GET OUT ( 2017 )

ਰਿਵਿਊ ✍️ Harpal Singh


ਇਹ ਫ਼ਿਲਮ ਮੈਂ ਬੜੀ ਦੇਰ ਬਾਅਦ ਦੇਖ ਸਕਿਆ ਹਾਂ...ਇਸਦੀ ਕਾਫੀ ਤਾਰੀਫ ਸੁਨਣ ਤੋਂ ਬਾਦ ਇਸਨੂੰ ਦੇਖਿਆ ਹੈ ਤੇ ਦੇਖਣ ਤੋਂ ਬਾਦ ਇਸਦੀ ਤਾਰੀਫ ਠੀਕ ਲੱਗ ਰਹੀ ਹੈ...



ਫਿਲਮ ਦੀ ਕਹਾਣੀ ਇਕ ਕਾਲੇ ਨੌਜਵਾਨ ਅਤੇ ਗੋਰੀ ਕੁੜੀ ਤੋਂ ਸ਼ੁਰੂ ਹੁੰਦੀ ਹੈ ਜੋ ਆਪਸ ਵਿਚ ਪਿਆਰ ਦੇ ਰਿਸ਼ਤੇ ਵਿਚ ਨਜ਼ਰ ਆਂਦੇ ਨੇ....ਤੇ ਗੋਰੀ ਕੁੜੀ ਹੁਣ ਆਪਣੇ ਕਾਲੇ ਬੁਆਏਫਰੈਂਡ ਨੂੰ ਆਪਣੇ ਮਾਂ ਬਾਪ ਨਾਲ ਮਿਲਵਾਉਣ ਲੈ ਜਾ ਰਹੀ ਹੈ...ਪਰ ਕਾਲਾ ਨੌਜਵਾਨ ਡਰ ਰਿਹਾ ਹੈ ਕਿ ਕੁੜੀ ਦੇ ਗੋਰੇ ਮਾਂ ਬਾਪ ਆਪਣੀ ਕੁੜੀ ਦੇ ਕਾਲੇ ਦੋਸਤ ਨੂੰ ਦੇਖ ਕੇ ਪਤਾ ਨਹੀਂ ਕੀ ਸੋਚਨਗੇ...

" ਮੇਰੇ ਪਾਪਾ ਕਾਲਿਆਂ ਲਈ ਕੋਈ ਖਰਾਬ ਸੋਚ ਨਹੀਂ ਰੱਖਦੇ....ਓਹਨਾ ਨੇ ਤਾਂ ਵੋਟ ਵੀ ਓਬਾਮਾ ਨੂੰ ਪਾਈ ਸੀ " ਗੋਰੀ ਕੁੜੀ ਜੁਆਬ ਦਿੰਦੀ ਹੈ....


ਮੈਨੂੰ ਇਹ ਸਾਰੇ ਦ੍ਰਿਸ਼ ਦੇਖ ਕੇ ਸੁਰੇੰਦ੍ਰ ਮੋਹਨ ਪਾਠਕ ਸਰ ਦੇ ਇਕ ਨਾਵਲ ਦੀ ਯਾਦ ਆ ਰਹੀ ਸੀ....ਜਿਸਦਾ ਨਾਇਕ ਸੁਧੀਰ ਕੋਹਲੀ ਆਖਦਾ ਹੈ -

" ਜਦੋਂ ਕੋਈ ਅਜਿਹੀ ਕੁੜੀ ਜੋ ਤੁਹਾਡੀ ਪਹੁੰਚ ਤੋਂ ਬਾਹਰ ਹੋਵ ਪਰ ਤੁਹਾਡੇ ਉਪਰ ਮੇਹਰਬਾਨ ਹੋ ਰਹੀ ਹੋਵੇ....ਤਾਂ ਇਹ ਮੇਹਰਬਾਨੀ ਕਿਸੇ ਵੱਡੇ ਖਤਰੇ ਦਾ ਸੂਚਕ ਹੁੰਦੀ ਹੈ "





ਫਿਲਮ ਚ ਅੱਗੇ ਕੀ ਹੁੰਦਾ ਹੈ ਇਹ ਤੁਸੀਂ ਫਿਲਮ ਦੇਖ ਕੇ ਜਾਣ ਸਕਦੇ ਹੋ....

