ਸਿਨੇਮਾ

✍️ Harpal Singh

ਸਿਨੇਮਾ ਸਿਰਫ ਰਿਆਲਟੀ ਦਾ ਨਾਮ ਹੀ ਨਹੀਂ ਹੈ....ਸਿਨੇਮਾ ਕਲਪਨਾ ਨੂੰ ਵੀ ਪੇਸ਼ ਕਰਦਾ ਹੈ...ਤੇ ਹਰੇਕ ਲਈ ਸਿਨੇਮਾ ਦਾ ਮਤਲਬ ਵੱਖ ਹੈ...ਕਿਸੇ ਲਈ ਇਹ ਮਨੋਰੰਜਨ ਦਾ ਸਾਧਨ ਹੈ...ਕਿਸੇ ਲਈ ਇਹ ਆਪਣੀ ਆਵਾਜ਼ ਬੁਲੰਦ ਕਰਨ ਦਾ ਜ਼ਰੀਆ ਹੈ....ਤੇ ਕਿਸੇ ਲਈ ਇਹ ਉਸਦਾ ਇਕਾਂਤ ਦਾ ਸਾਥੀ ਹੈ...

ਬੜੇ ਲੋਕ ਕਿਸੇ ਫਿਲਮ ਦੀ ਆਲੋਚਨਾ ਕਰਨ ਲੱਗੇ ਇਹ ਗੱਲ ਬੋਲ ਜਾਂਦੇ ਨੇ...ਕਿ ਇਸ ਚ ਹੀਰੋ ਨੇ ਇਕੱਲੇ ਨੇ ਅਨੇਕਾਂ ਗੁੰਡਿਆਂ ਨੂੰ ਕੁੱਟ ਦਿੱਤਾ...ਇਹ ਹਜ਼ਮ ਨਹੀਂ ਹੋਇਆ ਜਾਂ ਇਸਨੂੰ ਫੁਕਰੀ ਮਾਰਨਾ ਬੋਲ ਦੇਣਗੇ...ਪਰ ਮੈਂ ਇਸਨੂੰ ਏਦਾਂ ਨਹੀਂ ਲੈਂਦਾ....ਐਕਸ਼ਨ ਵੀ ਇਕ ਚੀਜ਼ ਦਾ ਨਾਮ ਹੈ...ਇਹ ਵੀ ਇਕ ਸੰਤੁਸ਼ਟੀ ਹੈ...ਇਸਨੂੰ ਅਸਲੀ ਜੀਵਨ ਦੀਆਂ ਸਰਹੱਦਾਂ ਚ ਬੰਨ੍ਹਕੇ ਜੇ ਫਿਲਮਾਇਆ ਜਾਵੇਗਾ...ਤਾਂ ਕੋਈ ਬਹੁਬਲੀ ਕਦੀ ਨਹੀਂ ਬਣ ਸਕੇਗੀ...ਕੋਈ ਮਿਸ਼ਨ ਇਮਾਪਸੀਬਲ ਨਹੀਂ ਆਏਗੀ...ਸਪਾਰਟਨ 300 ਦਾ ਰੰਗ ਫਿੱਕਾ ਪੈ ਜਾਵੇਗਾ...


ਜੇ ਕਲਪਨਾ ਦੀ ਉਡਾਰੀ ਨਹੀਂ ਮਾਰਾਂਗੇ ਤਾਂ ਹਾਲੀਵੁਡ ਕਦੀ  ਅਵਤਾਰ  ਜਾਂ' ਜੁਰਸਿਕ ਪਾਰਕ ਨਹੀਂ ਬਣਾ ਸਕੇਗਾ...

ਇਮੋਸ਼ਨਸ....
ਐਕਸ਼ਨ..
ਕਲਪਨਾ..
ਅਸਲੀਅਤ..
ਤੇ ਸਾਡੀਆਂ ਸੋਚਾਂ ਤੋਂ ਅੱਗੇ ਜਾ ਕੇ ਜੋ ਸਾਨੂੰ ਹਜ਼ਮ ਨਾ ਵੀ ਹੋਵੇ...ਉਹ ਸਭ ਸਿਨੇਮਾ ਹੈ....ਬਸ ਦਰਸ਼ਕ ਵੱਖੋ ਵੱਖ ਨੇ....

