ਭੇਜੇ....
" ਪਲੀਜ਼ ਸਰ....ਹੈਡਫੋਨ ਲਗਾ ਕੇ ਸੁਣਿਓ " ਉਸਨੇ ਮੈਸਜ ਕਰਕੇ ਬੇਨਤੀ ਕੀਤੀ...
ਮੈਂ ਹੈਡਫੋਨ ਲਗਾ ਕੇ ਸਾਰੇ ਆਡੀਓ ਮੈਸਜ ਸੁਣੇ...ਇਹ ਦੋ ਪ੍ਰੇਮੀਆਂ ਦਾ ਵਰਤਾਲਾਪ ਸੀ....ਪਰ ਇਹ ਏਨਾ ਗੰਦਾ ਸੀ....ਕਿ ਮੇਰੇ ਲਈ ਇਹ ਸਭ ਪੁਰਾ ਸੁਣਨਾ ਆਸਾਨ ਨਹੀਂ ਸੀ....ਇਸ ਫ਼ਿਲਮ ਦੇ ਹੀਰੋ ਦੀ ਭਾਸ਼ਾ...ਤੇ ਏਨਾ ਆਡੀਓ ਵਿਚਲੇ ਪ੍ਰੇਮੀ ਦੀ ਭਾਸ਼ਾ ਚ ਜ਼ਰਾ ਵੀ ਫਰਕ ਨਹੀਂ ਸੀ....ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਸਭ ਬੋਲਣ ਵਾਲਾ ਮੇਰਾ ਫਬ ਦੋਸਤ ਵੀ ਇਸ ਪੋਸਟ ਨੂੰ ਜਰੂਰ ਪੜ੍ਹ ਰਿਹਾ ਹੋਵੇਗਾ....ਪਰ ਕਈਆਂ ਲਈ ਇਹ ਭਾਸ਼ਾ ਮਰਦਾਂ ਦੀ ਜ਼ੁਬਾਨ ਹੈ...ਤੇ ਉਹ ਏਦਾਂ ਬੋਲ ਕੇ ਮਾਣ ਮਹਿਸੂਸ ਕਰਦੇ ਨੇ...
ਪੁਰੀ ਫਿਲਮ ਇਕ ਲੰਮਾ ਵਾਰਤਾਲਾਪ ਹੈ...ਜਿਸਦੇ ਵਿਚ ਅਕੇਵਾਂ ਨਹੀਂ ਹੈ....ਸੁਣਨ ਚ ਮਜ਼ਾ ਬਣਿਆ ਰਹਿੰਦਾ ਹੈ...ਏਥੋਂ ਤੱਕ ਕਿ ਮੈ ਕਈ ਥਾਵਾਂ ਤੇ ਸੀਨ ਨੂੰ ਰੋਕ ਲਿਆ....ਤੇ ਕੁੜੀ ਮੁੰਡੇ ਵਿਚ ਚੱਲ ਰਹੀ ਬਹਿਸ ਚ ਖੁਦ ਨੂੰ ਸ਼ਾਮਲ ਸਮਝ ਕੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਦੋਨਾਂ ਚੋਂ ਕਿਸਦੇ ਨਾਲ ਸਹਿਮਤ ਹਾਂ....
ਫਿਲਮ ਦਾ ਅੰਤ ਸੈਕਸ ਸੰਬੰਧਾਂ ਦੇ ਬਹੁਤ ਖਤਰਨਾਕ ਅਤੇ ਡਿਸਟਰਬ ਕਰਨ ਵਾਲੇ ਫਿਲਮਾਂਕਣ ਨਾਲ ਹੁੰਦਾ ਹੈ....ਮਰਦ ਦਾ ਪੂਰਾ ਨਿਊਡ ਹੋਣਾ ਤੇ ਔਰਤ ਦਾ ਟਾਪ ਤੋਂ ਨਿਊਡ ਹੋਣਾ ਤੁਹਾਨੂੰ ਕਾਮੁਕ ਕਰੇ ਨਾ ਕਰੇ ਡਿਸਟਰਬ ਜਰੂਰ ਕਰੇਗਾ....ਤੇ ਅਜਿਹੇ ਪ੍ਰੇਮੀਆਂ ਦੇ ਬੰਦ ਕਮਰਿਆਂ ਅੰਦਰ ਚਲਦੇ ਰਿਸ਼ਤਿਆਂ ਦਾ ਸੱਚ ਦਿਖਾਉਂਦਾ ਹੈ....
" ਮੈਂ ਤੇਰੀਆਂ ਗਾਲਾਂ ਵੀ ਇਸ ਕਰਕੇ ਸਹਿੰਦੀ ਹਾਂ ਕਿਉਂਕਿ ਤੈਨੂੰ ਪਿਆਰ ਕਰਦੀ ਹਾਂ " ਔਰਤ ਦਾ ਇਹ ਡਾਇਲਾਗ ਦਿਖਾਂਦਾ ਹੈ ਕਿ ਉਹ ਕਿਵੇਂ ਇਸ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੰਦੀ ਹੈ...