ਕਾਲੇ ਲੋਕਾਂ ਦੇ ਮਨ ਚ ਗੋਰਿਆਂ ਨੂੰ ਦੇਖ ਕੇ ਕੀ ਚਲਦਾ ਹੈ...ਇਹ ਹਰੇਕ ਜਣਾ ਨਹੀਂ ਸਮਝ ਸਕਦਾ....ਅੱਜ ਦੇ ਸਮੇਂ ਜਦੋਂ ਆਪਾਂ ਮਾਡਰਨ ਅਖਵਾਉਣ ਲੱਗ ਗਏ ਹਾਂ ਤੇ ਇਹ ਗੋਰੇ ਕਾਲੇ ਦੇ ਭੇਦ ਨੂੰ ਬੀਤੇ ਸਮੇਂ ਦੀ ਗੱਲ ਸਮਝਦੇ ਹਾਂ ਪਰ ਮੇਰੀ ਅਫਰੀਕਾ ਦੇ ਇਕ ਮੁਲਕ ਦੀ ਯਾਤਰਾ ਮੈਨੂੰ ਗ਼ਲਤ ਸਾਬਤ ਕਰ ਜਾਂਦੀ ਹੈ...

ਮੈਂ ਅਫ਼ਰੀਕਾ ਦੇ ਵਿਚ ਆਪਣੇ ਅਫਰੀਕੀ ਦੋਸਤਾਂ ਨਾਲ ਇਕ ਮੇਲਾ ਦੇਖਣ ਗਿਆ ਜਿਸਦੇ ਵਿਚ ਬਹੁਤ ਜਿਆਦਾ ਕਾਲੇ ਲੋਕ ਆਪਣੇ ਲੋਕ ਨਾਚ ਨੂੰ ਪੇਸ਼ ਕਰ ਰਹੇ ਸੀ....

" ਮੈਂ ਤੁਹਾਡੇ ਨਾਲ ਨੱਚ ਸਕਦਾ ਹਾਂ ? "

ਮੇਰਾ ਇਹ ਸੁਆਲ ਬੜਾ ਸਾਧਾਰਨ ਸੀ....ਪਰ ਇਸਨੂੰ ਸੁਣਨ ਤੋਂ ਬਾਦ ਮੇਰੇ ਅਫਰੀਕਨ ਦੋਸਤ ਮੇਰੇ ਵੱਲ ਹੈਰਾਨੀ ਨਾਲ ਦੇਖਣ ਲਗੇ...

" ਤੈਨੂੰ ਕਾਲੇ ਲੋਕਾਂ ਨਾਲ ਨੱਚਣ ਚ ਕੋਈ ਪ੍ਰਾਬਲਮ ਨਹੀਂ ? " ਓਹ ਹੈਰਾਨ ਹੋ ਕੇ ਬੋਲੇ...

" ਨਹੀਂ....ਇਸ ਚ ਕੀ ਪ੍ਰਾਬਲਮ ਹੋ ਸਕਦੀ " ਮੈਂ ਸਰਸਰੀ ਜੁਆਬ ਦਿੱਤਾ...

ਪਰ ਮੈਨੂੰ ਜਲਦੀ ਹੀ ਮਹਿਸੂਸ ਹੋ ਗਿਆ ਕਿ ਕਾਲੇ ਲੋਕਾਂ ਨਾਲ ਸਾਰੇ ਜਣੇ ਹੀ ਮੇਰੇ ਵਾਂਗੂ ਕਮਫਰਟੇਬਲ ਨਹੀਂ ਹੁੰਦੇ..ਲੋਕ ਏਨਾ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਨੇ...




ਇਸ ਫ਼ਿਲਮ ਚ ਵੀ ਕਾਲੇ ਹੀਰੋ ਨੂੰ ਏਹੀ ਉਲਝਣ ਰਹਿੰਦੀ ਹੈ ਕਿ ਉਸਦੇ ਏਦਾਂ ਦੇ ਰੰਗ ਦੇ ਬਾਵਜੂਦ ਵੀ ਇਕ ਗੋਰੀ ਕੁੜੀ ਉਸਦੇ ਲਈ ਏਨਾ ਕੁਛ ਕਿਵੇਂ ਕਰ ਰਹੀ ਹੈ...