ਕਿਸੇ ਨੂੰ ਧਾਰਮਿਕ ਫ਼ਿਲਮਾਂ ਪਸੰਦ ਨੇ...
ਕਿਸੇ ਨੂੰ ਲੜਾਈ ਵਾਲੀਆਂ...
ਕਿਸੇ ਨੂੰ ਸਿਖਿਆ ਦਿੰਦੀਆਂ ਫ਼ਿਲਮਾਂ...
ਕਿਸੇ ਨੂੰ ਡਰ ਨਾਲ ਭਰੀਆਂ...
ਤੇ ਕਿਸੇ ਨੂੰ ਅਡਵੈਂਚਰ ਪਸੰਦ ਹੈ ਸਿਨੇਮਾ ਚ....

ਹਰ ਫੀਲ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕਰਨਾ ਹੀ ਫਿਲਮਕਾਰ ਦੀ ਡਿਊਟੀ ਹੈ....ਜੇ ਉਹ ਆਪਣੇ ਦਰਸ਼ਕਾਂ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ...ਤਾਂ ਉਸਨੂੰ ਆਪਣੇ ਕੀਤੇ ਕੰਮ ਨੂੰ ਦੁਬਾਰਾ ਘੋਖਣਾ ਪਵੇਗਾ ਕਿ ਮੈਂ ਕਿਥੇ ਫੇਲ ਹੋਇਆ....

ਕਲਾ ਫਿਲਮ ਬਣਾਓ....
ਜਾਂ
ਕਮਰਸ਼ੀਲ ਫਿਲਮ....

ਗੱਲ ਦਰਸ਼ਕਾਂ ਦੀ ਪਸੰਦ ਉਪਰ ਆ ਕੇ ਰੁੱਕਦੀ ਹੈ....ਤੇ ਜਿਵੇਂ ਕੋਈ ਨਹੀਂ ਦੱਸ ਸਕਦਾ ਕਿ ਨਾਰੀਅਲ ਨੂੰ ਤੋੜਨ ਤੇ ਅੰਦਰੋਂ ਓਹ ਕਿਵੇਂ ਦਾ ਨਿਕਲੇਗਾ ਕੋਈ ਨਹੀਂ ਦੱਸ ਸਕਦਾ ਕਿ ਉਸਦੀ ਫਿਲਮ ਦਰਸ਼ਕਾਂ ਨੂੰ ਕਿੰਝ ਦੀ ਲਗੇਗੀ...ਜੇ ਕੋਈ ਬੰਦਾ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਇਹ ਦਾਅਵਾ ਕਰਦਾ ਹੈ ਕਿ ਉਸਦੀ ਫਿਲਮ ਕਾਮਯਾਬ ਰਹਿਣ ਵਾਲੀ ਹੈ ਤਾਂ ਉਸਨੇ ਜਰੂਰ ਦਰਸ਼ਕਾਂ ਦੀ ਨਬਜ਼ ਫੜ੍ਹ ਲਈ ਹੈ....


ਕੁਛ ਲੋਕ ਆਪਣੀ ਫਿਲਮ ਦੀ ਅਸਫਲਤਾ ਨੂੰ ਕਬੂਲ ਕਰ ਲੈਂਦੇ ਨੇ...ਪਰ ਜਿਆਦਾ ਜਣੇ ਉਹ ਨੇ ਜੋ ਇਹ ਕਬੂਲ ਕਰਨਾ ਆਪਣੀ ਹੇਠੀ ਸਮਝਦੇ ਨੇ....

