ACT OF VENGEANCE ( 2017 )
Review ✍️ Harpal Singh
ਇਸ ਫ਼ਿਲਮ ਨੂੰ ਮੈਂ ਇਕ ਐਕਸ਼ਨ ਫਿਲਮ ਸਮਝ ਕੇ ਦੇਖਣਾ ਸ਼ੁਰੂ ਕੀਤਾ ਸੀ....ਪਰ ਇਹ ਐਕਸ਼ਨ ਨਾ ਹੋ ਕੇ ਇਕ ਸ਼ਾਨਦਾਰ ਥ੍ਰਿਲਰ ਫਿਲਮ ਸਾਬਤ ਹੋਈ...

ਇਸ ਫ਼ਿਲਮ ਚ ਜੋ ਗੱਲ ਮੈਨੂੰ ਆਪਣੇ ਵੱਲ ਖਿੱਚਦੀ ਲਗੀ....ਉਹ ਸੀ ਕਿ ਫਿਲਮ ਦਾ ਹੀਰੋ ਇਕ
ਕਿਤਾਬ ਨੂੰ ਪੜ੍ਹਨ ਤੋਂ ਬਾਦ ਮਹਿਸੂਸ ਕਰਦਾ ਹੈ ਕਿ ਉਸਦਾ ਅਗਲਾ ਰਾਹ ਕੀ ਹੋਣਾ ਚਾਹੀਦਾ
ਹੈ....
ਫਿਲਮ ਉਸ ਕੈਟੇਗਰੀ ਦੀ ਫਿਲਮ ਹੈ ਜਿਸਦੇ ਵਿਚ ਇਕ ਉਲਝਣ ਨੂੰ ਸੁਲਝਾਉਣਾ ਹੁੰਦਾ ਹੈ...
ਕੀ ਹੋਇਆ ਸੀ...?
ਕਿਸਨੇ ਕੀਤਾ...?
ਕਿਵੇਂ ਕੀਤਾ...?
ਕਿਉਂ ਕੀਤਾ..?
ਫਿਲਮ ਦੇ ਹੀਰੋ ਦੀ ਵਹੁਟੀ ਅਤੇ ਉਸਦੀ ਧੀ ਦੇਰ ਤੱਕ ਘਰ ਨਹੀਂ ਪਰਤਦੀਆਂ.....ਤੇ ਫੇਰ ਦੋਵਾਂ ਮਾਵਾਂ ਧੀਆਂ ਦੀ ਲਾਸ਼ ਸੜਕ ਕੰਢੇ ਪਈ ਮਿਲਦੀ ਹੈ....
ਪਰ ਘਟਨਾ ਵਾਲੀ ਥਾਂ ਤੇ ਕੋਈ ਸਬੂਤ ਨਹੀਂ ਹੈ....
ਇਕ ਹੋਰ ਹਾਲੀਵੁਡ ਫਿਲਮ Taken ਦਾ ਧਿਆਨ ਆਂਦਾ ਹੈ ਜਿਸਦੇ ਵਿਚ ਹੀਰੋ ਦੀ ਧੀ ਨੂੰ ਕੁਛ ਲੋਕ ਉਦੋਂ ਅਗਵਾ ਕਰਕੇ ਲੈ ਜਾਂਦੇ ਨੇ ਜਦੋਂ ਉਹ ਆਪਣੇ ਪਾਪਾ ਨਾਲ ਗੱਲ ਕਰ ਰਹੀ ਸੀ....ਉਸ ਕੇਸ ਚ ਵੀ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਵੀ ਪਿਓ ਆਪਣੀ ਧੀ ਨੂੰ ਲੱਭ ਲੈਂਦਾ ਹੈ...
ਇਸ ਫ਼ਿਲਮ ਚ ਵੀ ਏਦਾਂ ਹੀ ਇਕ ਬਾਪ ਆਪਣੀ ਧੀ ਅਤੇ ਵਹੁਟੀ ਦੇ ਕਾਤਲਾਂ ਨੂੰ ਲੱਭਣ ਲਈ ਇਕੱਲਾ ਹੀ ਕੋਸ਼ਿਸ਼ ਕਰਦਾ ਹੈ...