ਮਰਦ ਕਲਾਕਾਰ ਦੇ ਬੋਲੇ ਡਾਇਲਾਗ ਕਿਤੇ ਕਿਤੇ ਇਹ ਫੀਲ ਕਰਵਾਉਂਦੇ ਨੇ ਕਿ ਇਹ ਅਲੱਗ ਹੈ...ਫੇਰ ਇਹ ਫੀਲ ਕਰਵਾਉਂਦੇ ਨੇ ਕਿ ਇਹ ਸਨਕੀ ਹੈ...ਤੇ ਕਦੀ ਕਦੀ ਤਾਂ ਦੇਖਣ ਵਾਲੇ ਦਾ ਦਿਮਾਗ ਵੀ ਖਰਾਬ ਕਰ ਸਕਦੇ ਨੇ....
ਫਿਲਮ ਚ ਹੀਰੋ ਹੀਰੋਈਨ ਦਾ ਕੋਈ ਨਾਮ ਨਹੀਂ ਹੈ.....ਦੋਨੋਂ ਜਣੇ ਬਸ ਇਕ ਪਾਤਰ ਨੇ....ਆਮ ਲੋਕਾਂ ਚ ਘੁੰਮਦੇ ਹੋਏ....ਆਮ ਲੋਕਾਂ ਦੇ ਆਲੇ ਦੁਆਲੇ ਬੈਠ ਕੇ ਖਾਂਦੇ ਹੋਏ....ਪਰ ਕਿਸੇ ਨੂੰ ਏਨਾ ਦੀ ਖਬਰ ਨਹੀਂ ਹੈ....
ਫਿਲਮ ਦੇ ਲੇਖਕ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਸਨੇ ਸਲਮਾਨ ਸਮੇਤ ਵੱਡੇ ਕਲਾਕਾਰਾਂ ਬਾਰੇ ਅਤੇ ਲੀਡਰਾਂ ਬਾਰੇ ਲਿਖਣ ਲੱਗੇ ਗੋਲਮੋਲ ਸ਼ਬਦਾਂ ਦੀ ਬਜਾਏ ਸਾਫ ਸਿੱਧੀ ਗੱਲ ਲਿਖੀ....
ਫਿਲਮ ਚ ਕੈਮਰੇ ਦਾ ਕੰਮ ਔਸਤ ਹੈ...
ਗਾਣਿਆਂ ਤੋਂ ਬਗੈਰ ਵਾਲੀ ਇਸ ਫ਼ਿਲਮ ਚ ਹੀਰੋ ਹੀਰੋਈਨ ਦੋਨਾਂ ਚੋਂ ਕਿਸਦੀ ਐਕਟਿੰਗ ਬੇਹਤਰ ਹੈ ਦੱਸਣਾ ਮੁਸ਼ਕਲ ਹੈ...ਦੋਨਾਂ ਨੇ ਹੀ ਬਹੁਤ ਸੋਹਣਾ ਕੰਮ ਕੀਤਾ ਹੈ...
ਫਿਲਮ ਦੇ ਅੰਤ ਚ ਹੀਰੋਈਨ ਖੁਸ਼ਬੂ ਦਾ ਡਾਂਸ ਮੈਨੂੰ ਹਾਲੀਆ ਰਿਲੀਜ਼ ਫਿਲਮ ਜੋਕਰ ਦੇ ਡਾਂਸ ਦੀ ਯਾਦ ਤਾਜ਼ਾ ਕਰਵਾ ਗਿਆ.....ਪਰ ਦੋ ਇਕੋ ਜਹੀਆਂ ਪਰਫਾਰਮੈਂਸ ਨੂੰ ਲੋਕ ਅਲੱਗ ਅਲੱਗ ਨਜ਼ਰ ਨਾਲ ਦੇਖਦੇ ਨੇ...ਜਿਸ ਪਰਫਾਰਮੈਂਸ ਨੂੰ ਮੀਡੀਆ ਦੀ ਪਬਲੀਸਿਟੀ ਮਿਲ ਜਾਵੇ ਉਹ ਮਾਸਟਰਪੀਸ ਬਣ ਜਾਂਦੀ ਹੈ....ਤੇ ਜਿਹੜੀ ਪਰਫਾਰਮੈਂਸ ਇਕ ਅਣਜਾਣ ਕਲਾਕਾਰ ਨੇ ਦਿੱਤੀ ਹੋਵੇ ਉਸਦੇ ਬਾਰੇ ਕੋਈ ਜ਼ਿਕਰ ਤੱਕ ਨਹੀਂ ਹੁੰਦਾ...
ਫਿਲਮ ਨੂੰ ਤੁਸੀਂ ਨੈਟਫਲਿਕਸ ਤੇ ਦੇਖ ਸਕਦੇ ਹੋ...ਪਰ ਯਾਦ ਰਖਿਓ ਇਹ A ਸਰਟੀਫਿਕੇਟ ਵਾਲੀ ਫਿਲਮ ਹੈ...ਤੇ ਇਹ ਧਿਆਨ ਤੁਸੀਂ ਆਪ ਹੀ ਰੱਖਣਾ ਹੈ ਕਿ ਇਸਨੂੰ ਵੇਖਦੇ ਸਮੇਂ ਬੱਚੇ ਆਸ ਪਾਸ ਨਾ ਹੋਣ....
ਰੇਟਿੰਗ - 3/5
ਹਰਪਾਲ ਸਿੰਘ

0 Comments