ਚੰਗੇ ਫਿਲਮਕਾਰ ਕਿਸੇ ਨੂੰ ਮਜਬੂਰ ਨਹੀਂ ਕਰਦੇ ਕਿ ਕੋਈ ਉਹਨਾਂ ਦੀਆਂ ਫ਼ਿਲਮਾਂ ਲਈ ਨਕਲੀ ਪ੍ਰਸ਼ੰਸਾ ਵਾਲੇ ਸ਼ਬਦ ਲਿਖ ਲਿਖ ਕੇ ਪੋਸਟਾਂ ਪਾਵੇ....ਚੰਗੇ ਫਿਲਮਕਾਰ ਇਮਾਨਦਾਰ ਰਿਵਿਊ ਚਾਹੰਦੇ ਹੁੰਦੇ ਨੇ ਆਪਣੀ ਫਿਲਮ ਦਾ....ਫਿਲਮ ਪ੍ਰਮੋਟ ਕਰਨ ਨਾਲ ਹੀ ਹਿੱਟ ਨਹੀਂ ਹੋ ਜਾਂਦੀ...ਫਿਲਮ ਚੰਗੀ ਹੋਣ ਨਾਲ ਹੀ ਹਿੱਟ ਹੁੰਦੀ ਹੈ....ਪਰ ਇਹ ਵੀ ਅਸਲੀਅਤ ਹੈ ਕਿ ਕਈ ਵਾਰ ਚੰਗੀਆਂ ਫ਼ਿਲਮਾਂ ਢੰਗ ਨਾਲ ਪ੍ਰਮੋਟ ਨਾ ਹੋਣ ਕਰਕੇ ਵੀ ਪਿੱਛੇ ਰਹਿ ਜਾਂਦੀਆਂ ਨੇ....

ਆਪਣੇ ਪੰਜਾਬ ਚ ਅਜੇ ਫ਼ਿਲਮਾਂ ਦਾ ਕਲਚਰ ਉਦਾਂ ਦਾ ਨਹੀਂ ਹੈ ਜਿਵੇਂ ਦਾ ਬਾਕੀ ਭਾਰਤ ਚ ਹੈ...ਇਸੇ ਕਰਕੇ ਆਪਣੇ ਏਧਰ ਅਜੇ ਤਜ਼ਰਬੇ ਨਹੀਂ ਹੁੰਦੇ...ਆਪਾਂ ਲੋਕ ਓਹੀ ਕੁਛ ਫ਼ਿਲਮੀ ਪਰਦੇ ਉਪਰ ਦੇਖਨ ਦੇ ਸ਼ੋਕੀਨ ਹਾਂ ਜੋ ਸਾਡੇ ਨਾਲ ਜੁੜਿਆ ਹੁੰਦਾ ਹੈ...ਆਪਾਂ ਧਰਮ...ਕੁਦਰਤ ਅਤੇ ਪਰਿਵਾਰ ਤੋਂ ਅੱਗੇ ਨਹੀਂ ਜਾਂਦੇ... ਆਪਾਂ ਸਿਨੇਮਾ ਨੂੰ ਸਕੂਲ ਵਾਂਗ ਲੈਂਦੇ ਹਾਂ...ਜਿਥੇ ਸਿਰਫ ਅਨੁਸ਼ਾਸਨ ਭਾਲਦੇ ਹਾਂ...ਸਿਰਫ ਉਪਦੇਸ਼ ਜਾਂ ਬਾਲ ਸਭਾ ਵਰਗਾ ਮਨੋਰੰਜਨ ਭਾਲਦੇ ਹਾਂ....ਆਪਾਂ ਅਜੇ ਸਿਨੇਮਾ ਨੂੰ ਆਜ਼ਾਦ ਦਿਮਾਗ ਨਾਲ ਨਹੀਂ ਦੇਖ ਸੱਕੇ...

ਆਪਾਂ ਲੋਕ ਫਿਲਮ ਨੂੰ ਆਪਣੇ ਅੰਦਰਲੇ ਭਾਵਾਂ ਨਾਲ ਜੱਜ ਕਰਦੇ ਹਾਂ...ਜੇ ਫਿਲਮ ਦਾ ਵਿਸ਼ਾ ਸਾਡੀ ਸੋਚ ਨਾਲ ਮੇਲ ਨਹੀਂ ਖਾਂਦਾ ਤਾਂ ਅਸੀਂ ਫਿਲਮ ਨੂੰ ਮੁਢੋਂ ਹੀ ਰੱਦ ਕਰ ਦਿੰਦੇ ਹਾਂ...ਪਰ ਜੇ ਫਿਲਮ ਦਾ ਵਿਸ਼ਾ ਸਾਨੂੰ ਭਾਵੁਕ ਕਰ ਦਵੇ ਤਾਂ ਇਕ ਕਮਜ਼ੋਰ ਫਿਲਮ ਨੂੰ ਵੀ ਆਪਾਂ ਸ਼ਾਹਕਾਰ ਵਾਂਗ ਲੈਂਦੇ ਹਾਂ....

