ਗੱਲੀ ਬੁਆਏ ਦੇ ਚੁਣਿੰਦਾ ਸੀਨ

✍️ Harpal Singh

ਗੱਲੀ ਬੁਆਏ ਫਿਲਮ ਦੇ ਕੁਝ ਸੀਨ ਕੁਛ ਸਿਚੁਏਸ਼ਨ ਜਿੰਨਾ ਨੇ ਮੈਨੂੰ ਪ੍ਰਭਾਵਿਤ ਕੀਤਾ...

ਰਣਵੀਰ ਸਿੰਘ ਇਕ ਸੀਨ ਚ ਕਾਰ ਡਰਾਈਵ ਕਰ ਰਿਹਾ ਹੈ...ਉਸਦੀ ਮਾਲਕਣ ਜੋ ਕਿ ਨੌਜਵਾਨ ਕੁੜੀ ਹੈ...ਉਹ ਪਿਛਲੀ ਸੀਟ ਉਪਰ ਬੈਠੀ ਰੋਂਦੀ ਪਈ ਹੈ...ਰਣਵੀਰ ਜਾਣਦਾ ਹੈ ਕਿ ਕੁੜੀ ਰੋ ਰਹੀ ਹੈ...ਪਰ ਓਹ ਇਹ ਵੀ ਸਮਝਦਾ ਹੈ ਕਿ ਉਹ ਉਸਨੂੰ ਚੁੱਪ ਨਹੀਂ ਕਰਵਾ ਸਕਦਾ...ਨਾ ਉਸਦੇ ਹੰਝੂਆਂ ਦੇ ਵਗਣ ਦਾ ਕਾਰਨ ਪੁੱਛ ਸਕਦਾ ਹੈ.....
 
 
 



ਉਹ ਆਪਣੀ ਇਸ ਹਾਲਤ ਉਪਰ ਇਕ ਗੀਤ ਬਣਾ ਲੈਂਦਾ ਹੈ...ਉਸਨੂੰ ਮਨ ਹੀ ਮਨ ਗਾਉਂਦਾ ਹੈ...

ਬਾਦ ਚ ਇਸੇ ਗੀਤ ਨੂੰ ਉਹ ਗਰੀਬ ਅਤੇ ਮਜਲੂਮ ਲੋਕਾਂ ਨਾਲ ਜੋੜ ਕੇ ਗਾਉਂਦਾ ਹੈ...

ਇਹ ਸੀਨ ਮੈਨੂੰ ਤਾਂ ਖਾਸ ਲਗਿਆ...ਕਿ ਹਰ ਕਲਾਕਾਰ ਨੂੰ ਆਪਣੀ ਕਲਾ ਲਈ ਸਬਜੈਕਟ ਕਿਤੋਂ ਵੀ ਮਿਲ ਜਾਂਦਾ ਹੈ...ਮੇਰੇ ਨਾਲ ਵੀ ਏਦਾਂ ਹੁੰਦਾ ਹੈ ਕਿ ਬਸ ਚ ਸਫ਼ਰ ਕਰਦੇ ਹੋਏ ਕਿਸੇ ਅਣਜਾਣ ਨੂੰ ਵੇਖਦੇ ਹੋਏ...ਉਸਦੀਆਂ ਹਰਕਤਾਂ ਜਾਂ ਉਸਦੇ ਹਾਵ ਭਾਵ ਨੂੰ ਵੇਖਦੇ ਹੋਏ ਮਨ ਚ ਕੋਈ ਕਹਾਣੀ ਬਣ ਜਾਂਦੀ ਹੈ...ਜਿਸਨੂੰ ਦੇਰ ਸਵੇਰ ਕਿਸੇ ਹੋਰ ਪਾਤਰ ਨਾਲ ਜੋੜ ਕੇ ਲਿਖ ਦਿੰਦਾ ਹਾਂ...ਪਰ ਅਸਲੀ ਪਾਤਰ ਕਹਾਣੀ ਦਾ ਓਹੀ ਰਹਿੰਦਾ ਹੈ ਜਿਸਨੂੰ ਦੇਖ ਕੇ ਮੇਰੇ ਮਨ ਚ ਕਹਾਣੀ ਦੇ ਸਬਜੈਕਟ ਨੇ ਜਨਮ ਲਿਆ....ਜਿਵੇਂ ਰਣਵੀਰ ਨੂੰ ਸਬਜੈਕਟ ਆਪਣੇ ਅਤੇ ਕਾਰ ਚ ਬੈਠੀ ਰੋ ਰਹੀ ਕੁੜੀ ਵਿਚਲੀ ਸਿਚੁਏਸ਼ਨ ਤੋਂ ਮਿਲਿਆ...