ਫਿਲਮ ਚ ਹਰੇਕ ਕਿਰਦਾਰ ਨੂੰ ਬੜੀ ਖੂਬਸੂਰਤੀ ਨਾਲ ਤਰਾਸ਼ਿਆ ਗਿਆ ਹੈ....ਭਾਵੇਂ ਉਸ ਕਿਰਦਾਰ ਦਾ ਬਸ ਇਕ ਸੀਨ ਹੋਵੇ ਜਾਂ ਇਕ ਤੋਂ ਵੱਧ ਸੀਨ ਹੋਣ....
ਫਿਲਮ ਚ ਬੈਕਗ੍ਰਾਉੰਡ ਸੰਗੀਤ ਵੀ ਨੋਟਿਸ ਕਰਨ ਲਾਇਕ ਹੈ...
ਉਸ ਕਿਤਾਬ ਦਾ ਨਾਮ ਤੁਸੀਂ ਜਰੂਰ ਫਿਲਮ ਤੋਂ ਬਾਦ ਨੇਟ ਤੇ ਸਰਚ ਕਰੋਗੇ ਜੋ ਹਰ ਔਖੇ ਮੋੜ ਤੇ ਹੀਰੋ ਨੂੰ ਰਾਹ ਦਿਖਾਉਂਦੀ ਹੈ....
ਫਿਲਮ ਦਾ ਅੰਤ ਭਾਵੇਂ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਨਹੀਂ ਕਰਦਾ....ਪਰ ਫਿਲਮ ਦਾ ਅੰਤ ਸਕੂਨ ਦਿੰਦਾ ਹੈ....ਬੇਸ਼ਕ ਇਕ ਟੀਸ ਕਾਇਮ ਰਹਿੰਦੀ ਹੈ....
ਫਿਲਮ ਦੇ ਡਾਇਓਲੋਗ ਬੜੇ ਪ੍ਰਭਾਵੀ ਨੇ....ਏਨਾ ਨੂੰ ਸੁਣਨ ਤੋਂ ਬਾਦ ਚੰਗਾ ਲਗਦਾ ਹੈ....ਤੇ ਇਹ ਡਾਇਰੀ ਚ ਲਿਖ ਕੇ ਸਾਂਭ ਲੈਣੇ ਚਾਹੀਦੇ ਨੇ...
ਇਕ ਝਲਕ ਡਾਇਲੋਗ ਉਪਰ -
ਕੁਛ ਜੋ ਕਿਸੇ ਹੋਰ ਲਈ ਸੰਭਵ ਹੈ ਓਹ ਮੇਰੇ ਲਈ ਵੀ ਸੰਭਵ ਹੈ
ਦੁਸ਼ਮਣ ਤੋਂ ਸਭ ਤੋਂ ਵੱਡਾ ਬਦਲਾ ਉਸਦੇ ਵਰਗਾ ਨਾ ਹੋਣਾ ਹੈ
ਜਦੋਂ ਆਪਾਂ ਆਪਣਾ ਮੂੰਹ ਬੰਦ ਰੱਖਦੇ ਹਾਂ..ਤਾਂ ਚੰਗੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ...
ਸਜ਼ਾ ਸਿਰਫ ਉਸਨੂੰ ਦਵੋ ਜਿਸਨੇ ਅਪਰਾਧ ਕੀਤਾ ਹੈ
ਹੋਰ ਵੀ ਬਹੁਤ ਡਾਇਲੋਗ ਨੇ ਜੋ ਯਾਦ ਰਹਿ ਜਾਂਦੇ ਨੇ....
ਫਿਲਮ ਚ ਸੈਕਸ ਜਾਂ ਖੂਨ ਖ਼ਰਾਬਾ ਨਹੀਂ ਹੈ.....ਇਕ ਸੋਹਣੀ ਫਿਲਮ ਹੈ ਜਿਸਨੂੰ ਦੇਖਣਾ ਸਮਾਂ ਬਰਬਾਦ ਕਰਨਾ ਤਾਂ ਜ਼ਰਾ ਵੀ ਨਹੀਂ ਹੋਵੇਗਾ...
ਰੇਟਿੰਗ - 3/5
ਹਰਪਾਲ ਸਿੰਘ

0 Comments