JADDI SARDAR
REVIEW✍️ HARPAL SINGH
ਜਦੋਂ ਕਿਸੇ ਅਜੀਹੀ ਕਹਾਣੀ ਤੇ ਫਿਲਮ ਬਣਾਉਨ ਜਾ ਰਹੇ ਹੋਵੋ ਜਿਹੜੀ ਦਰਸ਼ਕਾਂ ਨੇ ਅੱਗੇ ਵੀ ਕਈ ਸੌ ਵਾਰੀ ਦੇਖ ਰੱਖੀ ਹੋਵੇ...ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਕਹਾਣੀ ਨੂੰ ਪੇਸ਼ ਕਰਨ ਦਾ ਤਰੀਕਾ ਨਵਾਂ ਹੋਵੇ...ਪਰ ਜੱਦੀ ਸਰਦਾਰ ਏਥੇ ਹੀ ਮਾਰ ਖ਼ਾ ਜਾਂਦੀ ਹੈ...

ਇਹ ਫ਼ਿਲਮ ਇਕ ਪੁਰਾਣੀ ਅਤੇ ਬੇਹੀ ਹੋ ਗਈ ਕਹਾਣੀ ਨੂੰ ਗਲਤ ਟਾਈਮ ਤੇ ਪਰਦੇ ਉਪਰ ਲੈ ਕੇ
ਆਈ ਹੈ...ਇਹ ਕਹਾਣੀਆਂ ਅੱਸੀ ਨੱਬੇ ਦੇ ਸਮੇਂ ਚ ਪਿੰਡਾਂ ਵਾਲਿਆਂ ਨੂੰ ਆਪਣੇ ਵਲ
ਖਿੱਚਦੀਆਂ ਸੀ...ਪਰ ਅੱਜ ਦੇ ਸਮੇਂ ਚ ਇਹ ਇਕ ਬੋਰਿੰਗ ਵਿਸ਼ਾ ਹੈ...
ਭਰਾਵਾਂ ਚ ਢੇਰ ਸਾਰਾ ਪਿਆਰ...ਫੇਰ ਗਲਤਫਹਿਮੀਆਂ ਦੇ ਚਲਦੇ ਤਕਰਾਰ...ਫੇਰ ਦੁਸ਼ਮਣੀ...ਤੇ ਫੇਰ ਹੈਪੀ ਏਂਡਿੰਗ...
ਫਿਲਮ ਦਾ ਸ਼ੁਰੂ ਠੀਕ ਠਾਕ ਜੇਹਾ ਹੈ...ਜਿਸਨੂੰ ਦੇਖਣ ਦੀ ਬਜਾਏ ਆਪਣੇ ਆਪਣੇ ਮੋਬਾਈਲਾਂ ਚ ਬਿਜ਼ੀ ਦਰਸ਼ਕ ਮੈਂ ਦੇਖਦਾ ਰਿਹਾ...ਫੇਰ ਸਿੱਪੀ ਗਿੱਲ ਦੀ ਐਂਟਰੀ ਤੋਂ ਬਾਦ ' ਜੱਟ ਏਦਾਂ ਕਰਦੇ '... ' ਜੱਟ ਫਾਇਰ ਕੱਢਣਗੇ ' ... ' ਜੱਟ ਟਰੈਕਟਰ ਤੇ ਹੀ ਜਿਆਦਾ ਜਚਦਾ ' ਟਾਈਪ ਡਾਇਲਗਾਂ ਦਾ ਹੜ੍ਹ ਜਿਹਾ ਆ ਜਾਂਦਾ...
ਹੀਰੋਈਨ ਦੀ ਐਂਟਰੀ ਦਰਸ਼ਕਾਂ ਨੂੰ ਕੁਛ ਮਜ਼ੇ ਦੇ ਪਲ ਦਿੰਦੀ ਹੈ...ਪਰ ਇੰਟਰਵਲ ਤੋਂ ਬਾਦ ਫਿਲਮ ਸਟਾਰ ਪਲੱਸ ਤੇ ਚਲਦਾ ਕੋਈ ਫੈਮਲੀ ਡਰਾਮਾ ਬਣ ਕੇ ਰਹਿ ਜਾਂਦੀ...
ਫਿਲਮ ਚ ਜਦੋਂ ਹੀਰੋਈਨ ਦੀ ਮਾਂ ਹੀਰੋਇਨ ਨੂੰ ਕਿਸੇ ਅਜਿਹੇ ਮੁੰਡੇ ਦੇ ਨਾਲ ਵਿਆਹ ਕਰਨ ਨੂੰ ਬੋਲਦੀ ਹੈ ਜਿਸਨੂੰ ਹੀਰੋਇਨ ਭਰਾ ਆਖ ਚੁਕੀ ਹੈ...ਤੇ ਜਦੋਂ ਕੁੜੀ ਨਹੀਂ ਮੰਨਦੀ ਤਾਂ ਉਸਦੇ ਹੱਥ ਚ ਬਾਪ ਦੀ ਪੱਗ ਫੜ੍ਹਾ ਕੇ ਉਸਦੀ ਹਾਂ ਕਰਵਾ ਲੈਣਾ ਵਰਗੇ ਸੀਨ ਅੱਜ ਦੇ ਸਮੇਂ ਚ ਦਰਸ਼ਕਾਂ ਨੂੰ ਹਾਜ਼ਮ ਨਹੀਂ ਹੁੰਦੇ...ਤੇ ਉਹ ਸੀਰੀਅਸ ਸੀਨ ਤੇ ਵੀ ਖਿੜਖਿੜਾ ਕੇ ਹੱਸ ਪੈਂਦੇ ਨੇ...