ਕਿੰਨੇ ਹੀ ਲੋਕ ਕਲਾਕਾਰਾਂ ਨੂੰ ਕੁਛ ਲਿਖਣ ਲਈ...ਕੁਛ ਗਾਉਣ ਲਈ...ਕੋਈ ਪੇਂਟਿੰਗ ਬਣਾਉਣ ਲਈ ਮੋਟੀਵੇਟ ਕਰਦੇ ਨੇ...ਪਰ ਏਨਾ ਲੋਕਾਂ ਨੂੰ ਕਦੀ ਖਬਰ ਵੀ ਨਹੀਂ ਲਗਦੀ ਕਿ ਉਹ ਕਿਸੇ ਸਬਜੈਕਟ ਦੇ ਤਿਆਰ ਹੋਣ ਦੀ ਵਜ੍ਹਾ ਬਣੇ ਨੇ...ਜਿਵੇਂ ਰਣਵੀਰ ਦੀ ਕਾਰ ਚ ਬੈਠੀ ਕੁੜੀ ਨੂੰ ਨਹੀਂ ਸੀ ਪਤਾ ਕਿ ਉਸਦੇ ਰੋਣੇ ਕਰਕੇ ਕਿਸੇ ਦੇ ਮਨ ਚ ਕੋਈ ਗੀਤ ਬਣ ਗਿਆ ਹੈ...



ਇਕ ਹੋਰ ਸੀਨ ਸੀ...ਜਦੋਂ ਰਣਵੀਰ ਅਤੇ ਕਲਕੀ ਕੋਚਲਿਨ ਜਿਸਦਾ ਫਿਲਮ ਚ ਨਾਮ ਸਕਾਈ ਹੈ...ਇਹ ਸਭ ਕੁਛ ਨੌਜਵਾਨ ਮਿਲ ਕੇ ਰਾਤ ਨੂੰ ਕਾਰ ਵਿਚ ਬੈਠ ਕੇ ਸ਼ਹਿਰ ਦੀਆਂ ਸੜਕਾਂ ਉਪਰ ਨਿਕਲਦੇ ਨੇ....
 
 


ਇਸ ਸੀਨ ਚ ਇਕ ਥਾਂ ਤੇ ਰੰਗ ਗੋਰਾ ਕਰਨ ਵਾਲੀ ਕਰੀਮ ਦੀ ਮਸ਼ਹੂਰੀ ਦਿੱਤੀ ਗਈ ਹੈ...ਪਰ ਉਸ ਗਰੁੱਪ ਚ ਇਕ ਸਾਂਵਲੀ ਕੁੜੀ ਨੂੰ ਇਹ ਗੱਲ ਚੁਭਦੀ ਹੈ...ਉਹ ਪੇਂਟ ਨਾਲ ਉਸੇ ਬੋਰਡ ਉਪਰ ਲਿਖ ਆਂਦੀ ਹੈ ' ਬ੍ਰਾਉਨ ਇਜ਼ ਬਿਊਟੀਫੁਲ '

ਤੇ ਰਣਵੀਰ ਵੀ ਇਕ ਕੰਧ ਉਪਰ ਪੇਂਟ ਨਾਲ ਲਿਖਦਾ ਹੈ... ' ਰੋਟੀ ਕਪੜਾ ਔਰ ਮਕਾਨ ਪਲਸ ਇੰਟਰਨੈੱਟ '

ਇਹ ਸੀਨ ਮੈਨੂੰ ਮਜੇਦਾਰ ਲਗਿਆ....ਆਪਾਂ ਨੌਜਵਾਨ ਹਾਂ...ਆਪਾਂ ਕਿਉਂ ਕਿਸੇ quote ਨੂੰ ਪੜ੍ਹ ਕੇ ਉਸਨੂੰ ਫਾਲੋ ਕਰੀਏ...ਕਿਉਂ ਨਾ ਆਪਾਂ ਆਪਣੇ ਲਈ quote ਆਪ ਲਿਖੀਏ....ਅਸੀਂ ਆਪਣੀਆਂ ਕਹਾਵਤਾਂ...ਆਪਣੇ ਮੁਹਾਵਰੇ ਆਪ ਬਣਾਈਏ....