ਸਿਨੇਮਾ ਬੜਾ ਵੱਡਾ ਮਾਧਿਅਮ ਹੈ.....ਇਸਨੂੰ ਵੱਡੇ ਦਿਲ ਅਤੇ ਖੁਲ੍ਹੇ ਦਿਮਾਗ ਨਾਲ ਦੇਖਣ ਦੀ ਲੋੜ ਹੈ....

ਦਰਸ਼ਕ ਕਦੀ ਨਹੀਂ ਬਦਲਦਾ...ਫਿਲਮਕਾਰ ਦਾ ਕੰਮ ਹੈ ਬਦਲਣਾ...ਜੇ ਓਹ ਬਦਲਾਅ ਨੂੰ ਪੇਸ਼ ਕਰੇਗਾ...ਫੇਰ ਹੀ ਦਰਸ਼ਕ ਨੂੰ ਪਤਾ ਲੱਗੇਗਾ ਕਿ ਓਹ ਕੀ ਕੁਛ ਦੇਖਣ ਤੋਂ ਮਹਿਰੂਮ ਸੀ....ਫਿਲਮਕਾਰ ਨੂੰ ਅੱਗੇ ਵਧਣਾ ਪਵੇਗਾ....ਜੇ ਉਸਦਾ ਕੰਮ ਵਧੀਆ ਹੈ...ਤਾਂ ਬੇਸ਼ਕ ਉਹ ਕਿੰਨਾ ਵੀ ਵੱਖਰਾ ਹੋਵੇ...ਦਰਸ਼ਕ ਉਸਦੇ ਮਗਰ ਆਵੇਗਾ....

ਸਿਨੇਮਾ ਚ ਕੰਮ ਕਰਦੇ ਲੋਕਾਂ ਨੂੰ ਸਿਨੇਮਾ ਬਾਰੇ ਹੋਰ ਪੜ੍ਹਨ ਦੀ ਲੋੜ ਹੈ....ਇਕ ਦੂਜੇ ਦੀਆਂ ਕਮੀਆਂ ਬਾਰੇ ਲੱਤਾਂ ਖਿੱਚਣ ਦੀ ਬਜਾਏ ਇਕ ਦੂਜੇ ਦੇ ਕੰਮ ਬਾਰੇ ਇਮਾਨਦਾਰੀ ਨਾਲ ਵਿਚਾਰ ਹੋਣੀ ਚਾਹੀਦੀ ਹੈ....ਬਜਾਏ ਇਕ ਦੂਜੇ ਦੀਆਂ ਫ਼ਿਲਮਾਂ ਦੇ ਲਿੰਕ ਅੱਗੇ ਸਾਂਝੇ ਕਰਨ ਦੇ ਇਕ ਦੂਜੇ ਦੀਆਂ ਫ਼ਿਲਮਾਂ ਦੀਆਂ ਕਮੀਆਂ ਪੇਸ਼ੀਆਂ ਬਾਰੇ ਉਸਾਰੂ ਗਲਬਾਤ ਹੋਣੀ ਚਾਹੀਦੀ ਹੈ...

ਸਿਨੇਮਾ ਕਿਸੇ ਕਿਤਾਬ ਜਿੰਨਾ ਹੀ ਅਸਰਦਾਰ ਹੈ...ਕਿਤਾਬ ਨਾਲੋਂ ਵੀ ਜਿਆਦਾ ਹੈ ਕਈ ਵਾਰ...ਕਿਤਾਬ ਤੁਹਾਨੂੰ ਕਲਪਨਾ ਚ ਲੈ ਜਾਂਦੀ ਹੈ...ਪਰ ਫਿਲਮ ਉਸੇ ਕਲਪਨਾ ਨੂੰ ਸਾਹਮਣੇ ਦਿਖਾਂਦੀ ਹੈ.....

ਹਰਪਾਲਸਿੰਘ