ਇਸ ਫ਼ਿਲਮ ਚ ਮੇਰੇ ਇਕ ਦੋਸਤ ਨੇ ਵੀ ਕੰਮ ਕੀਤਾ ਹੈ....ਉਸਨੂੰ ਪਰਦੇ ਤੇ ਦੇਖ ਕੇ ਚੰਗਾ ਲਗਿਆ...ਪਰ ਅਫਸੋਸ ਕਿ ਇਹ ਫ਼ਿਲਮ ਇਸ ਲਾਇਕ ਨਹੀਂ ਕਿ ਇਸ ਚ ਨਜ਼ਰ ਆਏ ਚਿਹਰਿਆਂ ਨੂੰ ਕੋਈ ਯਾਦ ਰਖੇਗਾ...
ਇਸ ਫ਼ਿਲਮ ਚ ਜਿਆਦਾ ਦਰਸ਼ਕ ਓਹੀ ਮੁੰਡੇ ਕੁੜੀਆਂ ਸੀ ਜਿਹੜੇ ਚਕਵੇਂ ਗੀਤਾਂ ਤੇ ਚਲਦੇ ਵੀਡੀਓਜ਼ ਨੂੰ ਬੜੇ ਚਾਵਾਂ ਨਾਲ ਦੇਖਦੇ ਨੇ...ਪਰ ਉਹਨਾਂ ਦੇ ਲਈ ਵੀ ਇਹ ਫ਼ਿਲਮ ਕੋਈ ਖਾਸ ਨਹੀਂ ਰਹਿ ਜਾਂਦੀ ਉਦੋਂ...ਜਦੋਂ ਇਹ ਸਿੱਪੀ ਗਿੱਲ ਦੀ ਫ਼ਿਲਮ ਨਾ ਰਹਿ ਕੇ ਅਨੀਤਾ ਦੇਵਗਨ ਤੇ ਹੋਰ ਸੀਨੀਅਰ ਕਿਰਦਾਰਾਂ ਦੀ ਫੈਮਲੀ ਝਗੜਿਆਂ ਵਾਲਾ ਡਰਾਮਾ ਜੇਹਾ ਬਣ ਜਾਂਦੀ ਹੈ...
ਫਿਲਮ ਚ ਗੀਤਾਂ ਵਾਲਾ ਪੱਖ ਵੀ ਕਿਸੇ ਜਿਕਰ ਦੇ ਕਾਬਲ ਨਹੀਂ ਹੈ...
ਏਦਾਂ ਦੀਆਂ ਫ਼ਿਲਮਾਂ ਬਣਾਈਆਂ ਹੀ ਕਿਉਂ ਜਾਂਦੀਆਂ ਨੇ ਇਹ ਸਮਝ ਤੋਂ ਪਰੇ ਹੈ....ਕਿਉਂਕਿ ਨਾ ਤਾਂ ਇਹ ਫ਼ਿਲਮ ਬਣਾਉਣ ਵਾਲਿਆਂ ਨੂੰ ਕੁਛ ਕਮਾ ਕੇ ਦੇਂਦੀਆਂ ਨੇ...ਨਾ ਇਸ ਫ਼ਿਲਮ ਰਾਹੀਂ ਪਰਦੇ ਉਪਰ ਆਏ ਕਿਸੇ ਗਾਇਕ ਕਲਾਕਾਰ ਨੂੰ ਕੋਈ ਪ੍ਰਸ਼ੰਸਾ ਮਿਲਦੀ ਹੈ...ਤੇ ਨਾ ਇਹ ਦਰਸ਼ਕਾਂ ਨੂੰ ਖੁਸ਼ ਕਰ ਪਾਂਦੀਆਂ ਨੇ...
ਫਿਲਮ ਕਿਉਂ ਦੇਖੋ - ਜੇ ਤੁਸੀਂ ਸਿੱਪੀ ਗਿੱਲ ਦੇ ਬਹੁਤ ਹੀ ਤਕੜੇ...ਮਤਲਬ ਬਹੁਤ ਜਿਆਦਾ ਹੀ ਤਕੜੇ ਫ਼ੈਨ ਹੋ..
ਫਿਲਮ ਕਿਉਂ ਨਾ ਦੇਖੋ - ਕਿਉਂਕਿ ਇਸ ਚ ਦੇਖਣ ਲਾਇਕ ਕੁਛ ਵੀ ਨਵਾਂ ਨਹੀਂ ਹੈ...ਤੇ ਜੋ ਪੁਰਾਣਾ ਵੀ ਹੈ...ਉਹ ਵੀ ਬਹੁਤ ਬੋਰ ਤਰੀਕੇ ਨਾਲ ਦਿਖਾਇਆ ਗਿਆ ਹੈ..
ਰੇਟਿੰਗ - 1/5
#ਹਰਪਾਲਸਿੰਘ

0 Comments