ਫਿਲਮ ਦੇ ਅੰਤ ਚ ਇਕ ਸੀਨ ਹੈ ਜਦੋਂ ਇਕ ਰੈਪ ਮੁਕਾਬਲੇ ਦੌਰਾਨ ਰਣਵੀਰ ਨੂੰ ਅਗਲੇ ਰਾਉਂਡ ਚ ਦਾਖਲਾ ਮਿਲ ਜਾਂਦਾ ਹੈ...ਪਰ ਉਸਦਾ ਦੋਸਤ ਐੱਮ ਸੀ ਸ਼ੇਰ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ...ਪਰ ਐਮ ਸੀ ਸ਼ੇਰ ਸਟੇਜ ਤੋਂ ਹੱਸ ਕੇ ਵਿਦਾ ਲੈਂਦਾ ਹੈ....ਜਦੋਂ ਕਿ ਟੀਵੀ ਚ ਜਿੰਨੇ ਵੀ ਰਿਐਲਟੀ ਸ਼ੋਅ ਦਿਖਾਂਦੇ ਨੇ...ਹਰੇਕ ਚ ਜਿੰਨੇ ਵੀ ਪ੍ਰਤੀਭਾਗੀ ਅਗਲੇ ਰਾਉਂਡ ਚ ਨਹੀਂ ਪੁੱਜ ਪਾਂਦੇ...ਸਭ ਦਾ ਰੋਣਾ ਧੋਣਾ ਕਿੰਨੀ ਦੇਰ ਤੱਕ ਦਿਖਾਇਆ ਜਾਂਦਾ ਹੈ...ਤੇ ਉਹ ਸਟੇਜ ਐਦਾਂ ਛੱਡ ਕੇ ਜਾਂਦੇ ਵਿਖਦੇ ਨੇ ਜਿਵੇਂ ਸਟੇਜ ਨਾ ਹੋਵੇ ਬਲਕਿ ਦੁਨੀਆਂ ਛੱਡ ਕੇ ਜਾ ਰਹੇ ਹੋਣ...
 
 



ਪਰ ਐਮ ਸੀ ਜਿਸ ਅੰਦਾਜ਼ ਚ ਰਣਵੀਰ ਨੂੰ ਗੱਲੇ ਨਾਲ ਲਗਾ ਕੇ ਤੇ ਹੱਸ ਕੇ ਸਟੇਜ ਤੋਂ ਵਿਦਾ ਹੁੰਦਾ ਹੈ ਇਹ ਸਪਿਰਟ ਹੈ...ਇਹ ਜ਼ਿੰਦਗੀ ਜਿਉਣ ਦਾ ਜਜ਼ਬਾ ਹੈ....

.....

ਇਕ ਹੋਰ ਸੀਨ ਚ ਜਦੋਂ ਰਣਵੀਰ ਕਲੱਬ ਦੇ ਅੰਦਰ ਜਾਣ ਲਗਦਾ ਹੈ ਤਾਂ ਬਾਹਰ ਖੜਾ ਬੋਉਂਸਰ ਉਸਨੂੰ ਹੱਥ ਦੇ ਇਸ਼ਾਰੇ ਨਾਲ ਉਥੋਂ ਬਾਹਰ ਚਲੇ ਜਾਣ ਨੂੰ ਬੋਲਦਾ ਹੈ....ਰਣਵੀਰ ਆਪਣੀ ਬੇਜਤੀ ਮਹਿਸੂਸ ਕਰਦਾ ਹੈ...ਪਰ ਓਹ ਗਾਰਡ ਨਾਲ ਬਹਿਸ ਨਹੀਂ ਕਰਦਾ...ਪਰ ਆਪਣੇ ਅੰਦਰ ਗੁੱਸਾ ਦਬਾ ਕੇ ਵੀ ਨਹੀਂ ਰੱਖਦਾ...ਉਹ ਕਾਰ ਦੇ ਸ਼ੀਸ਼ੇ ਉਪਰ ਚੜਾ ਲੈਂਦਾ ਹੈ...ਤੇ ਆਪਣੇ ਗੁੱਸੇ ਨੂੰ ਗੀਤ ਲਿਖ ਕੇ ਉਤਾਰਦਾ ਹੈ...ਆਪਣੇ ਜਜ਼ਬਾਤਾਂ ਨੂੰ ਗੀਤ ਰਾਹੀਂ ਬਾਹਰ ਕੱਢਦਾ ਹੈ....