ਫਿਲਮ ਦਾ ਤਾਣਾ ਬਾਨਾ ਬੜਾ ਰਹੱਸਮਈ ਬੁਣਿਆ ਗਿਆ ਹੈ....ਤੇ ਹੀਰੋ ਸਮੇਤ ਦਰਸ਼ਕਾਂ ਨੂੰ ਵੀ ਸਭ ਕੁਛ ਇਕ ਦਮ ਸਮਝ ਨਹੀਂ ਆਉਂਦਾ ਕਿ ਇਹ ਸਭ ਹੋ ਕੀ ਰਿਹਾ ਹੈ...

ਫਿਲਮ ਮਜੇਦਾਰ ਹੈ....ਤੇ ਅੰਤ ਤੱਕ ਆਪਣੇ ਨਾਲ ਬਿਠਾਈ ਰੱਖਦੀ ਹੈ....
ਹਰੇਕ ਕਿਰਦਾਰ ਦੇ ਹਾਵ ਭਾਵ ਕਿਸੇ ਬੁਝਾਰਤ ਵਾਂਗ ਲਗਦੇ ਨੇ....ਉਹਨਾਂ ਦੀਆਂ ਗੱਲਾਂ ਜਿਆਦਾ ਇਕ ਤੋਂ ਵੱਧ ਮਤਲਬ ਪੇਸ਼ ਕਰ ਰਹੀਆਂ ਹੁੰਦੀਆਂ ਨੇ...

ਸਭ ਤੋਂ ਚੰਗੀ ਗੱਲ ਇਸ ਫ਼ਿਲਮ ਦਾ ਕਲਾਈਮੈਕਸ ਹੈ ਜੋ ਸਾਰੇ ਸੁਆਲਾਂ ਦਾ ਜੁਆਬ ਤਾਂ ਦਿੰਦਾ ਹੀ ਹੈ....ਨਾਲ ਹੀ ਸੈਟੇਸਫ਼ਾਈ ਵੀ ਕਰਦਾ ਹੈ...





ਫਿਲਮ ਦਾ ਸਕ੍ਰੀਨਪਲੇ ਬਹੁਤ ਸੋਹਣਾ ਲਗਿਆ...ਤੇ ਡਾਇਲੋਗ ਤਾਂ ਹੋਰ ਵੀ ਵਧੀਆ ਨੇ....

ਫਿਲਮ ਦਾ ਚੰਗਾ ਪੱਖ ਇਕ ਇਹ ਵੀ ਲਗਿਆ ਕਿ ਏਦਾਂ ਦੀਆਂ ਫ਼ਿਲਮਾਂ ਬਹੁਤ ਵਾਰੀ ਡਾਰਕ ਸ਼ੇਡ ਚ ਬਣਾਈਆਂ ਜਾਂਦੀਆਂ ਨੇ....ਜਿਸਦੇ ਕਰਕੇ ਕਈ ਵਾਰ ਕੋਈ ਦ੍ਰਿਸ਼ ਦੇਖ ਕੇ ਸਮਝਣ ਚ ਮੁਸ਼ਕਲ ਆਉਂਦੀ ਹੈ....ਪਰ ਇਸ ਫ਼ਿਲਮ ਚ ਰਾਤ ਵਾਲੇ ਸਾਰੇ ਦ੍ਰਿਸ਼ ਵੀ ਚੰਗੀ ਰੋਸ਼ਨੀ ਚ ਫਿਲਮਾਏ ਗਏ ਨੇ...

ਇਹ ਫ਼ਿਲਮ ਉਹਨਾਂ ਦਰਸ਼ਕਾਂ ਲਈ ਹੈ ਜਿਹੜੇ ਥ੍ਰਿੱਲ ਨਾਲ ਭਰੀਆਂ ਕਹਾਣੀਆਂ ਚ ਕੁਛ ਨਵੀਂ ਤਰਾਂ ਦੀਆਂ ਕਹਾਣੀ ਲੱਭਦੇ ਨੇ....

ਰੇਟਿੰਗ - 3.5/5
 
ਹਰਪਾਲਸਿੰਘ