ਜ਼ਿੰਦਗੀ ਚ ਵੀ ਏਦਾਂ ਹੀ ਹੋਣਾ ਚਾਹੀਦਾ ਹੈ...ਫੇਸਬੁਕ ਵਾਲੀ ਜ਼ਿੰਦਗੀ ਚ ਵੀ ਆਹੀ ਨਿਯਮ ਅਪਲਾਈ ਕਰਨਾ ਚਾਹੀਦਾ...ਕਿਸੇ ਨਾਲ ਬਹਿਸ ਨਾ ਕਰੋ....ਕਿਸੇ ਦਾ ਕੁਛ ਬੁਰਾ ਲੱਗੇ...ਤਾਂ ਆਪਣਾ ਗੁੱਸਾ ਆਪਣੇ ਆਰਟ ਰਾਹੀਂ ਦਿਖਾਓ...ਅਜਿਹੇ ਢੰਗ ਨਾਲ ਦਿਖਾਓ ਕਿ ਜੋ ਦੁਨੀਆਂ ਨੂੰ ਦਿਖੇ ਕਿ ਤੁਹਾਡੇ ਅੰਦਰ ਅੱਗ ਹੈ....ਆਪਣਾ ਅਗ੍ਰੈਸ਼ਨ ਆਪਣੇ ਕੰਮ ਚ ਦਿਖਾਓ...ਆਪਣੀ ਐਨਰਜੀ ਕਿਸੇ ਨੂੰ ਬੋਲ ਕੇ ਜੁਆਬ ਦੇਣ ਚ ਬਰਬਾਦ ਨਾ ਕਰੋ...




ਫਿਲਮ ਚ ਰਣਵੀਰ ਅਤੇ ਉਸਦਾ ਦੋਸਤ ਐਮ ਸੀ ਸ਼ੇਰ ਦੋਵੇਂ ਸ਼ਾਨਦਾਰ ਰੈਪ ਗਾਉਂਦੇ ਨੇ...ਤੇ ਦੋਨਾਂ ਦੇ ਬੜੇ ਸਾਰੇ ਫੈਨ ਨੇ...ਪਰ ਦੋਨਾਂ ਦੇ ਘਰਦਿਆਂ ਲਈ ਉਹ ਫਾਲਤੂ ਛੋਕਰੇ ਨੇ...ਤੇ ਉਹਨਾਂ ਦਾ ਆਰਟ ਆਪਣੇ ਹੀ ਘਰ ਚ ਕਦਰ ਨਹੀਂ ਪਾਂਦਾ...

ਇਹ ਸਿਰਫ ਫਿਲਮੀ ਸੀਨ ਨਹੀਂ ਸੀ...ਇਹ ਤਲਖ਼ ਸਚਾਈ ਹੈ...ਕਿ ਸਾਡੇ ਕਲਚਰ ਚ ਕਿਸੇ ਵੀ ਕਲਾਕਾਰ ਨੂੰ ਸਭ ਤੋਂ ਵੱਧ ਇਗਨੋਰ ਉਸਦੇ ਆਲੇ ਦੁਆਲੇ ਵਾਲਿਆ ਵਲੋਂ ਹੀ ਕੀਤਾ ਜਾਂਦਾ ਹੈ...ਤੇ ਇਹ ਲੋਕ ਉਦੋਂ ਤਕ ਕਦਰ ਨਹੀਂ ਕਰਦੇ ਜਦੋਂ ਤੱਕ ਕਲਾਕਾਰ ਪੈਸੇ ਨਾ ਕਮਾਉਣ ਲੱਗ ਜਾਵੇ...



ਹਰਪਾਲ ਸਿੰਘ